Keerthana Balakrishnan Profile: ਸ਼ਨੀਵਾਰ ਨੂੰ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਦਾ ਆਯੋਜਨ ਕੀਤਾ ਗਿਆ। ਇਸ ਨਿਲਾਮੀ 'ਚ ਕਈ ਖਿਡਾਰੀਆਂ 'ਤੇ ਪੈਸੇ ਦੀ ਬਰਸਾਤ ਹੋਈ, ਜਦਕਿ ਕਈ ਅਣਜਾਣ ਚਿਹਰਿਆਂ 'ਤੇ ਦਾਅ ਖੇਡਿਆ ਗਿਆ। ਇਨ੍ਹਾਂ ਨਾਮਾਂ ਵਿੱਚੋਂ ਇੱਕ ਕੀਰਥਨਾ ਬਾਲਾਕ੍ਰਿਸ਼ਨਨ  ਹੈ... ਮੁੰਬਈ ਇੰਡੀਅਨਜ਼ ਨੇ ਮਹਿਲਾ ਪ੍ਰੀਮੀਅਰ ਲੀਗ ਨਿਲਾਮੀ ਵਿੱਚ ਕੀਰਥਨਾ ਬਾਲਾਕ੍ਰਿਸ਼ਨਨ ਨੂੰ 10 ਲੱਖ ਰੁਪਏ ਵਿੱਚ ਖਰੀਦਿਆ। ਕੀਰਤਨਾ ਬਾਲਾਕ੍ਰਿਸ਼ਨਨ ਅਤੇ ਉਸ ਦੇ ਪਰਿਵਾਰ ਲਈ 9 ਦਸੰਬਰ ਦਾ ਦਿਨ ਖਾਸ ਸੀ। ਹਾਲਾਂਕਿ, ਕੀਰਥਨਾ  ਦਾ ਸਫ਼ਰ ਉਤਰਾਅ-ਚੜ੍ਹਾਅ ਨਾਲ ਭਰਿਆ ਹੋਇਆ ਸੀ। ਇੱਥੇ ਤੱਕ ਪਹੁੰਚਣ ਦਾ ਸਫ਼ਰ ਆਸਾਨ ਨਹੀਂ ਸੀ ਪਰ ਇਸ ਨੌਜਵਾਨ ਖਿਡਾਰਨ ਨੇ ਹਿੰਮਤ ਨਹੀਂ ਹਾਰੀ।


ਆਪਣੇ ਟੈਕਸੀ ਡਰਾਈਵਰ ਪਿਤਾ ਦਾ ਸੁਪਨਾ ਪੂਰਾ ਕੀਤਾ


ਕੀਰਤਨਾ ਬਾਲਾਕ੍ਰਿਸ਼ਨਨ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੀ ਹੈ। ਕੀਰਤਨਾ ਦੇ ਪਿਤਾ ਇੱਕ ਟੈਕਸੀ ਡਰਾਈਵਰ ਹਨ, ਪਰ ਉਨ੍ਹਾਂ ਨੇ ਆਪਣੀ ਧੀ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕਦੇ ਵੀ ਕੋਈ ਰੁਕਾਵਟ ਨਹੀਂ ਆਉਣ ਦਿੱਤੀ। ਕੀਰਤਨਾ  ਨੇ ਵੀ ਆਪਣੇ ਪਿਤਾ ਦੀ ਮਿਹਨਤ ਨੂੰ ਵਿਅਰਥ ਨਹੀਂ ਜਾਣ ਦਿੱਤਾ, ਹੁਣ ਕੀਰਥਨਾ ਬਾਲਾਕ੍ਰਿਸ਼ਨਨ ਮਹਿਲਾ ਪ੍ਰੀਮੀਅਰ ਲੀਗ 'ਚ ਮੁੰਬਈ ਇੰਡੀਅਨਜ਼ ਵਰਗੀ ਵੱਡੀ ਟੀਮ ਲਈ ਖੇਡਦੀ ਨਜ਼ਰ ਆਵੇਗੀ।






ਮਹਿਲਾ ਪ੍ਰੀਮੀਅਰ ਲੀਗ ਵਿੱਚ ਖੇਡਣ ਵਾਲੀ ਤਾਮਿਲਨਾਡੂ ਦੀ ਪਹਿਲੀ ਕ੍ਰਿਕਟਰ


ਕੀਰਤਨਾ ਬਾਲਾਕ੍ਰਿਸ਼ਨਨ ਮਹਿਲਾ ਪ੍ਰੀਮੀਅਰ ਲੀਗ ਵਿੱਚ ਖੇਡਣ ਵਾਲੀ ਤਾਮਿਲਨਾਡੂ ਦੀ ਪਹਿਲੀ ਕ੍ਰਿਕਟਰ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕੀਰਤਨਾ ਤਾਮਿਲਨਾਡੂ ਮਹਿਲਾ ਟੀਮ ਦੇ ਨਾਲ-ਨਾਲ ਇੰਡੀਆ ਵੂਮੈਨ ਗ੍ਰੀਨ, ਸਾਊਥ ਜ਼ੋਨ ਵੂਮੈਨ ਅਤੇ ਆਰੇਂਜ ਡ੍ਰੈਗਨਸ ਵਰਗੀਆਂ ਟੀਮਾਂ ਲਈ ਵੀ ਖੇਡ ਚੁੱਕੀ ਹੈ ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਕੀਰਤਨਾ ਬਾਲਾਕ੍ਰਿਸ਼ਨਨ ਮਹਿਲਾ ਪ੍ਰੀਮੀਅਰ ਲੀਗ 'ਚ ਖੇਡਦੀ ਨਜ਼ਰ ਆਵੇਗੀ।






 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।