Sania Mirza and Shoaib Malik Divorce: ਭਾਰਤ ਦੀ ਟੈਨਿਸ ਸਟਾਰ ਅਤੇ ਛੇ ਗ੍ਰੈਂਡ ਸਲੈਮ ਡਬਲਜ਼ ਖਿਤਾਬ ਜਿੱਤਣ (six Grand Slam doubles titles) ਵਾਲੀ ਸਾਨੀਆ ਮਿਰਜ਼ਾ ਕਥਿਤ ਤੌਰ 'ਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਆਪਣੇ ਵਿਆਹ ਦੇ ਮੁਸ਼ਕਲ ਦੌਰ ਵਿੱਚੋਂ ਲੰਘ ਰਹੀ ਹੈ। ਇਨ੍ਹਾਂ ਖਬਰਾਂ ਵਿਚਾਲੇ ਇਸ ਜੋੜੇ ਦੇ ਕਰੀਬੀ ਦੋਸਤ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦਾ ਫਾਈਨਲ ਹੋ ਗਿਆ ਹੈ ਤਲਾਕ
ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ ਸ਼ਾਨੀਆ ਅਤੇ ਸ਼ੋਏਬ ਮਲਿਕ ਦੇ ਕਰੀਬੀ ਦੋਸਤ ਨੇ ਦੱਸਿਆ ਕਿ ਇਹ ਜੋੜਾ ਬਹੁਤ ਜਲਦੀ ਤਲਾਕ ਲੈਣ ਵਾਲਾ ਹੈ। ਇਨ੍ਹਾਂ ਦੋਵਾਂ ਦੇ ਤਲਾਕ ਬਾਰੇ ਸਭ ਕੁਝ ਫਾਈਨਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਨੀਆ ਮਿਰਜ਼ਾ ਇਸ ਸਮੇਂ ਦੁਬਈ 'ਚ ਹੈ। ਇਸ ਦੇ ਨਾਲ ਹੀ ਸ਼ੋਏਬ ਮਲਿਕ ਫਿਲਹਾਲ ਪਾਕਿਸਤਾਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਮਾਹਿਰ ਵਜੋਂ ਕੰਮ ਕਰ ਰਹੇ ਹਨ।
ਇਸ ਦੇ ਨਾਲ ਹੀ ਹੋਰ ਮੀਡੀਆ ਰਿਪੋਰਟਾਂ ਮੁਤਾਬਕ ਸ਼ੋਏਬ ਮਲਿਕ ਦੇ ਪ੍ਰਬੰਧਨ ਵਿਭਾਗ ਦੇ ਇੱਕ ਮੈਂਬਰ ਨੇ ਦੱਸਿਆ ਹੈ ਕਿ ਜੋੜੇ ਦਾ ਤਲਾਕ ਹੋ ਚੁੱਕਾ ਹੈ। ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦਾ ਅਧਿਕਾਰਤ ਤੌਰ 'ਤੇ ਤਲਾਕ ਹੋ ਗਿਆ ਹੈ ਅਤੇ ਦੋਵੇਂ ਹੁਣ ਵੱਖ ਹੋ ਗਏ ਹਨ।
ਸ਼ੋਏਬ ਮਲਿਕ ਨੇ ਸਾਨੀਆ ਮਿਰਜ਼ਾ ਨੂੰ ਦਿੱਤਾ ਧੋਖਾ
ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਸ਼ੋਏਬ ਮਲਿਕ ਸਾਨੀਆ ਮਿਰਜ਼ਾ ਨੂੰ ਧੋਖਾ ਦਿੰਦੇ ਹੋਏ ਕਿਸੇ ਹੋਰ ਲੜਕੀ ਨੂੰ ਡੇਟ ਕਰ ਰਹੇ ਹਨ। ਇਸ ਕਾਰਨ ਸਾਨੀਆ ਅਤੇ ਸ਼ੋਏਬ ਦੇ ਰਿਸ਼ਤੇ ਵਿੱਚ ਖਟਾਸ ਆ ਗਈ ਅਤੇ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ। ਹਾਲਾਂਕਿ ਦੋਹਾਂ ਨੇ ਆਪਣੇ ਤਲਾਕ ਦੀ ਖਬਰ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਨੇ ਆਪਣੇ ਬੇਟੇ ਇਜ਼ਹਾਨ ਮਿਰਜ਼ਾ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਸ਼ੋਏਬ ਮਲਿਕ ਨੇ ਬੇਟੇ ਦੇ ਜਨਮਦਿਨ ਤੋਂ ਬਾਅਦ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਪਰ ਸਾਨੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਬੇਟੇ ਇਜ਼ਹਾਨ ਮਿਰਜ਼ਾ ਦੀ ਇਕ ਵੀ ਤਸਵੀਰ ਪੋਸਟ ਨਹੀਂ ਕੀਤੀ। ਉਦੋਂ ਤੋਂ ਉਨ੍ਹਾਂ ਦੇ ਰਿਸ਼ਤੇ 'ਚ ਖਟਾਸ ਦੀਆਂ ਖਬਰਾਂ ਤੇਜ਼ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦਾ ਵਿਆਹ ਸਾਲ 2010 'ਚ ਹੈਦਰਾਬਾਦ 'ਚ ਹੋਇਆ ਸੀ। ਵਿਆਹ ਦੇ 10 ਸਾਲ ਬਾਅਦ ਉਨ੍ਹਾਂ ਦੇ ਘਰ ਬੇਟੇ ਇਜ਼ਹਾਨ ਨੇ ਜਨਮ ਲਿਆ।