Riteish Deshmukh On T20 World Cup Team: ਇਸ ਸਮੇਂ ਆਈਪੀਐਲ ਨੂੰ ਲੈ ਪ੍ਰਸ਼ੰਸਕਾਂ ਵਿਚਾਲੇ ਕਾਫੀ ਉਤਸ਼ਾਹ ਵੇਖਣ ਨੂੰ ਮਿਲਾ ਰਿਹਾ ਹੈ। ਇਸ ਦੌਰਾਨ ਬੀਤੇ ਦਿਨੀਂ ਟੀ-20 ਵਿਸ਼ਵ ਕੱਪ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਕੁਝ ਵੱਡੇ ਨਾਵਾਂ ਨੂੰ ਟੀਮ 'ਚ ਜਗ੍ਹਾ ਨਹੀਂ ਮਿਲ ਸਕੀ ਹੈ। ਜਿਸ ਵਿੱਚ ਕ੍ਰਿਕਟਰ ਕੇਐਲ ਰਾਹੁਲ ਦਾ ਨਾਮ ਵੀ ਸ਼ਾਮਲ ਹੈ। ਹਾਲਾਂਕਿ ਹੁਣ ਤੱਕ ਕੇਐਲ ਰਾਹੁਲ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ, ਪਰ ਬਾਲੀਵੁੱਡ ਅਦਾਕਾਰ ਵੱਲੋਂ ਇਸ 'ਤੇ ਆਵਾਜ਼ ਉਠਾਈ ਗਈ ਹੈ। ਅਭਿਨੇਤਾ ਰਿਤੇਸ਼ ਦੇਸ਼ਮੁਖ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਇਸ ਬਾਰੇ ਆਪਣੀ ਰਾਏ ਜ਼ਾਹਰ ਕੀਤੀ ਹੈ।


BCCI ਦੇ ਫੈਸਲੇ ਤੋਂ ਖੁਸ਼ ਨਹੀਂ ਰਿਤੇਸ਼!


ਅਜਿਹਾ ਲੱਗਦਾ ਹੈ ਕਿ ਰਿਤੇਸ਼ ਦੇਸ਼ਮੁਖ ਟੀ-20 ਵਿਸ਼ਵ ਕੱਪ 2024 ਲਈ ਭਾਰਤ ਦੀ 15 ਮੈਂਬਰੀ ਟੀਮ ਬਾਰੇ ਬੀਸੀਸੀਆਈ ਦੇ ਫੈਸਲੇ ਤੋਂ ਖੁਸ਼ ਨਹੀਂ ਹਨ। ਜਦਕਿ ਰਿਸ਼ਭ ਪੰਤ ਅਤੇ ਸੰਜੂ ਸੈਮਸਨ ਸਮੇਤ ਦੋ ਵਿਕਟਕੀਪਰਾਂ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਪਰ ਰਿਤੇਸ਼ ਰਿਤੇਸ਼ ਦੇਸ਼ਮੁਖ ਨੂੰ ਲੱਗਦਾ ਹੈ ਕਿ ਆਈਪੀਐਲ ਟੀਮ ਲਖਨਊ ਸੁਪਰ ਜਾਇੰਟਸ ਦੇ ਮੌਜੂਦਾ ਕਪਤਾਨ ਕੇਐਲ ਰਾਹੁਲ ਨੂੰ ਟੀ-20 ਵਿਸ਼ਵ ਕੱਪ ਲਈ ਚੁਣਿਆ ਜਾਣਾ ਚਾਹੀਦਾ ਸੀ।






ਕੀ ਬੋਲੇ ਰਿਤੇਸ਼ ਦੇਸ਼ਮੁਖ ?


ਰਿਤੇਸ਼ ਦੇਸ਼ਮੁਖ ਨੇ ਇਸ ਸਬੰਧੀ ਇੱਕ ਟਵੀਟ ਵੀ ਕੀਤਾ ਹੈ। ਉਨ੍ਹਾਂ ਲਿਖਿਆ, 'ਕੇਐਲ ਰਾਹੁਲ ਨੂੰ ਟੀ-20 ਵਿਸ਼ਵ ਕੱਪ ਟੀਮ 'ਚ ਹੋਣਾ ਚਾਹੀਦਾ ਸੀ।' ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਨੇਟਿਜ਼ਨ ਦੋ ਗਰੁੱਪਾਂ 'ਚ ਵੰਡੇ ਗਏ। ਕੁਝ ਲੋਕ ਰਿਤੇਸ਼ ਦੇਸ਼ਮੁਖ ਦੇ ਵਿਚਾਰਾਂ ਨਾਲ ਅਸਹਿਮਤ ਸਨ। ਉਨ੍ਹਾਂ ਕਿਹਾ ਕਿ ਰਿਸ਼ਭ ਪੰਤ ਅਤੇ ਸੰਜੂ ਸੈਮਸਨ ਜ਼ਿਆਦਾ ਸਮਰੱਥ ਖਿਡਾਰੀ ਹਨ। ਕੁਝ ਲੋਕਾਂ ਨੇ ਕਿਹਾ ਕਿ ਕੇਐੱਲ ਰਾਹੁਲ ਨੂੰ ਟੀ-20 ਟੀਮ ਦਾ ਹਿੱਸਾ ਹੋਣਾ ਚਾਹੀਦਾ ਸੀ।


ਇਸ ਵਾਰ ਇਹ ਹੈ ਟੀ-20 ਟੀਮ 


ਰੋਹਿਤ ਸ਼ਰਮਾ ਟੀ-20 ਟੀਮ ਦੇ ਕਪਤਾਨ ਹਨ, ਜਦਕਿ ਹਾਰਦਿਕ ਪਾਂਡਿਆ ਉਪ-ਕਪਤਾਨ ਹਨ। ਇਸ ਸਮੇਂ ਆਈਪੀਐਲ 2024 ਵਿੱਚ ਦੌੜਾਂ ਬਣਾ ਰਹੇ ਕਿੰਗ ਕੋਹਲੀ ਵੀ ਟੀਮ ਵਿੱਚ ਸ਼ਾਮਲ ਹਨ। ਚਾਰ ਸਪਿਨਰ ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਸ਼ੁਭਮਨ ਗਿੱਲ, ਰਿੰਕੂ ਸਿੰਘ, ਖਲੀਲ ਅਹਿਮਦ ਅਤੇ ਅਵੇਸ਼ ਖਾਨ ਨੂੰ ਰਿਜ਼ਰਵ ਖਿਡਾਰੀ ਰੱਖਿਆ ਗਿਆ ਹੈ।