Nathan Lyon Completed 400 Test Wicket : ਆਸਟ੍ਰੇਲੀਆ ਦੇ ਸਪਿਨਰ ਨੇਥਨ ਲਿਓਨ ਨੇ ਬ੍ਰਿਸਬੇਨ 'ਚ ਖੇਡੇ ਜਾ ਰਹੇ ਏਸ਼ੇਜ਼ ਸੀਰੀਜ਼ ਦੇ ਪਹਿਲੇ ਟੈਸਟ 'ਚ ਵੱਡਾ ਰਿਕਾਰਡ ਬਣਾ ਲਿਆ ਹੈ। ਉਨ੍ਹਾਂ ਨੇ ਟੈਸਟ ਕ੍ਰਿਕਟ 'ਚ 400 ਵਿਕਟਾਂ ਪੂਰੀਆਂ ਕੀਤੀਆਂ। ਅਜਿਹਾ ਕਰਨ ਵਾਲਾ ਉਹ ਤੀਜੇ ਆਸਟਰੇਲੀਆਈ ਗੇਂਦਬਾਜ਼ ਬਣ ਗਏ ਹਨ।
ਇਸ ਤੋਂ ਪਹਿਲਾਂ ਗਲੇਨ ਮੈਕਗ੍ਰਾ ਅਤੇ ਸ਼ੇਨ ਵਾਰਨ ਇਹ ਕਾਰਨਾਮਾ ਕਰ ਚੁੱਕੇ ਹਨ। ਇਸ ਦੇ ਨਾਲ ਹੀ ਇਸ ਮੈਚ 'ਚ ਨੇਥਨ ਲਿਓਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੇ ਇਸ ਮੈਚ 'ਚ ਸ਼ਾਨਦਾਰ ਜਿੱਤ ਦਰਜ ਕੀਤੀ।
ਇਸ ਤੋਂ ਪਹਿਲਾਂ ਮੈਚ ਦੇ ਤੀਜੇ ਦਿਨ ਤੋਂ ਬਾਅਦ ਇੰਗਲੈਂਡ ਦੀ ਟੀਮ 2 ਵਿਕਟਾਂ 'ਤੇ 220 ਦੌੜਾਂ ਬਣਾ ਕੇ ਮੈਚ 'ਚ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਅਜਿਹਾ ਲੱਗ ਰਿਹਾ ਸੀ ਕਿ ਡੇਵਿਡ ਮਲਾਨ ਤੇ ਕਪਤਾਨ ਜੋ ਰੂਟ ਟੀਮ ਨੂੰ ਮੈਚ ਵਿੱਚ ਵਾਪਸ ਲਿਆ ਸਕਦੇ ਹਨ ਪਰ ਚੌਥੇ ਦਿਨ ਦੀ ਖੇਡ ਦੇ ਪਹਿਲੇ ਸੈਸ਼ਨ ਵਿੱਚ ਹੀ ਮੈਚ ਆਸਟਰੇਲੀਆ ਦੇ ਕਬਜ਼ੇ ਵਿੱਚ ਚਲਾ ਗਿਆ। ਨੇਥਨ ਲਿਓਨ ਨੇ ਓਲੀਵਰ ਪੋਪ, ਓਲੀ ਰੌਬਿਨਸਨ ਤੇ ਮਾਰਕ ਵੁੱਡ ਨੂੰ ਡੇਵਿਡ ਮਲਾਨ ਨੂੰ ਆਊਟ ਕੀਤਾ।
ਨੇਥਨ ਲਿਓਨ ਨੇ 101 ਟੈਸਟ ਮੈਚ ਖੇਡ ਕੇ 400 ਵਿਕਟਾਂ ਲਈਆਂ ਹਨ। ਉਨ੍ਹਾਂ ਸਾਲ 2011 ਵਿੱਚ ਗਾਲੇ ਵਿੱਚ ਸ਼੍ਰੀਲੰਕਾ ਦੇ ਖਿਲਾਫ ਆਪਣਾ ਡੈਬਿਊ ਕੀਤਾ ਸੀ। ਨੇਥਨ ਲਿਓਨ ਨੇ ਆਪਣੀ ਪਹਿਲੀ ਹੀ ਗੇਂਦ 'ਤੇ ਕੁਮਾਰ ਸੰਗਾਕਾਰਾ ਦਾ ਵਿਕਟ ਲੈ ਕੇ ਟੈਸਟ ਕ੍ਰਿਕਟ 'ਚ ਰਿਕਾਰਡ ਬਣਾਇਆ।
ਆਪਣੇ ਟੈਸਟ ਕਰੀਅਰ ਵਿੱਚ ਉਨ੍ਹਾਂ 18 ਵਾਰ ਇੱਕ ਪਾਰੀ ਵਿੱਚ 5 ਵਿਕਟਾਂ ਤੇ 3 ਵਾਰ 10 ਵਿਕਟਾਂ ਝਟਕਾਈਆਂ ਹਨ। ਆਸਟਰੇਲੀਆਈ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਨੇਥਨ ਲਿਓਨ ਤੋਂ ਅੱਗੇ ਸਿਰਫ਼ ਦੋ ਗੇਂਦਬਾਜ਼ ਹਨ। ਸ਼ੇਨ ਵਾਰਨ ਨੇ ਜਿੱਥੇ 708 ਵਿਕਟਾਂ ਲਈਆਂ ਹਨ, ਉਥੇ ਗਲੇਨ ਮੈਕਗ੍ਰਾ ਦੇ ਨਾਂ 641 ਵਿਕਟਾਂ ਹਨ।
10 ਸਾਲ ਪਹਿਲਾਂ ਗਰਾਊਂਡਸਮੈਨ
ਅੱਜ 400 ਵਿਕਟਾਂ ਵਾਲੇ ਕਲੱਬ ਵਿੱਚ ਸ਼ਾਮਲ ਨੇਥਨ ਲਿਓਨ 10 ਸਾਲ ਪਹਿਲਾਂ ਤੱਕ ਆਸਟਰੇਲੀਆ ਦੇ ਐਡੀਲੇਡ ਓਵਲ ਮੈਦਾਨ ਵਿੱਚ ਗਰਾਊਂਡ ਮੈਨ ਵਜੋਂ ਕੰਮ ਕਰਦੇ ਸੀ। ਇੱਥੋਂ ਹੀ ਉਨ੍ਹਾਂ ਖੇਡਣਾ ਸ਼ੁਰੂ ਕੀਤਾ ਅਤੇ ਅੱਜ ਕਈ ਬੁਲੰਦੀਆਂ ਹਾਸਲ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਬੇਰੁਜ਼ਗਾਰ ਅਧਿਆਪਕਾਂ ਨੂੰ ਡੰਗਰਾਂ ਵਾਂਗ ਕੁੱਟਣ ਵਾਲੇ ਡੀਐਸਪੀ ਦੀ ਸ਼ਾਮਤ, ਮੈਜਿਸਟ੍ਰੇਟ ਜਾਂਚ ਦੇ ਹੁਕਮ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904