Misbah Ul Haq Appointed Advisor of PCB Chief Zaka Ashraf: ਪਾਕਿਸਤਾਨ ਕ੍ਰਿਕਟ 'ਚ ਅਕਸਰ ਬਦਲਾਅ ਹੁੰਦੇ ਰਹਿੰਦੇ ਹਨ। ਵੈਸੇ, ਪਾਕਿਸਤਾਨ ਕ੍ਰਿਕਟ ਵਿੱਚ ਕੁਝ ਵੀ ਹੋ ਸਕਦਾ ਹੈ। ਕਦੇ ਪਾਕਿਸਤਾਨ ਕ੍ਰਿਕਟ ਬੋਰਡ ਦਾ ਚੇਅਰਮੈਨ ਬਦਲਦਾ ਹੈ ਤੇ ਕਦੇ ਟੀਮ ਦਾ ਮੁੱਖ ਚੋਣਕਾਰ। ਹੁਣ ਪਾਕਿਸਤਾਨ ਤੋਂ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਪਾਕਿਸਤਾਨ ਕ੍ਰਿਕਟ ਬੋਰਡ 'ਚ ਇਕ ਵਾਰ ਫਿਰ ਸਾਬਕਾ ਕਪਤਾਨ ਮਿਸਬਾਹ-ਉਲ-ਹੱਕ ਦੀ ਐਂਟਰੀ ਹੋਈ ਹੈ। ਮਿਸਬਾਹ ਨੂੰ PCB 'ਚ ਵੱਡੀ ਜ਼ਿੰਮੇਵਾਰੀ ਮਿਲੀ ਹੈ।
 
ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਜ਼ਕਾ ਅਸ਼ਰਫ ਨੇ ਮਿਸਬਾਹ-ਉਲ-ਹੱਕ ਨੂੰ ਕ੍ਰਿਕਟ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਉਹ ਪੀਸੀਬੀ ਚੇਅਰਮੈਨ ਜ਼ਕਾ ਅਸ਼ਰਫ ਦੇ ਕ੍ਰਿਕਟ ਮਾਮਲਿਆਂ ਬਾਰੇ ਸਲਾਹਕਾਰ ਵੀ ਹੋਣਗੇ। ਮਿਸਬਾਹ ਨੇ ਸੋਮਵਾਰ ਨੂੰ ਜ਼ਕਾ ਅਸ਼ਰਫ ਨਾਲ ਮੁਲਾਕਾਤ ਕੀਤੀ।


ਮਿਸਬਾਹ-ਉਲ-ਹੱਕ ਪਾਕਿ ਦੇ ਕੋਚ ਅਤੇ ਮੁੱਖ ਚੋਣਕਾਰ ਰਹਿ ਚੁੱਕੇ 


ਜ਼ਿਕਰਯੋਗ ਹੈ ਕਿ ਸਾਬਕਾ ਕਪਤਾਨ ਮਿਸਬਾਹ-ਉਲ-ਹੱਕ ਪਾਕਿਸਤਾਨ ਕ੍ਰਿਕਟ ਟੀਮ ਦੇ ਮੁੱਖ ਕੋਚ ਅਤੇ ਮੁੱਖ ਚੋਣਕਾਰ ਰਹਿ ਚੁੱਕੇ ਹਨ। ਉਨ੍ਹਾਂ ਨੂੰ ਦੋਵੇਂ ਅਹੁਦਿਆਂ 'ਤੇ ਇੱਕੋ ਸਮੇਂ ਨਿਯੁਕਤ ਕੀਤਾ ਗਿਆ ਸੀ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਉਹੀ ਵਿਅਕਤੀ ਪਾਕਿਸਤਾਨ ਵਿੱਚ ਮੁੱਖ ਚੋਣਕਾਰ ਅਤੇ ਕੋਚ ਬਣਿਆ। ਹਾਲਾਂਕਿ ਰਮੀਜ਼ ਰਾਜਾ ਦੇ ਪੀਸੀਬੀ ਮੁਖੀ ਬਣਨ ਤੋਂ ਬਾਅਦ ਮਿਸਬਾਹ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।


ਮੁੱਖ ਚੋਣਕਾਰ ਬਣ ਸਕਦੇ ਹਨ ਮੁਹੰਮਦ ਹਫੀਜ਼ 


ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਮੁਹੰਮਦ ਹਫੀਜ਼ ਪਾਕਿਸਤਾਨ ਦੇ ਨਵੇਂ ਮੁੱਖ ਚੋਣਕਾਰ ਬਣਨ ਦੀ ਦੌੜ 'ਚ ਸਭ ਤੋਂ ਅੱਗੇ ਹਨ। ਸ਼੍ਰੀਲੰਕਾ ਖਿਲਾਫ ਚੱਲ ਰਹੀ ਟੈਸਟ ਸੀਰੀਜ਼ ਤੋਂ ਬਾਅਦ ਹੀ ਹਫੀਜ਼ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ ਦੀ ਕ੍ਰਿਕਟ ਪ੍ਰਬੰਧਨ ਕਮੇਟੀ ਦੇ ਨਵੇਂ ਚੇਅਰਮੈਨ ਜ਼ਕਾ ਅਸ਼ਰਫ ਮੁਹੰਮਦ ਹਫੀਜ਼ ਨੂੰ ਮੁੱਖ ਚੋਣਕਾਰ ਨਿਯੁਕਤ ਕਰਨਾ ਚਾਹੁੰਦੇ ਹਨ। ਦੱਸ ਦੇਈਏ ਕਿ ਇਹ ਪੋਸਟ ਜੂਨ ਤੋਂ ਖਾਲੀ ਪਈ ਹੈ।

Read More: Rohit Sharma: ਰੋਹਿਤ ਸ਼ਰਮਾ ਨੇ ਵਿਰਾਟ ਦੀ ਜੰਮ ਕੇ ਕੀਤੀ ਤਾਰੀਫ, ਕਪਤਾਨ ਬੋਲਿਆ- ਕੋਹਲੀ ਵਰਗੇ ਖਿਡਾਰੀਆਂ ਦੀ ਜ਼ਰੂਰਤ...


Read More: WTC Points Table: ਆਖਰੀ ਟੈਸਟ ਡਰਾਅ ਹੋਣ ਕਾਰਨ ਟੀਮ ਇੰਡੀਆ ਨੂੰ ਝਟਕਾ, WTC ਪੁਆਇੰਟ ਟੇਬਲ 'ਚ ਹੋਇਆ ਵੱਡਾ ਨੁਕਸਾਨ