ਵਿਸ਼ਾਖਾਪਟਨਮ: ਵੈਸਟਇੰਡੀਜ਼ ਖਿਲਾਫ ਪਹਿਲੇ ਵਨ ਡੇਅ ਮੈਚ ‘ਚ ਕਰਾਰੀ ਹਾਰ ਤੋਂ ਬਾਅਦ ਟੀਮ ਇੰਡੀਆ ਅੱਜ ਵਿਸ਼ਾਖਾਪਟਨਮ ‘ਚ ਕਰੋ ਜਾਂ ਮਰੋ ਦੀ ਨੀਤੀ ਨਾਲ ਖੇਡ ਰਹੀ ਹੈ। ਵੈਸਟਇੰਡੀਜ਼ ਦੀ ਟੀਮ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਇੱਥੇ ਦੀ ਪਿੱਚ ਬੱਲੇਬਾਜ਼ਾਂ ਲਈ ਚੰਗੀ ਮੰਨੀ ਜਾਂਦੀ ਹੈ। ਇਸ ਲਈ 320 ਤਕ ਦੌੜਾਂ ਦਾ ਟੀਚਾ ਮੰਨਿਆ ਜਾ ਰਿਹਾ ਹੈ।


ਰੋਹਿਤ ਸ਼ਰਮਾ ਨੇ ਜੜਿਆ 28ਵਾਂ ਵਨਡੇ ਸੈਂਕੜਾ

ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਹੋਲਡਰ ਦੀ ਬਾਲ ‘ਤੇ ਸਿੰਗਲ ਸਕੋਰ ਲੈ ਕੇ ਵਨਡੇ ‘ਚ ਆਪਣਾ 28ਵਾਂ ਸੈਂਕੜਾ ਪੂਰਾ ਕੀਤਾ ਹੈ। ਉਨ੍ਹਾਂ ਨੇ 107 ਦੌੜਾਂ ‘ਤੇ 11 ਚੌਕੇ ਤੇ ਦੋ ਛੱਕੇ ਲਾਏ। ਇਸ ਦੇ ਨਾਲ ਹੀ ਕੇਐਲ ਰਾਹੁਲ ਵੀ ਆਪਣਾ ਸੈਂਕੜਾ ਪੂਰਾ ਕਰ ਚੁੱਕੇ ਹਨ। ਉਨ੍ਹਾਂ ਨੇ 102 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਰਾਹੁਲ ਆਪਣਾ ਸੈਂਕੜਾ ਪੂਰਾ ਕਰ ਅਲਜਾਰੀ ਜੋਸੇਫ ਦੀ ਗੇਂਦ ‘ਤੇ ਰੋਸਟਨ ਚੇਜ ਨੂੰ ਕੈਚ ਦੇ ਆਊਟ ਹੋ ਗਏ।

ਇਸ ਤੋਂ ਬਾਅਦ ਕ੍ਰਿਜ਼ ‘ਤੇ ਆਏ ਕਪਤਾਨ ਵਿਰਾਟ ਕੋਹਲੀ ਬਿਨਾ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਏ।

ਰੋਹਿਤ ਸ਼ਰਮਾ 159 'ਤੇ ਆਊਟ

ਰਿਸ਼ਭ ਪੰਤ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਉਸਨੇ 13 ਗੇਂਦਾਂ ਵਿੱਚ 38 ਦੌੜਾਂ ਬਣਾਈਆਂ ਹਨ। ਟੀਮ ਇੰਡੀਆ ਦਾ ਸਕੋਰ 46 ਓਵਰਾਂ ਵਿਚ 332 ਦੌੜਾਂ ਹੈ।

ਰਿਸ਼ਭ ਪੰਤ 39 ਦੌੜਾਂ ਬਣਾ ਹੋਏ ਆਊਟ

50 ਓਵਰਾਂ ਦੀ ਖੇਡ ਖ਼ਤਮ ਹੋ ਗਈ ਹੈ। ਰੋਹਿਤ ਸ਼ਰਮਾ ਦੀ ਸ਼ਾਨਦਾਰ 159 ਅਤੇ ਲੋਕੇਸ਼ ਰਾਹੁਲ ਦੀ 102 ਦੌੜਾਂ ਤੋਂ ਬਾਅਦ ਪੰਤ ਅਤੇ ਅਈਅਰ ਨੇ ਵੀ ਧਮਾਕੇਦਾਰ ਪਾਰੀ ਖੇਡੀ। ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ 388 ਦੌੜਾਂ ਦਾ ਟੀਚਾ ਦਿੱਤਾ ਹੈ।
ਭਾਰਤ ਦਾ ਸਕੋਰ: 387/5 (50)