Virat Kohli and Rohit Sharma Farewell By CA: ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਅਤੇ ਸਾਬਕਾ ਟੈਸਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ 7 ਮਈ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਇਸ ਤੋਂ ਪੰਜ ਦਿਨ ਬਾਅਦ, ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ 12 ਮਈ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿ ਪਰ ਇਨ੍ਹਾਂ ਦੋਵਾਂ ਖਿਡਾਰੀਆਂ ਲਈ ਕੋਈ ਵਿਦਾਇਗੀ ਮੈਚ ਨਹੀਂ ਹੋਇਆ ਹੈ।

ਭਾਰਤ ਕ੍ਰਿਕਟ ਕੰਟਰੋਲ ਬੋਰਡ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਟੈਸਟ ਕ੍ਰਿਕਟ ਤੋਂ ਵਿਦਾਇਗੀ ਬਾਰੇ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਹੈ। ਪਰ ਆਸਟ੍ਰੇਲੀਆ ਕ੍ਰਿਕਟ ਬੋਰਡ ਨੇ ਰੋਹਿਤ ਅਤੇ ਵਿਰਾਟ ਨੂੰ ਅਲਵਿਦਾ ਦੇਣ ਦੀ ਯੋਜਨਾ ਬਣਾਈ ਹੈ। ਭਾਰਤੀ ਟੀਮ ਇਸ ਸਾਲ ਦੇ ਅੰਤ ਵਿੱਚ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਖੇਡਣ ਲਈ ਆਸਟ੍ਰੇਲੀਆ ਦਾ ਦੌਰਾ ਕਰਨ ਜਾ ਰਹੀ ਹੈ। ਇਸ ਦੌਰੇ 'ਤੇ, ਕ੍ਰਿਕਟ ਆਸਟ੍ਰੇਲੀਆ ਭਾਰਤ ਦੇ ਇਨ੍ਹਾਂ ਦੋ ਮਹਾਨ ਕ੍ਰਿਕਟਰਾਂ ਲਈ ਇੱਕ ਵਿਸ਼ੇਸ਼ ਵਿਦਾਇਗੀ ਸਮਾਰੋਹ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।

ਆਸਟ੍ਰੇਲੀਆ ਦੌਰਾ ਵਿਰਾਟ-ਰੋਹਿਤ ਲਈ ਯਾਦਗਾਰ ਰਹੇਗਾ

ਕ੍ਰਿਕਟ ਆਸਟ੍ਰੇਲੀਆ ਦੇ ਸੀਈਓ ਟੌਡ ਗ੍ਰੀਨਬਰਗ ਦਾ ਕਹਿਣਾ ਹੈ ਕਿ ਇਹ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦਾ ਆਖਰੀ ਆਸਟ੍ਰੇਲੀਆ ਦੌਰਾ ਹੋ ਸਕਦਾ ਹੈ ਤੇ ਉਹ ਉਨ੍ਹਾਂ ਦੇ ਸ਼ਾਨਦਾਰ ਕ੍ਰਿਕਟ ਕਰੀਅਰ ਦਾ ਸਨਮਾਨ ਕਰਨਾ ਚਾਹੁੰਦੇ ਹਨ। ਟੌਡ ਗ੍ਰੀਨਬਰਗ ਨੇ ਅੱਗੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਉਨ੍ਹਾਂ ਦਾ ਆਖਰੀ ਦੌਰਾ ਹੋਵੇਗਾ ਜਾਂ ਨਹੀਂ, ਪਰ ਉਹ ਇਸਨੂੰ ਰੋਹਿਤ ਅਤੇ ਵਿਰਾਟ ਲਈ ਯਾਦਗਾਰ ਬਣਾਉਣਾ ਚਾਹੁੰਦੇ ਹਨ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਹਾਲ ਹੀ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਹੈ, ਪਰ ਉਹ ਦੋਵੇਂ ਅਜੇ ਵੀ ਵਨਡੇ ਖੇਡ ਰਹੇ ਹਨ। ਕ੍ਰਿਕਟ ਆਸਟ੍ਰੇਲੀਆ ਨੂੰ ਲੱਗਦਾ ਹੈ ਕਿ ਉਹ ਕਿਸੇ ਵੀ ਸਮੇਂ ਵਨਡੇ ਤੋਂ ਸੰਨਿਆਸ ਲੈ ਸਕਦੇ ਹਨ, ਇਸ ਲਈ ਉਹ ਆਸਟ੍ਰੇਲੀਆ ਦੇ ਇਸ ਦੌਰੇ ਨੂੰ ਆਪਣੇ ਲਈ ਖਾਸ ਬਣਾਉਣਾ ਚਾਹੁੰਦੇ ਹਨ।