Team India: ਲੰਬੇ ਸਮੇਂ ਤੋਂ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਟੀਮ ਇੰਡੀਆ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵਨਡੇ ਵਿਸ਼ਵ ਕੱਪ 2023 ਤੋਂ ਬਾਅਦ ਭਾਰਤ ਲਈ ਕੋਈ ਮੈਚ ਨਹੀਂ ਖੇਡਿਆ। ਮੁਹੰਮਦ ਸ਼ਮੀ ਦੀ ਹਾਲ ਹੀ 'ਚ ਸਰਜਰੀ ਹੋਈ ਸੀ ਤੇ ਫਿਲਹਾਲ ਉਹ ਸੱਟ ਤੋਂ ਉੱਭਰੇ ਹਨ ਤੇ ਰੀਹੈਬ 'ਤੇ ਹਨ। ਅਜਿਹੇ 'ਚ ਮੁਹੰਮਦ ਸ਼ਮੀ ਜਲਦ ਹੀ ਟੀਮ ਇੰਡੀਆ 'ਚ ਵਾਪਸੀ ਕਰ ਸਕਦੇ ਹਨ।


ਸ਼ਮੀ ਤੇ ਭੁਵਨੇਸ਼ਵਰ ਵਿਦਾਈ ਮੈਚ ਖੇਡ ਸਕਦੇ
ਭਾਰਤੀ ਕ੍ਰਿਕਟ ਟੀਮ ਅਗਲੇ ਸਾਲ ਆਸਟਰੇਲੀਆ ਦੇ ਦੌਰੇ 'ਤੇ ਜਾਵੇਗੀ ਤੇ ਇਸ ਦੌਰੇ 'ਤੇ ਟੀਮ ਇੰਡੀਆ ਅਕਤੂਬਰ-ਨਵੰਬਰ 'ਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਤੇ ਭੁਵਨੇਸ਼ਵਰ ਕੁਮਾਰ ਨੂੰ ਇਸ ਦੌਰੇ 'ਤੇ ਮੌਕਾ ਮਿਲ ਸਕਦਾ ਹੈ। ਦੋਵੇਂ ਤੇਜ਼ ਗੇਂਦਬਾਜ਼ ਇਸ ਦੌਰੇ 'ਤੇ ਸੰਨਿਆਸ ਦਾ ਐਲਾਨ ਕਰ ਸਕਦੇ ਹਨ। ਭੁਵਨੇਸ਼ਵਰ ਕੁਮਾਰ ਇਸ ਸਮੇਂ 34 ਸਾਲ ਦੇ ਹਨ ਤੇ ਮੁਹੰਮਦ ਸ਼ਮੀ 33 ਸਾਲ ਦੇ ਹਨ। ਅਜਿਹੇ 'ਚ ਦੋਵੇਂ ਅਗਲੇ ਸਾਲ ਕ੍ਰਮਵਾਰ 35 ਤੇ 34 ਸਾਲ ਦੇ ਹੋ ਜਾਣਗੇ ਤੇ ਰਿਟਾਇਰ ਹੋ ਸਕਦੇ ਹਨ।



ਰੋਹਿਤ ਤੇ ਵਿਰਾਟ ਵੀ ਸੰਨਿਆਸ ਲੈ ਸਕਦੇ
ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵੀ ਆਸਟ੍ਰੇਲੀਆ ਦੌਰੇ 'ਤੇ ਵਨਡੇ ਸੀਰੀਜ਼ ਤੋਂ ਬਾਅਦ ਸੰਨਿਆਸ ਦਾ ਐਲਾਨ ਕਰ ਸਕਦੇ ਹਨ। ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਵਿੰਦਰ ਵੀ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਰਵਿੰਦਰ ਜਡੇਜਾ ਨੇ ਵੀ ਰੋਹਿਤ ਤੇ ਵਿਰਾਟ ਨਾਲ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਇਸ ਦੇ ਨਾਲ ਹੀ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਤੇ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਵੀ ਵਨਡੇ ਤੇ ਟੀ-20 ਕ੍ਰਿਕਟ ਲਈ ਵਿਦਾਈ ਮੈਚ ਦਿੱਤਾ ਜਾ ਸਕਦਾ ਹੈ ਤੇ ਉਹ ਸੰਨਿਆਸ ਲੈ ਸਕਦੇ ਹਨ।


ਟੀ-20 ਤੇ ਵਨਡੇ ਸੀਰੀਜ਼ ਲਈ ਟੀਮ ਇੰਡੀਆ ਇਸ ਤਰ੍ਹਾਂ ਹੋ ਸਕਦੀ
ਕੇਐਲ ਰਾਹੁਲ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਸ਼੍ਰੇਅਸ ਅਈਅਰ, ਰਿਆਨ ਪਰਾਗ, ਹਾਰਦਿਕ ਪੰਡਯਾ, ਰਿੰਕੂ ਸਿੰਘ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਮੇਅਨਦੀਪ ਯਾਦਵ।