ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਦੌੜਾਂ ਦੀ ਮਸ਼ੀਨ ਵਿਰਾਟ ਕੋਹਲੀ ਜਦੋਂ ਵੀ ਕ੍ਰਿਕਟ ਮੈਦਾਨ ‘ਤੇ ਉੱਤਰਦੇ ਹਨ ਉਨ੍ਹਾਂ ਦੇ ਫੈਨਸ ਨੂੰ ਹਮੇਸ਼ਾ ਉਮੀਦ ਹੁੰਦੀ ਹੈ ਕਿ ਉਹ ਜ਼ਰੂਰ ਕੋਈ ਨਾ ਕੋਈ ਰਿਕਾਰਡ ਕਾਈਮ ਜ਼ਰੂਰ ਕਰਨਗੇ। ਇਸ ਦੇ ਨਾਲ ਹੀ 22 ਨਵੰਬਰ ਨੂੰ ਕੋਲਕਾਤਾ ‘ਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ‘ਚ ਕੋਹਲੀ ਕੋਲ ਹੋਰ ਰਿਕਾਰਡ ਘੜਨ ਦਾ ਵੱਡਾ ਮੌਕਾ ਹੈ।
ਦੱਸ ਦਈਏ ਕਿ ਜੇਕਰ ਕੋਹਲੀ ਟੈਸਟ ‘ਚ 32 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਭਾਰਤੀ ਕਪਤਾਨ ਦੇ ਤੌਰ ‘ਤੇ 5 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਜਾਣਗੇ। ਇਸ ਦੇ ਨਾਲ ਹੀ ਉਹ ਦੁਨੀਆ ਦੇ ਛੇਵੇਂ ਅਜਿਹੇ ਖਿਡਾਰੀ ਬਣ ਜਾਣਗੇ ਤੇ ਇੱਕ ਖਾਸ ਕਲੱਬ ‘ਚ ਸ਼ਾਮਲ ਹੋ ਜਾਣਗੇ ਜਿਸ ‘ਚ ਗ੍ਰੀਮ ਸਮਿਥ, ਐਲਨ ਬਾਰਡਰ, ਰਿੱਕੀ ਪੌਂਟਿੰਗ, ਕਲਾਈਵ ਲੀਲੌਡ ਤੇ ਸਟੀਵ ਫਲੇਮਿੰਗ ਸ਼ਾਮਲ ਹਨ।
ਮੇਜ਼ਬਾਨ ਟੀਮ ਨੇ ਇੰਦੌਰ ‘ਚ ਪਹਿਲਾ ਟੈਸਟ ਇੱਕ ਪਾਰੀ ਤੇ 130 ਦੌੜਾਂ ਨਾਲ ਜਿੱਤਿਆ ਸੀ। ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਬੰਗਲਾਦੇਸ਼ ਖਿਲਾਫ ਹੋਣ ਵਾਲੇ ਮੈਚ ਲਈ ਮੰਗਲਵਾਰ ਨੂੰ ਕੋਲਕਾਤਾ ਪਹੁੰਚ ਚੁੱਕੀ ਹੈ। ਭਾਰਤ-ਬੰਗਲਾਦੇਸ਼ ਦੇ ਪਹਿਲੇ ਡੇਅ-ਨਾਈਟ ਮੈਚ ਦੇ ਟਿਕਟ ਪਹਿਲੇ ਚਾਰ ਦਿਨਾਂ ਵਿੱਚ ਹੀ ਵਿਕ ਗਏ। ਇਸ ਦੀ ਜਾਣਕਾਰੀ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਦਿੱਤੀ।
ਇਤਿਹਾਸ ਸਿਰਜਨ ਤੋਂ ਮਹਿਜ਼ 32 ਦੌੜਾਂ ਦੂਰ ਵਿਰਾਟ, ਟੈਸਟ ਮੈਚ ‘ਚ ਕਰ ਸਕਦੇ ਕਮਾਲ
ਏਬੀਪੀ ਸਾਂਝਾ
Updated at:
20 Nov 2019 05:05 PM (IST)
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਦੌੜਾਂ ਦੀ ਮਸ਼ੀਨ ਵਿਰਾਟ ਕੋਹਲੀ ਜਦੋਂ ਵੀ ਕ੍ਰਿਕਟ ਮੈਦਾਨ ‘ਤੇ ਉੱਤਰਦੇ ਹਨ ਉਨ੍ਹਾਂ ਦੇ ਫੈਨਸ ਨੂੰ ਹਮੇਸ਼ਾ ਉਮੀਦ ਹੁੰਦੀ ਹੈ ਕਿ ਉਹ ਜ਼ਰੂਰ ਕੋਈ ਨਾ ਕੋਈ ਰਿਕਾਰਡ ਕਾਈਮ ਜ਼ਰੂਰ ਕਰਨਗੇ।
- - - - - - - - - Advertisement - - - - - - - - -