Virat Kohli Vs Naveen Ul Haq: ਅਫਗਾਨਿਸਤਾਨ ਵੱਲੋਂ ਏਸ਼ੀਆ ਕੱਪ 2023 ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। 17 ਮੈਂਬਰੀ ਅਫਗਾਨਿਸਤਾਨ ਦੀ ਟੀਮ 'ਚ ਤੇਜ਼ ਗੇਂਦਬਾਜ਼ ਨਵੀਲ ਉਲ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਆਈਪੀਐਲ ਵਿੱਚ ਲਖਨਊ ਸੁਪਰ ਜਾਇੰਟਸ ਲਈ ਖੇਡਣ ਵਾਲੇ ਨਵੀਨ-ਉਲ-ਹੱਕ ਨੂੰ ਹਾਲ ਹੀ ਵਿੱਚ ਖੇਡੇ ਗਏ 16ਵੇਂ ਸੀਜ਼ਨ ਵਿੱਚ ਆਰਸੀਬੀ ਦੇ ਵਿਰਾਟ ਕੋਹਲੀ ਨਾਲ ਲੜਦੇ ਹੋਏ ਦੇਖਿਆ ਗਿਆ ਸੀ।
ਇਸ ਦੇ ਨਾਲ ਹੀ ਏਸ਼ੀਆ ਕੱਪ ਦੇ ਜ਼ਰੀਏ ਪ੍ਰਸ਼ੰਸਕ ਇਕ ਵਾਰ ਫਿਰ ਤੋਂ ਦੋਵਾਂ ਨੂੰ ਆਹਮੋ-ਸਾਹਮਣੇ ਦੇਖਣਾ ਚਾਹੁੰਦੇ ਸਨ, ਪਰ ਅਫਗਾਨਿਸਤਾਨ ਨੇ ਇਸ ਤੇਜ਼ ਗੇਂਦਬਾਜ਼ ਨੂੰ ਆਪਣੀ ਟੀਮ ਤੋਂ ਦੂਰ ਰੱਖਣ ਦਾ ਫੈਸਲਾ ਕੀਤਾ। ਆਈਪੀਐਲ ਦੇ ਇੱਕ ਮੈਚ ਦੌਰਾਨ ਵਿਰਾਟ ਕੋਹਲੀ ਅਤੇ ਨਵੀਨ-ਉਲ-ਹੱਕ ਵਿਚਾਲੇ ਕੁਝ ਗਰਮਾ-ਗਰਮੀ ਹੋਈ, ਜਿਸ ਤੋਂ ਬਾਅਦ ਦੋਵਾਂ ਖਿਡਾਰੀਆਂ ਨੇ ਇੰਸਟਾਗ੍ਰਾਮ ਸਟੋਰੀਜ਼ ਰਾਹੀਂ ਇੱਕ ਦੂਜੇ ਨੂੰ ਨਿਸ਼ਾਨਾ ਬਣਾਇਆ ਸੀ।
ਇਸ ਦੇ ਨਾਲ ਹੀ ਅਫਗਾਨਿਸਤਾਨ ਨੇ ਹਾਲ ਹੀ 'ਚ ਪਾਕਿਸਤਾਨ ਖਿਲਾਫ ਵਨਡੇ ਸੀਰੀਜ਼ ਖੇਡੀ ਸੀ। ਅਫਗਾਨਿਸਤਾਨ ਦੀ ਏਸ਼ੀਆ ਕੱਪ ਟੀਮ ਪਾਕਿਸਤਾਨ ਖਿਲਾਫ ਵਨਡੇ ਸੀਰੀਜ਼ ਤੋਂ ਥੋੜੀ ਵੱਖਰੀ ਹੈ। ਟੀਮ ਵਿੱਚ ਫਰੀਦ ਅਹਿਮਦ, ਅਜ਼ਮਤੁੱਲਾ ਉਮਰਜ਼ਈ, ਸ਼ਹੀਦਉੱਲ੍ਹਾ ਕਮਾਲ ਅਤੇ ਵਫ਼ਾਦਾਰ ਮੋਮਾਂਦ ਜਗ੍ਹਾ ਨਹੀਂ ਬਣਾ ਸਕੇ, ਜੋ ਪਾਕਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ਖੇਡੇ ਸੀ।
ਦੱਸ ਦੇਈਏ ਕਿ ਏਸ਼ੀਆ ਕੱਪ 30 ਅਗਸਤ ਤੋਂ ਸ਼ੁਰੂ ਹੋਣਾ ਹੈ, ਜਿਸ ਵਿੱਚ ਕੁੱਲ 6 ਟੀਮਾਂ ਹਿੱਸਾ ਲੈਣਗੀਆਂ। 6 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਭਾਰਤ, ਪਾਕਿਸਤਾਨ ਅਤੇ ਨੇਪਾਲ ਨੂੰ ਗਰੁੱਪ-ਏ ਵਿੱਚ ਰੱਖਿਆ ਗਿਆ ਹੈ ਅਤੇ ਬੰਗਲਾਦੇਸ਼, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਨੂੰ ਗਰੁੱਪ-ਬੀ ਵਿੱਚ ਰੱਖਿਆ ਗਿਆ ਹੈ। ਟੂਰਨਾਮੈਂਟ ਦਾ ਫਾਈਨਲ ਮੈਚ 17 ਸਤੰਬਰ ਦਿਨ ਐਤਵਾਰ ਨੂੰ ਖੇਡਿਆ ਜਾਵੇਗਾ। ਦੂਜੇ ਪਾਸੇ ਅਫਗਾਨਿਸਤਾਨ ਆਪਣਾ ਪਹਿਲਾ ਮੈਚ 3 ਸਤੰਬਰ ਨੂੰ ਪਾਕਿਸਤਾਨ ਦੇ ਲਾਹੌਰ 'ਚ ਬੰਗਲਾਦੇਸ਼ ਖਿਲਾਫ ਖੇਡੇਗਾ। ਟੂਰਨਾਮੈਂਟ ਦੇ ਮੈਚ ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਖੇਡੇ ਜਾਣਗੇ। ਕੁੱਲ 13 ਮੈਚਾਂ 'ਚੋਂ 4 ਮੈਚ ਪਾਕਿਸਤਾਨ 'ਚ ਖੇਡੇ ਜਾਣਗੇ ਅਤੇ ਬਾਕੀ ਫਾਈਨਲ ਸਮੇਤ 9 ਮੈਚ ਸ਼੍ਰੀਲੰਕਾ 'ਚ ਹੋਣਗੇ। ਭਾਰਤੀ ਟੀਮ ਆਪਣੇ ਸਾਰੇ ਮੈਚ ਸ੍ਰੀਲੰਕਾ ਵਿੱਚ ਹੀ ਖੇਡੇਗੀ।
ਏਸ਼ੀਆ ਕੱਪ ਲਈ ਅਫਗਾਨਿਸਤਾਨ ਦੀ ਟੀਮ
ਹਸ਼ਮਤੁੱਲਾ ਸ਼ਹੀਦੀ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼, ਇਬਰਾਹਿਮ ਜ਼ਦਰਾਨ, ਰਿਆਜ਼ ਹਸਨ, ਰਹਿਮਤ ਸ਼ਾਹ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਇਕਰਾਮ ਅਲੀਖਿਲ, ਰਸ਼ੀਦ ਖਾਨ, ਗੁਲਬਦੀਨ ਨਾਇਬ, ਕਰੀਮ ਜਨਤ, ਅਬਦੁਲ ਰਹਿਮਾਨ, ਸ਼ਰਫੂਦੀਨ ਅਸ਼ਰਫ, ਮੁਜੀਬ ਉਰ ਰਹਿਮਾਨ, ਨੂਰ ਅਹਿਮਦ, ਸੁਲਿਮਾਨ ਸਫੀ, ਫਜ਼ਲਹਕ ਫਾਰੂਕੀ।