Team India: ਸਾਲ 2024 'ਚ ਭਾਰਤ ਟੀ-20 ਵਿਸ਼ਵ ਚੈਂਪੀਅਨ ਰਿਹਾ ਹੈ, ਜਿਸ ਦੇ ਕਪਤਾਨ ਰੋਹਿਤ ਸ਼ਰਮਾ ਰਹੇ ਹਨ। ਰੋਹਿਤ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣਨ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਜਿਸ ਨਾਲ ਕ੍ਰਿਕਟ ਪ੍ਰੇਮੀਆਂ ਦੇ ਚਿਹਰੇ ਤੇ ਖੁਸ਼ੀ ਵੇਖਣ ਨੂੰ ਮਿਲੀ। ਪਰ ਇਸ ਤੋਂ ਤੁਰੰਤ ਬਾਅਦ ਰੋਹਿਤ ਨੇ ਟੀ-20 ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਹ ਚਰਚਾ ਹੋ ਰਹੀ ਹੈ ਕਿ ਆਉਣ ਵਾਲੇ ਟੀ-20 ਵਿਸ਼ਵ ਕੱਪ 2026 'ਚ ਟੀਮ ਇੰਡੀਆ ਦਾ ਕਪਤਾਨ ਕੌਣ ਹੋਵੇਗਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ T20 WC 2026 ਵਿੱਚ ਟੀਮ ਦਾ ਕਪਤਾਨ ਕੌਣ ਹੋ ਸਕਦਾ ਹੈ। 


ਇਹ ਖਿਡਾਰੀ ਪਹਿਲੀ ਪਸੰਦ ਹੋ ਸਕਦੇ


ਰੋਹਿਤ ਸ਼ਰਮਾ ਦੇ ਸੰਨਿਆਸ ਦੇ ਐਲਾਨ ਤੋਂ ਬਾਅਦ ਕ੍ਰਿਕਟ ਦੀਆਂ ਗਲੀਆਂ 'ਚ ਅਗਲੇ ਕਪਤਾਨ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਸੀ। ਟੀਮ ਦਾ ਅਗਲਾ ਕਪਤਾਨ ਕੌਣ ਹੋਵੇਗਾ? ਇਸ ਸੂਚੀ ਵਿੱਚ ਦੋ ਨਾਮ ਚਰਚਾ ਵਿੱਚ ਸਨ, ਪਹਿਲਾ ਹਾਰਦਿਕ ਪਾਂਡਿਆ ਅਤੇ ਦੂਜਾ ਸੂਰਿਆਕੁਮਾਰ ਯਾਦਵ ਦਾ। ਕਪਤਾਨ ਦੇ ਐਲਾਨ ਤੋਂ ਪਹਿਲਾਂ ਅਜਿਹਾ ਲੱਗ ਰਿਹਾ ਸੀ ਕਿ 2024 ਟੀ-20 ਵਿਸ਼ਵ ਕੱਪ ਦੇ ਉਪ-ਕਪਤਾਨ ਹਾਰਦਿਕ ਨੂੰ ਟੀਮ ਦੀ ਕਪਤਾਨੀ ਸੌਂਪੀ ਜਾਵੇਗੀ, ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦੀ ਜਗ੍ਹਾ ਚੋਣਕਾਰਾਂ ਨੇ ਸੂਰਿਆਕੁਮਾਰ ਨੂੰ ਆਪਣਾ ਕਪਤਾਨ ਚੁਣਿਆ ਹੈ।



ਇਹ ਅਫਵਾਹ ਸੀ ਕਿ ਹਾਰਦਿਕ ਆਪਣੀ ਟੀਮ ਦੇ ਮੈਂਬਰਾਂ ਨਾਲ ਚੰਗਾ ਵਿਵਹਾਰ ਨਹੀਂ ਕਰਦੇ ਹਨ। ਇਸ ਕਾਰਨ ਉਨ੍ਹਾਂ ਨੂੰ ਟੀਮ ਦੀ ਕਪਤਾਨੀ ਨਹੀਂ ਦਿੱਤੀ ਗਈ। ਉਨ੍ਹਾਂ ਦੀ ਜਗ੍ਹਾ ਸੂਰਿਆਕੁਮਾਰ ਯਾਦਵ ਨੂੰ ਟੀਮ ਦਾ ਕਪਤਾਨ ਐਲਾਨਿਆ ਗਿਆ।


T20 WC 2026 ਦੇ ਕਪਤਾਨ ਹੋਣਗੇ ਸੂਰਿਆ 


ਹਾਲਾਂਕਿ ਰੋਹਿਤ ਦੇ ਸੰਨਿਆਸ ਤੋਂ ਬਾਅਦ ਸੂਰਿਆ ਨੇ ਬਤੌਰ ਕਪਤਾਨ 2 ਸੀਰੀਜ਼ 'ਚ ਬੰਗਲਾਦੇਸ਼ ਅਤੇ ਸ਼੍ਰੀਲੰਕਾ ਖਿਲਾਫ ਭਾਰਤ ਦੀ ਕਪਤਾਨੀ ਕੀਤੀ ਹੈ ਅਤੇ ਦੋਵੇਂ ਸੀਰੀਜ਼ 'ਚ ਭਾਰਤ ਨੇ ਵਿਰੋਧੀ ਟੀਮ ਦਾ ਕਲੀਨ ਸਵੀਪ ਕੀਤਾ। ਟੀਮ ਦੇ ਚੋਣਕਾਰ ਲੰਬੇ ਸਮੇਂ ਤੋਂ ਟੀਮ ਲਈ ਟੀ-20 ਕਪਤਾਨ ਦੀ ਤਲਾਸ਼ ਕਰ ਰਹੇ ਹਨ, ਜਿਸ 'ਚ ਸੂਰਿਆ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸੂਰਿਆ 2026 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਟੀਮ ਦਾ ਕਪਤਾਨ ਹੋਵੇਗਾ।


360 ਕਹੇ ਜਾਣ ਵਾਲੇ ਸੂਰਿਆ ਦਾ ਟੀ-20 ਕਰੀਅਰ ਵੀ ਬਹੁਤ ਸ਼ਾਨਦਾਰ ਰਿਹਾ ਹੈ, ਉਸ ਨੂੰ ਟੀ-20 ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਟੀ-20 'ਚ ਉਸ ਦੀ ਔਸਤ 43.40 ਹੈ।