Sports News: ਇੰਡੀਅਨ ਪ੍ਰੀਮੀਅਰ ਲੀਗ ਯਾਨੀ IPL 2025 ਦੇ ਸੀਜ਼ਨ 18 ਦੀ ਨਿਲਾਮੀ ਵਿੱਚ ਕਈ ਖਿਡਾਰੀਆਂ 'ਤੇ ਇਤਿਹਾਸਕ ਬੋਲੀ ਲਗਾਈ ਗਈ ਸੀ। ਇਸ ਨਿਲਾਮੀ 'ਚ ਰਿਸ਼ਭ ਪੰਤ 'ਤੇ 27 ਕਰੋੜ ਰੁਪਏ ਦੀ ਬੋਲੀ ਲੱਗੀ ਤੇ ਉਹ ਆਈ.ਪੀ.ਐੱਲ. ਦੇ ਸਭ ਤੋਂ ਮਹਿੰਗੇ ਖਿਡਾਰੀ ਰਹੇ।
ਪਰ ਇਸ ਵਾਰ ਆਈਪੀਐਲ ਨਿਲਾਮੀ ਵਿੱਚ ਮਹਿਜ਼ 30 ਲੱਖ ਰੁਪਏ ਵਿੱਚ ਵਿਕਣ ਵਾਲੇ ਖਿਡਾਰੀ ਨੇ ਸਿਰਫ਼ 38 ਓਵਰਾਂ ਵਿੱਚ 17 ਵਿਕਟਾਂ ਲੈ ਕੇ ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ ਹੈ ਤਾਂ ਆਓ ਜਾਣਦੇ ਹਾਂ ਉਸ ਗੇਂਦਬਾਜ਼ ਬਾਰੇ ਜਿਸ ਨੇ ਇਹ ਸ਼ਾਨਦਾਰ ਕਾਰਨਾਮਾ ਕੀਤਾ ਹੈ।
ਦਰਅਸਲ, ਜਿਸ ਗੇਂਦਬਾਜ਼ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਕੋਈ ਹੋਰ ਨਹੀਂ ਸਗੋਂ ਮੱਧ ਪ੍ਰਦੇਸ਼ ਲਈ ਖੇਡ ਰਹੇ ਕੁਮਾਰ ਕਾਰਤਿਕੇਅ ਹੈ, ਜਿਸ ਨੇ ਮੁਸ਼ਤਾਕ ਅਲੀ ਟਰਾਫੀ 2024 ਦੇ ਇਸ ਸੀਜ਼ਨ 'ਚ ਮੱਧ ਪ੍ਰਦੇਸ਼ ਲਈ ਜ਼ਬਰਦਸਤ ਗੇਂਦਬਾਜ਼ੀ ਕੀਤੀ ਹੈ। ਇਸ ਟੀ-20 ਟੂਰਨਾਮੈਂਟ 'ਚ ਕਾਰਤਿਕੇਅ ਨੇ ਸਿਰਫ 38 ਓਵਰਾਂ 'ਚ 228 ਦੌੜਾਂ ਦੇ ਕੇ 17 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਹੈ ਤੇ ਇਹ ਉਸ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਹੀ ਉਸ ਦੀ ਟੀਮ ਫਾਈਨਲ 'ਚ ਪਹੁੰਚ ਸਕੀ ਹੈ।
ਦੱਸਣਯੋਗ ਹੈ ਕਿ ਕੁਮਾਰ ਕਾਰਤਿਕੇਅ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਰਜਤ ਪਾਟੀਦਾਰ ਦੀ ਕਪਤਾਨੀ ਦੀ ਬਦੌਲਤ ਮੱਧ ਪ੍ਰਦੇਸ਼ ਕ੍ਰਿਕਟ ਟੀਮ 13 ਸਾਲ ਬਾਅਦ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਫਾਈਨਲ 'ਚ ਪਹੁੰਚੀ ਸੀ। ਹਾਲਾਂਕਿ ਫਾਈਨਲ 'ਚ ਇਸ ਨੂੰ ਮੁੰਬਈ ਦੀ ਟੀਮ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਕੁਮਾਰ ਕਾਰਤਿਕੇਆ ਪਿਛਲੇ ਆਈਪੀਐਲ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਦਾ ਹਿੱਸਾ ਸਨ ਪਰ ਇਸ ਵਾਰ ਉਹ ਰਾਜਸਥਾਨ ਰਾਇਲਸ ਲਈ ਖੇਡਦੇ ਨਜ਼ਰ ਆਉਣ ਵਾਲੇ ਹਨ।
ਤੁਹਾਨੂੰ ਦੱਸ ਦੇਈਏ ਕਿ IPL 2025 ਦੀ ਨਿਲਾਮੀ ਵਿੱਚ ਰਾਜਸਥਾਨ ਰਾਇਲਸ ਨੇ ਕੁਮਾਰ ਕਾਰਤਿਕੇਆ ਨੂੰ 30 ਲੱਖ ਰੁਪਏ ਦੀ ਬੋਲੀ ਲਗਾ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਕੁਮਾਰ ਕਾਰਤਿਕੇਅ ਦੇ ਆਈਪੀਐਲ ਕਰੀਅਰ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ 12 ਮੈਚਾਂ ਵਿੱਚ 10 ਵਿਕਟਾਂ ਲੈ ਚੁੱਕੇ ਹਨ। ਉਸ ਨੇ ਆਈਪੀਐਲ ਸੀਜ਼ਨ 15 ਵਿੱਚ 5 ਵਿਕਟਾਂ ਅਤੇ ਸੀਜ਼ਨ 16 ਵਿੱਚ 5 ਵਿਕਟਾਂ ਲਈਆਂ ਸਨ। ਪਿਛਲੇ ਸੀਜ਼ਨ 'ਚ ਉਸ ਨੂੰ ਮੈਚ ਖੇਡਣ ਦਾ ਮੌਕਾ ਵੀ ਨਹੀਂ ਮਿਲਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :