India vs South Africa ODI Series: ਭਾਰਤੀ ਟੀਮ ਦੱਖਣੀ ਅਫਰੀਕਾ ਖਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੀ ਹੈ। ਚੋਣਕਾਰਾਂ ਨੇ ਵਨਡੇ ਸੀਰੀਜ਼ ਲਈ ਸ਼ਿਖਰ ਧਵਨ ਨੂੰ ਕਪਤਾਨ ਨਿਯੁਕਤ ਕੀਤਾ ਹੈ। ਇਸ ਨਾਲ ਹੀ ਕਈ ਨੌਜਵਾਨ ਖਿਡਾਰੀਆਂ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਇਨ੍ਹਾਂ 'ਚ ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਰਿਤੂਰਾਜ ਗਾਇਕਵਾੜ ਅਤੇ ਅਵੇਸ਼ ਖਾਨ ਵਰਗੇ ਖਿਡਾਰੀ ਸ਼ਾਮਲ ਹਨ ਪਰ ਘਰੇਲੂ ਕ੍ਰਿਕਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਇੱਕ ਖਿਡਾਰੀ ਨੂੰ ਚੋਣਕਾਰਾਂ ਨੇ ਨਜ਼ਰਅੰਦਾਜ਼ ਕਰ ਦਿੱਤਾ ਹੈ। ਹੁਣ ਇਸ ਖਿਡਾਰੀ ਨੇ ਟੀਮ 'ਚ ਜਗ੍ਹਾ ਨਾ ਮਿਲਣ 'ਤੇ ਆਪਣੀ ਚੁੱਪੀ ਤੋੜੀ ਹੈ।
ਟੀਮ 'ਚ ਜਗ੍ਹਾ ਨਾ ਮਿਲਣ 'ਤੇ ਇਸ ਖਿਡਾਰੀ ਦਾ ਛਲਕਿਆ ਦਰਦ
ਮਿਡ-ਡੇਅ ਨੂੰ ਦਿੱਤੇ ਇੰਟਰਵਿਊ 'ਚ 22 ਸਾਲਾ ਪ੍ਰਿਥਵੀ ਸ਼ਾਅ ਨੇ ਕਿਹਾ, 'ਮੈਂ ਨਿਰਾਸ਼ ਸੀ। ਮੈਂ ਦੌੜਾਂ ਬਣਾ ਰਿਹਾ ਹਾਂ, ਬਹੁਤ ਕੋਸ਼ਿਸ਼ ਕਰ ਰਿਹਾ ਹਾਂ, ਪਰ ਮੈਨੂੰ ਮੌਕਾ ਨਹੀਂ ਮਿਲ ਰਿਹਾ ਹੈ। ਪਰ ਇਹ ਠੀਕ ਹੈ। ਜਦੋਂ ਉਨ੍ਹਾਂ (ਚੋਣਕਰਤਾਵਾਂ) ਨੂੰ ਲੱਗੇ ਕਿ ਮੈਂ ਤਿਆਰ ਹਾਂ, ਉਹ ਮੈਨੂੰ ਜੋ ਵੀ ਮੌਕਾ ਦੇਣ, ਚਾਹੇ ਉਹ ਭਾਰਤ 'ਏ' ਲਈ ਹੋਵੇ ਜਾਂ ਹੋਰ ਟੀਮਾਂ ਲਈ, ਮੈਂ ਇਹ ਯਕੀਨੀ ਬਣਾਵਾਂਗਾ ਕਿ ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਾਂਗਾ ਤੇ ਆਪਣੇ ਫਿਟਨੈੱਸ ਨੂੰ ਬਰਕਰਾਰ ਰੱਖਾਂਗਾ। '
IPL ਤੋਂ 8 ਕਿਲੋ ਘਟਾਇਆ ਭਾਰ
ਅੱਗੇ ਬੋਲਦੇ ਹੋਏ ਪ੍ਰਿਥਵੀ ਸ਼ਾਅ ਨੇ ਕਿਹਾ, 'ਮੈਂ ਆਪਣੀ ਖੇਡ, ਫਿਟਨੈੱਸ ਅਤੇ ਲਗਾਤਾਰ ਵਧੀਆ ਪ੍ਰਦਰਸ਼ਨ 'ਤੇ ਸਖ਼ਤ ਮਿਹਨਤ ਕਰ ਰਿਹਾ ਹਾਂ। ਮੈਂ ਆਪਣੀ ਬੱਲੇਬਾਜ਼ੀ 'ਚ ਵੱਖ-ਵੱਖ ਚੀਜ਼ਾਂ 'ਤੇ ਕੰਮ ਨਹੀਂ ਕੀਤਾ, ਪਰ ਫਿਟਨੈੱਸ 'ਤੇ ਕਾਫੀ ਕੰਮ ਕੀਤਾ। ਮੈਂ ਪਿਛਲੇ ਆਈਪੀਐਲ ਤੋਂ ਬਾਅਦ ਭਾਰ ਘਟਾਉਣ 'ਤੇ ਕੰਮ ਕੀਤਾ ਅਤੇ ਸੱਤ ਤੋਂ ਅੱਠ ਕਿਲੋਗ੍ਰਾਮ ਭਾਰ ਘਟਾਇਆ। ਮੈਂ ਜਿਮ ਵਿੱਚ ਬਹੁਤ ਸਮਾਂ ਬਿਤਾਇਆ, ਕੋਈ ਮਠਿਆਈ ਅਤੇ ਕੋਲਡ ਡਰਿੰਕਸ ਦਾ ਸੇਵਨ ਨਹੀਂ ਕੀਤਾ। ਹੁਣ ਚੀਨੀ ਖਾਣਾ ਛੱਡ ਦਿੱਤਾ ਹੈ।
ਮਾਨਸਿਕ ਤੌਰ 'ਤੇ ਬਣੋ ਮਜ਼ਬੂਤ
ਉਹਨਾਂ ਨੇ ਅੱਗੇ ਕਿਹਾ, 'ਮੈਂ ਇਕੱਲੇ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰ ਰਿਹਾ ਹਾਂ। ਮੈਂ ਆਪਣੇ ਕਮਰੇ ਵਿੱਚ ਇਕੱਲੇ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਲੋਕਾਂ ਨੂੰ ਮਿਲਣ ਤੋਂ ਪਰਹੇਜ਼ ਕਰਦਾ ਹਾਂ ਪਰ ਹੁਣ ਮੈਂ ਬਹੁਤ ਮਜ਼ਬੂਤ ਵਿਅਕਤੀ ਹਾਂ। ਮੈਂ ਫਾਰਮ 'ਚ ਵਾਪਸੀ ਕਰ ਰਿਹਾ ਹਾਂ ਅਤੇ ਮੈਂ ਇਹ ਯਕੀਨੀ ਬਣਾਵਾਂਗਾ ਕਿ ਮੈਂ ਭਾਰਤੀ ਟੀਮ 'ਚ ਵਾਪਸੀ ਕਰ ਸਕਾਂ।
ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ
ਪ੍ਰਿਥਵੀ ਸ਼ਾਅ ਨੇ ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਪਿਛਲੇ ਮਹੀਨੇ ਦਲੀਪ ਟਰਾਫੀ ਵਿੱਚ ਵੈਸਟ ਜ਼ੋਨ ਲਈ ਦੋ ਸੈਂਕੜੇ ਅਤੇ ਨਿਊਜ਼ੀਲੈਂਡ ‘ਏ’ ਟੀਮ ਖ਼ਿਲਾਫ਼ ਭਾਰਤ ‘ਏ’ ਲਈ 48 ਗੇਂਦਾਂ ਵਿੱਚ 77 ਦੌੜਾਂ ਬਣਾਈਆਂ ਸਨ। ਉਹ ਭਾਰਤ ਲਈ ਤਿੰਨੋਂ ਫਾਰਮੈਟਾਂ ਵਿੱਚ ਕ੍ਰਿਕਟ ਖੇਡ ਚੁੱਕਾ ਹੈ। ਉਸ ਨੇ ਟੀਮ ਇੰਡੀਆ ਲਈ 5 ਟੈਸਟ, 6 ਵਨਡੇ ਅਤੇ ਇਕ ਟੀ-20 ਮੈਚ ਖੇਡਿਆ ਹੈ। ਉਸਨੇ ਟੀਮ ਇੰਡੀਆ ਲਈ ਆਪਣਾ ਆਖਰੀ ਮੈਚ ਜੁਲਾਈ 2021 ਵਿੱਚ ਖੇਡਿਆ ਸੀ।