T20 World Cup: ਆਸਟ੍ਰੇਲੀਆ 'ਚ ਅਗਲੇ ਮਹੀਨੇ ਹੋਣ ਵਾਲੇ T20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਟੀਮ 'ਚ ਜਗ੍ਹਾ ਨਾ ਮਿਲਣ 'ਤੇ ਖੇਡ ਪ੍ਰੇਮੀਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਹਾਲਾਂਕਿ ਮੁਹੰਮਦ ਸ਼ਮੀ ਨੂੰ ਟੀਮ 'ਚ ਨਾ ਰੱਖਣ ਦਾ ਅਸਲ ਕਾਰਨ ਹੁਣ ਸਾਹਮਣੇ ਆ ਗਿਆ ਹੈ।


ਦਰਅਸਲ, ਮੁਹੰਮਦ ਸ਼ਮੀ ਪਿਛਲੇ ਸਾਲ ਦੇ ਟੀ-20 ਵਿਸ਼ਵ ਕੱਪ ਤੋਂ ਇਸ ਫਾਰਮੈਟ 'ਚ ਟੀਮ ਇੰਡੀਆ ਦਾ ਹਿੱਸਾ ਨਹੀਂ ਹਨ। ਏਸ਼ੀਆ ਕੱਪ 'ਚ ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਮੁਹੰਮਦ ਸ਼ਮੀ ਦੀ ਵਾਪਸੀ ਨੂੰ ਲੈ ਕੇ ਬਹਿਸ ਛਿੜ ਗਈ ਸੀ। ਇਸ ਬਹਿਸ ਦਾ ਅਸਰ ਇਹ ਹੋਇਆ ਹੈ ਕਿ ਵਿਸ਼ਵ ਕੱਪ ਲਈ ਸ਼ਮੀ ਨੂੰ ਸਟੈਂਡ ਬੁਆਏ ਖਿਡਾਰੀਆਂ 'ਚ ਰੱਖਿਆ ਗਿਆ ਹੈ।


ਚੋਣਕਾਰਾਂ ਨੇ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ ਅਤੇ ਅਰਸ਼ਦੀਪ ਸਿੰਘ ਨੂੰ ਵਿਸ਼ਵ ਕੱਪ ਲਈ ਟੀਮ 'ਚ ਸ਼ਾਮਲ ਕੀਤਾ ਹੈ। ਏਸ਼ੀਆ ਕੱਪ 'ਚ ਅਰਸ਼ਦੀਪ ਸਿੰਘ ਨੇ ਡੈੱਥ ਓਵਰਾਂ 'ਚ ਚੰਗੀ ਗੇਂਦਬਾਜ਼ੀ ਕੀਤੀ ਅਤੇ ਉਹ ਟੀਮ 'ਚ ਆਪਣੀ ਜਗ੍ਹਾ ਬਰਕਰਾਰ ਰੱਖਣ 'ਚ ਕਾਮਯਾਬ ਰਹੇ।


ਮੁਹੰਮਦ ਸ਼ਮੀ ਕੋਲ ਹੈ ਮੌਕਾ


ਇਨਸਾਈਡ ਸਪੋਰਟ ਦੀ ਰਿਪੋਰਟ ਮੁਤਾਬਕ ਚੋਣਕਰਤਾ ਆਸਟ੍ਰੇਲੀਆ ਦੀਆਂ ਪਿੱਚਾਂ ਨੂੰ ਦੇਖਦੇ ਹੋਏ ਸ਼ਮੀ ਨੂੰ ਟੀਮ 'ਚ ਰੱਖਣਾ ਚਾਹੁੰਦੇ ਸਨ। ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸ਼ਮੀ ਅਤੇ ਅਸ਼ਵਿਨ ਨੂੰ ਲੈ ਕੇ ਚੋਣਕਾਰਾਂ ਵਿਚਾਲੇ ਕਾਫੀ ਚਰਚਾ ਹੋਈ ਸੀ। ਪਰ ਕਪਤਾਨ ਰੋਹਿਤ ਸ਼ਰਮਾ ਅਤੇ ਰਾਹੁਲ ਦ੍ਰਾਵਿੜ ਅਸ਼ਵਿਨ ਨੂੰ ਟੀਮ 'ਚ ਚਾਹੁੰਦੇ ਸਨ ਅਤੇ ਚੋਣਕਾਰਾਂ ਨੇ ਉਸ ਦੀ ਗੱਲ 'ਤੇ ਧਿਆਨ ਦਿੱਤਾ।


ਹਾਲਾਂਕਿ ਮੁਹੰਮਦ ਸ਼ਮੀ ਲਈ ਟੀਮ ਇੰਡੀਆ 'ਚ ਵਾਪਸੀ ਕਰਨ ਦਾ ਵਧੀਆ ਮੌਕਾ ਹੈ। ਸ਼ਮੀ ਨੂੰ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਖ਼ਿਲਾਫ਼ ਟੀ-20 ਸੀਰੀਜ਼ ਲਈ ਟੀਮ ਇੰਡੀਆ 'ਚ ਸ਼ਾਮਲ ਕੀਤਾ ਗਿਆ ਹੈ। ਸ਼ਮੀ ਇਨ੍ਹਾਂ ਦੋਵਾਂ ਸੀਰੀਜ਼ਾਂ 'ਚ ਖੇਡ ਕੇ ਆਪਣੀ ਫਾਰਮ ਹਾਸਿਲ ਕਰ ਸਕਦੇ ਹਨ। ਟੀ-20 ਵਿਸ਼ਵ ਕੱਪ 'ਚ ਜੇਕਰ ਕੋਈ ਖਿਡਾਰੀ ਜ਼ਖ਼ਮੀ ਹੋ ਜਾਂਦਾ ਹੈ ਤਾਂ ਉਸ ਲਈ ਟੀਮ 'ਚ ਜਗ੍ਹਾ ਬਣਾਉਣਾ ਆਸਾਨ ਹੋ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।