Shubman Gill: ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ 2024 ਦੇ ਸੁਪਰ 8 ਵਿੱਚ ਥਾਂ ਬਣਾ ਲਈ ਹੈ। ਖਿਡਾਰੀਆਂ ਨੇ ਖੇਡ ਦੇ ਮੈਦਾਨ ਉੱਪਰ ਜ਼ਬਰਦਸਤ ਕਮਾਲ ਦਿਖਾਇਆ। ਇਸ ਦੌਰਾਨ ਜਿੱਥੇ ਕਈ ਖਿਡਾਰੀ ਸਫਲ ਹੋਏ, ਉੱਥੇ ਹੀ ਕਈ ਖਿਡਾਰੀਆਂ ਨੂੰ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ। ਦੱਸ ਦੇਈਏ ਕਿ ਟੀਮ ਇੰਡੀਆ ਨੂੰ ਸੁਪਰ 8 'ਚ ਆਪਣਾ ਪਹਿਲਾ ਮੈਚ ਅਫਗਾਨਿਸਤਾਨ ਨਾਲ ਖੇਡਣਾ ਹੈ। ਹਾਲਾਂਕਿ, ਟੀਮ ਇੰਡੀਆ ਨੇ ਅਜੇ ਵੀ ਇੱਕ ਆਖਰੀ ਗਰੁੱਪ ਮੈਚ ਕੈਨੇਡਾ ਦੇ ਨਾਲ ਸ਼ਨੀਵਾਰ ਨੂੰ ਫਲੋਰੀਡਾ ਦੇ ਮੈਦਾਨ ਵਿੱਚ ਖੇਡਣਾ ਹੈ।


ਹਾਲਾਂਕਿ ਇਸ ਮੈਚ 'ਚ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ। ਕਿਉਂਕਿ 14 ਜੂਨ ਨੂੰ ਫਲੋਰੀਡਾ ਦੇ ਮੈਦਾਨ 'ਤੇ ਅਮਰੀਕਾ ਅਤੇ ਆਇਰਲੈਂਡ ਵਿਚਾਲੇ ਮੈਚ ਖੇਡਿਆ ਜਾਣਾ ਸੀ। ਪਰ ਮੀਂਹ ਕਾਰਨ ਮੈਚ ਰੱਦ ਹੋ ਗਿਆ। ਉੱਥੇ ਹੀ ਕੈਨੇਡਾ ਖਿਲਾਫ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਨੌਜਵਾਨ ਓਪਨਿੰਗ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ।



ਸ਼ੁਭਮਨ ਗਿੱਲ ਨੂੰ ਲੱਗਾ ਵੱਡਾ ਝਟਕਾ


ਦੱਸ ਦੇਈਏ ਕਿ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਟੀ-20 ਵਿਸ਼ਵ ਕੱਪ ਟੀਮ ਵਿੱਚ ਮੌਕਾ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਰਿਜ਼ਰਵ ਖਿਡਾਰੀ ਵਜੋਂ ਟੀਮ ਵਿੱਚ ਮੌਕਾ ਦਿੱਤਾ ਗਿਆ ਹੈ। ਪਰ ਹੁਣ ਗਿੱਲ ਗਰੁੱਪ ਮੈਚ ਤੋਂ ਬਾਅਦ ਭਾਰਤ ਪਰਤਣਗੇ। ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਨਾਲ ਮਤਭੇਦਾਂ ਕਾਰਨ ਸ਼ੁਭਮਨ ਗਿੱਲ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਗਿੱਲ ਟੀ-20 ਵਿਸ਼ਵ ਕੱਪ 'ਚ ਨਾ ਚੁਣੇ ਜਾਣ 'ਤੇ ਨਾਰਾਜ਼ ਹਨ। ਉਥੇ ਹੀ ਹੁਣ ਉਨ੍ਹਾਂ ਨੇ ਰੋਹਿਤ ਸ਼ਰਮਾ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰ ਦਿੱਤਾ ਹੈ। ਹਾਲਾਂਕਿ ਅਸੀਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰ ਰਹੇ ਹਾਂ ਕਿ ਇਸ 'ਚ ਕਿੰਨੀ ਸੱਚਾਈ ਹੈ।


ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਮੌਕਾ ਨਹੀਂ ਮਿਲਿਆ


ਵਿਸ਼ਵ ਕੱਪ 2023 ਵਿੱਚ ਸ਼ੁਭਮਨ ਗਿੱਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਜਿਸ ਕਾਰਨ ਮੰਨਿਆ ਜਾ ਰਿਹਾ ਸੀ ਕਿ ਗਿੱਲ ਨੂੰ ਟੀ-20 ਵਿਸ਼ਵ ਕੱਪ 2024 ਵਿੱਚ ਵੀ ਮੌਕਾ ਦਿੱਤਾ ਜਾਵੇਗਾ। ਪਰ ਅਜਿਹਾ ਨਹੀਂ ਹੋਇਆ ਅਤੇ ਗਿੱਲ ਨੂੰ 15 ਮੈਂਬਰੀ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ ਗਈ। ਹਾਲਾਂਕਿ ਗਿੱਲ ਨੂੰ ਰਿਜ਼ਰਵ ਖਿਡਾਰੀ ਵਜੋਂ ਚੁਣਿਆ ਗਿਆ ਹੈ। ਆਈਪੀਐਲ 2024 ਵਿੱਚ ਵੀ ਗਿੱਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਅਤੇ ਉਸ ਨੇ 12 ਮੈਚਾਂ ਵਿੱਚ 1 ਸੈਂਕੜੇ ਦੀ ਮਦਦ ਨਾਲ 426 ਦੌੜਾਂ ਬਣਾਈਆਂ ਸਨ।


ਜਦੋਂ ਕਿ ਗਿੱਲ ਨੇ ਆਈਪੀਐਲ 2023 ਵਿੱਚ 900 ਦੇ ਕਰੀਬ ਦੌੜਾਂ ਬਣਾਈਆਂ ਸਨ। ਪਰ ਗਿੱਲ ਦੀ ਥਾਂ ਯਸ਼ਸਵੀ ਜੈਸਵਾਲ ਨੂੰ ਸਲਾਮੀ ਬੱਲੇਬਾਜ਼ ਵਜੋਂ ਮੌਕਾ ਦਿੱਤਾ ਗਿਆ ਹੈ। ਹਾਲਾਂਕਿ ਜੈਸਵਾਲ ਨੂੰ ਪਲੇਇੰਗ 11 'ਚ ਵੀ ਮੌਕਾ ਦਿੱਤਾ ਗਿਆ ਹੈ।


ਗਿੱਲ ਭਾਰਤ ਪਰਤਣਗੇ


ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਹੁਣ ਆਖਰੀ ਗਰੁੱਪ ਮੈਚ ਤੋਂ ਬਾਅਦ ਭਾਰਤ ਪਰਤਣਗੇ। ਕਿਉਂਕਿ ਮੀਡੀਆ ਰਿਪੋਰਟਾਂ ਮੁਤਾਬਕ ਸ਼ੁਭਮਨ ਗਿੱਲ ਅਤੇ ਅਵੇਸ਼ ਖਾਨ ਨੂੰ ਗਰੁੱਪ ਮੈਚ ਤੋਂ ਬਾਅਦ ਭਾਰਤ ਵਾਪਸ ਬੁਲਾਇਆ ਜਾਵੇਗਾ। ਗਿੱਲ ਹੁਣ ਸੁਪਰ 8 ਮੈਚਾਂ ਲਈ ਭਾਰਤੀ ਟੀਮ ਨਾਲ ਜੁੜੇ ਨਹੀਂ ਰਹਿਣਗੇ। ਹਾਲਾਂਕਿ ਅਜੇ ਤੱਕ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਗਿੱਲ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ।