ਨਵੀਂ ਦਿੱਲੀ: ਟੀਮ ਇੰਡੀਆ ਤੇ ਬੰਗਲਾਦੇਸ਼ 22 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਆਪਣਾ ਪਹਿਲਾ ਡੇ-ਨਾਈਟ ਮੁਕਾਬਲਾ ਖੇਡਣ ਲਈ ਤਿਆਰ ਹਨ। ਟੈਸਟ ਮੈਚ ‘ਚ ਉਂਝ ਤਾਂ ਰੈੱਡ ਬਾਲ ਦਾ ਇਸਤੇਮਾਲ ਹੁੰਦਾ ਹੈ, ਪਰ ਡੇਅ-ਨਾਈਟ ਮੈਚ ਮੈਚ ਲਈ ਪਿੰਕ ਬਾਲ ਦਾ ਇਸਤੇਮਾਲ ਕੀਤਾ ਜਾਂਦੇ ਹਨ। ਟੈਸਟ ਮੈਚ ‘ਚ ਸਭ ਦੀ ਨਜ਼ਰਾਂ ਇਸ ਗੱਲ ‘ਤੇ ਲੱਗੀਆਂ ਹਨ ਕਿ ਕੀ ਇਸ ਮੈਚ ‘ਚ ਇਹ ਗੇਂਦ ਰਿਵਰਸ ਸਵਿੰਗ ਹੋਵੇਗੀ ਜਾਂ ਨਹੀਂ।


ਬੀਸੀਸੀਆਈ ਅਧਿਕਾਰੀਆਂ ਦਾ ਦਾਅਵਾ ਹੈ ਕਿ ਮੈਦਾਨ ‘ਤੇ ਰਿਵਰਸ ਸਵਿੰਗ ਹਾਸਲ ਕਰਨ ਲਈ ਪਿੰਕ ਬਾਲ ਦੀ ਸਿਲਾਈ ਹੱਥ ਨਾਲ ਕੀਤੀ ਗਈ ਹੈ। ਹੱਥ ਨਾਲ ਗੇਂਦ ਦੀ ਕੀਤੀ ਗਈ ਸਿਲਾਈ ਨਾਲ ਰਿਵਰਸ ਸਵਿੰਗ ਹੋ ਸਕੇਗਾ।

ਜਾਣੋ ਕਿਵੇਂ ਤਿਆਰ ਹੁੰਦੀ ਪਿੰਕ ਬਾਲ:


ਪਿੰਕ ਬਾਲ ਬਣਾਉਣ ਲਈ ਸੱਤ ਤੋਂ ਅੱਠ ਦਿਨ ਲੱਗਦੇ ਹਨ ਤੇ ਫੇਰ ਇਸ ਤੋਂ ਬਾਅਦ ਇਸ ‘ਤੇ ਗੁਲਾਬੀ ਰੰਗ ਦਾ ਚਮੜਾ ਲਾਇਆ ਜਾਂਦਾ ਹੈ। ਇੱਕ ਵਾਰ ਚਮੜਾ ਤਿਆਰ ਹੋ ਜਾਵੇ ਤਾਂ ਇਸ ਨੂੰ ਫੇਰ ਤੋਂ ਦੋ ਹਿੱਸਿਆਂ ‘ਚ ਕੱਟ ਦਿੱਤਾ ਜਾਂਦਾ ਹੈ, ਜੋ ਬਾਅਦ ‘ਚ ਗੇਂਦ ਨੂੰ ਢੱਕ ਦਿੰਦਾ ਹੈ।

ਇਸ ਤੋਂ ਬਾਅਦ ਇਸ ਨੂੰ ਚਮੜੇ ਦੀ ਕਟਿੰਗ ਨਾਲ ਸਿਲਿਆ ਜਾਂਦਾ ਹੈ ਤੇ ਇੱਕ ਵਾਰ ਫੇਰ ਰੰਗ ਕੀਤਾ ਜਾਂਦਾ ਹੈ। ਬਾਲ ਦੇ ਅੰਦਰੂਨੀ ਹਿੱਸੇ ਦੀ ਸਿਲਾਈ ਤੋਂ ਬਾਅਦ ਇਸ ਦੇ ਬਾਹਰੀ ਹਿੱਸੇ ਦੀ ਸਿਲਾਈ ਕੀਤੀ ਜਾਂਦੀ ਹੈ। ਸਾਰੀ ਪ੍ਰਕ੍ਰਿਆ ਪੂਰੀ ਹੋਣ ਤੋਂ ਬਾਅਦ ਬਾਲ ਨੂੰ ਅੰਤਮ ਰੂਪ ਦੇਣ ਲਈ ਤੋਲਿਆ ਜਾਂਦਾ ਹੈ। ਦੱਸ ਦਈਏ ਕਿ ਪਿੰਕ ਬਾਲ, ਰੈੱਡ ਬਾਲ ਦੀ ਤੁਲਨਾ ‘ਚ ਕੁਝ ਭਾਰੀ ਹੁੰਦੀ ਹੈ।