If IND vs AUS Washed Out: ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਅੱਜ ਯਾਨੀ 24 ਜੂਨ ਨੂੰ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਸੇਂਟ ਲੂਸੀਆ ਦੇ ਡੇਰੇਨ ਸੈਮੀ ਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਹੋਵੇਗਾ। ਸੈਮੀਫਾਈਨਲ ਦੇ ਨਜ਼ਰੀਏ ਤੋਂ ਆਸਟ੍ਰੇਲੀਆ ਲਈ ਇਹ ਮੈਚ ਬਹੁਤ ਮਹੱਤਵਪੂਰਨ ਹੋਵੇਗਾ। ਇਸ ਮੈਚ 'ਚ ਜਿੱਤ ਨਾਲ ਆਸਟ੍ਰੇਲੀਆ ਸੈਮੀਫਾਈਨਲ ਵੱਲ ਵਧ ਸਕਦਾ ਹੈ ਪਰ ਭਾਰਤ ਨੂੰ ਵੀ ਇਸ ਮੈਚ ਵਿੱਚ ਝਟਕਾ ਲੱਗ ਸਕਦਾ ਹੈ। ਜੇ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣ ਵਾਲਾ ਇਹ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ ਤਾਂ ਕੀ ਅਫਗਾਨਿਸਤਾਨ ਸੈਮੀਫਾਈਨਲ 'ਚ ਪਹੁੰਚ ਜਾਵੇਗਾ? ਆਓ ਜਾਣਦੇ ਹਾਂ...


ਗਰੁੱਪ-1 'ਚ ਭਾਰਤ, ਆਸਟ੍ਰੇਲੀਆ ਤੇ ਅਫਗਾਨਿਸਤਾਨ ਦੀਆਂ ਟੀਮਾਂ ਮੌਜੂਦ ਹਨ। ਭਾਰਤੀ ਟੀਮ ਨੇ ਸਭ ਤੋਂ ਵੱਧ ਦੋ ਮੈਚ ਜਿੱਤੇ ਹਨ। ਬਾਕੀ ਆਸਟ੍ਰੇਲੀਆ ਤੇ ਅਫਗਾਨਿਸਤਾਨ ਨੇ 1-1 ਮੈਚ ਜਿੱਤਿਆ ਹੈ। ਆਸਟ੍ਰੇਲੀਆ ਤੇ ਅਫਗਾਨਿਸਤਾਨ ਦੇ 2-2 ਅੰਕ ਹਨ। ਹੁਣ ਆਸਟ੍ਰੇਲੀਆ ਨੇ ਸੁਪਰ-8 ਦਾ ਆਖਰੀ ਮੈਚ ਭਾਰਤ ਖਿਲਾਫ ਖੇਡਣਾ ਹੈ ਤੇ ਅਫਗਾਨਿਸਤਾਨ ਨੇ ਆਖਰੀ ਮੈਚ ਬੰਗਲਾਦੇਸ਼ ਖਿਲਾਫ ਖੇਡਣਾ ਹੈ।


ਪਹਿਲਾ ਸਮੀਕਰਨ: ਹੁਣ ਜੇਕਰ ਭਾਰਤ ਤੇ ਆਸਟਰੇਲੀਆ ਵਿਚਾਲੇ ਮੈਚ ਮੀਂਹ ਕਾਰਨ ਰੱਦ ਹੁੰਦਾ ਹੈ, ਤਾਂ ਦੋਵਾਂ ਟੀਮਾਂ ਨੂੰ 1-1 ਅੰਕ ਦਿੱਤਾ ਜਾਵੇਗਾ। ਇਸ ਤੋਂ ਬਾਅਦ ਜੇਕਰ ਅਫਗਾਨਿਸਤਾਨ ਆਪਣਾ ਆਖਰੀ ਮੈਚ ਬੰਗਲਾਦੇਸ਼ ਖਿਲਾਫ ਜਿੱਤਦਾ ਹੈ ਤਾਂ ਅਫਗਾਨਿਸਤਾਨ ਦੀ ਟੀਮ 4 ਅੰਕਾਂ ਨਾਲ ਸੈਮੀਫਾਈਨਲ 'ਚ ਜਗ੍ਹਾ ਬਣਾ ਲਵੇਗੀ। ਇਸ ਸਥਿਤੀ ਵਿੱਚ ਟੀਮ ਇੰਡੀਆ ਵੀ ਸੈਮੀਫਾਈਨਲ ਵਿੱਚ ਪਹੁੰਚ ਜਾਵੇਗੀ।


ਦੂਜਾ ਸਮੀਕਰਨ: ਜੇਕਰ ਭਾਰਤ ਤੇ ਅਫਗਾਨਿਸਤਾਨ ਵਿਚਾਲੇ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ ਤੇ ਦੋਵੇਂ ਟੀਮਾਂ 1-1 ਅੰਕ ਪ੍ਰਾਪਤ ਕਰਦੀਆਂ ਹਨ। ਫਿਰ ਜੇਕਰ ਅਫਗਾਨਿਸਤਾਨ ਆਪਣਾ ਆਖਰੀ ਮੈਚ ਬੰਗਲਾਦੇਸ਼ ਤੋਂ ਹਾਰਦਾ ਹੈ ਤਾਂ ਇਸ ਸਥਿਤੀ 'ਚ ਆਸਟ੍ਰੇਲੀਆ 3 ਅੰਕਾਂ ਨਾਲ ਸੈਮੀਫਾਈਨਲ 'ਚ ਜਗ੍ਹਾ ਬਣਾ ਲਵੇਗਾ।


ਭਾਰਤ ਨੇ ਸੁਪਰ-8 ਦੇ ਦੋਵੇਂ ਮੈਚ ਜਿੱਤੇ, ਅਫਗਾਨਿਸਤਾਨ ਇੱਕ ਹਾਰਿਆ
ਦੱਸ ਦਈਏ ਕਿ ਸੁਪਰ-8 ਵਿੱਚ ਟੀਮ ਇੰਡੀਆ ਨੇ ਹੁਣ ਤੱਕ ਦੋਵੇਂ ਮੈਚ ਜਿੱਤੇ ਹਨ। ਭਾਰਤ ਨੇ ਪਹਿਲਾ ਮੈਚ ਅਫਗਾਨਿਸਤਾਨ ਖਿਲਾਫ ਤੇ ਦੂਜਾ ਬੰਗਲਾਦੇਸ਼ ਖਿਲਾਫ ਜਿੱਤਿਆ। ਦੂਜੇ ਪਾਸੇ ਆਸਟ੍ਰੇਲੀਆ ਨੇ ਵੀ ਸੁਪਰ-8 'ਚ ਦੋ ਮੈਚ ਖੇਡੇ ਹਨ, ਜਿਸ 'ਚ ਉਸ ਨੂੰ ਸਿਰਫ ਇੱਕ ਜਿੱਤ ਮਿਲੀ ਹੈ। 


ਕੰਗਾਰੂ ਟੀਮ ਨੇ ਬੰਗਲਾਦੇਸ਼ ਖਿਲਾਫ ਜਿੱਤ ਦਰਜ ਕੀਤੀ ਸੀ। ਫਿਰ ਮਿਸ਼ੇਲ ਮਾਰਸ਼ ਦੀ ਕਪਤਾਨੀ ਵਾਲੀ ਆਸਟ੍ਰੇਲੀਆ ਨੂੰ ਅਫਗਾਨਿਸਤਾਨ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਅਫਗਾਨਿਸਤਾਨ ਖਿਲਾਫ ਮਿਲੀ ਹਾਰ ਤੋਂ ਬਾਅਦ ਆਸਟ੍ਰੇਲੀਆ ਦਾ ਸੈਮੀਫਾਈਨਲ ਤੋਂ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਸੀ।