Virat Kohli Retirement: ਭਾਰਤ ਨੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਦੂਜੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਮੈਚ 'ਚ ਵਿਰਾਟ ਕੋਹਲੀ ਨੇ 76 ਦੌੜਾਂ ਦੀ ਅਹਿਮ ਪਾਰੀ ਖੇਡੀ, ਪਰ ਮੈਚ ਤੋਂ ਬਾਅਦ ਹੋਈ ਪੇਸ਼ਕਾਰੀ 'ਚ ਕੋਹਲੀ ਨੇ ਐਲਾਨ ਕੀਤਾ ਕਿ ਇਹ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਹੈ। ਕੋਹਲੀ ਨੇ ਦੱਸਿਆ ਕਿ ਉਹ ਆਪਣੇ ਕਰੀਅਰ 'ਚ ਵਿਸ਼ਵ ਕੱਪ ਟਰਾਫੀ ਨੂੰ ਚੁੱਕਣਾ ਚਾਹੁੰਦੇ ਸਨ ਅਤੇ ਇਹ ਆਖਰੀ ਮੌਕਾ ਸੀ, ਜਦੋਂ ਉਨ੍ਹਾਂ ਨੇ ਭਾਰਤ ਲਈ ਟੀ-20 ਮੈਚ ਖੇਡਿਆ। ਉਨ੍ਹਾਂ ਨੇ ਟੀ-20 ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।
ਮੈਚ ਤੋਂ ਬਾਅਦ ਇੰਟਰਵਿਊ 'ਚ ਵਿਰਾਟ ਕੋਹਲੀ ਨੇ ਕਿਹਾ, "ਇਹ ਮੇਰਾ ਆਖਰੀ ਵਿਸ਼ਵ ਕੱਪ ਸੀ। ਇਹ ਸਭ ਅਸੀਂ ਹਾਸਲ ਕਰਨਾ ਚਾਹੁੰਦੇ ਸੀ। ਇਕ ਦਿਨ ਤੁਸੀਂ ਸੋਚਦੇ ਹੋ ਕਿ ਤੁਸੀਂ ਦੌੜਾਂ ਨਹੀਂ ਬਣਾ ਪਾ ਰਹੇ ਹੋ ਅਤੇ ਉਦੋਂ ਹੀ ਇਦਾਂ ਹੋ ਜਾਵੇ। ਰੱਬ ਜੋ ਵੀ ਕਰਦਾ ਹੈ, ਚੰਗਾ ਕਰਦਾ ਹੈ। ਇਹ ਮੇਰੇ ਲਈ 'ਅਭੀ ਨਹੀਂ ਤੋਂ ਕਭੀ ਨਹੀਂ' ਵਾਲੀ ਸਥਿਤੀ ਸੀ। ਭਾਰਤ ਲਈ ਇਹ ਮੇਰਾ ਆਖਰੀ ਟੀ-20 ਮੈਚ ਸੀ। ਅਸੀਂ ਇਸ ਵਿਸ਼ਵ ਕੱਪ ਟਰਾਫੀ ਨੂੰ ਚੁੱਕਣਾ ਚਾਹੁੰਦੇ ਸੀ। ਭਾਵੇਂ ਅਸੀਂ ਹਾਰ ਵੀ ਜਾਂਦੇ, ਮੈਂ ਤਾਂ ਵੀ ਆਪਣੇ ਸੰਨਿਆਸ ਦਾ ਐਲਾਨ ਕਰਨ ਜਾ ਰਿਹਾ ਸੀ।"
ਵਿਰਾਟ ਕੋਹਲੀ ਨੇ ਆਪਣੀ ਪੋਸਟ ਮੈਚ ਪੇਸ਼ਕਾਰੀ ਵਿੱਚ ਕਿਹਾ, "ਰੋਹਿਤ ਸ਼ਰਮਾ 9 ਟੀ-20 ਵਿਸ਼ਵ ਕੱਪ ਖੇਡ ਚੁੱਕੇ ਹਨ ਅਤੇ ਇਹ ਮੇਰਾ ਛੇਵਾਂ ਵਿਸ਼ਵ ਕੱਪ ਸੀ। ਟੀਮ ਵਿੱਚ ਰੋਹਿਤ ਉਹ ਵਿਅਕਤੀ ਹਨ ਜਿਹੜੇ ਇਸ ਜਿੱਤ ਦਾ ਸਭ ਤੋਂ ਵੱਧ ਹੱਕਦਾਰ ਹਨ। ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਜਿੱਤ ਦਰਜ ਕਰ ਸਕੇ। ਇੰਨੀ ਵੱਡੀ ਜਿੱਤ ਤੋਂ ਬਾਅਦ ਭਾਵਨਾਵਾਂ ਨੂੰ ਜ਼ਾਹਰ ਕਰਨ ਲਈ, ਪਿਛਲੇ ਕੁਝ ਮੈਚਾਂ ਵਿੱਚ ਮੇਰਾ ਆਤਮਵਿਸ਼ਵਾਸ ਵਧਿਆ ਹੋਇਆ ਸੀ, ਪਰ ਕ੍ਰੀਜ਼ 'ਤੇ ਜਾਣ ਤੋਂ ਬਾਅਦ ਮੈਂ ਚੰਗਾ ਮਹਿਸੂਸ ਨਹੀਂ ਕਰ ਰਿਹਾ ਸੀ।"
ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਤੋਂ ਪਹਿਲਾਂ ਵਿਰਾਟ ਕੋਹਲੀ 7 ਪਾਰੀਆਂ ਵਿੱਚ ਸਿਰਫ਼ 75 ਦੌੜਾਂ ਹੀ ਬਣਾ ਸਕੇ ਸਨ। ਪਰ ਉਨ੍ਹਾਂ ਨੂੰ ਐਵੇਂ ਹੀ ਵੱਡੇ ਮੈਚ ਦਾ ਪਲੇਅਰ ਨਹੀਂ ਕਿਹਾ ਜਾਂਦਾ। ਕੋਹਲੀ ਨੇ ਵਿਸ਼ਵ ਕੱਪ ਦੇ ਫਾਈਨਲ ਮੈਚ ਅਤੇ ਆਪਣੇ ਕਰੀਅਰ ਦੇ ਆਖਰੀ ਮੈਚ ਵਿੱਚ ਵੀ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਲਈ ਉਨ੍ਹਾਂ ਨੂੰ ਪਲੇਅਰ ਆਫ਼ ਦਾ ਮੈਚ ਦਾ ਅਵਾਰ਼ਡ ਵੀ ਦਿੱਤਾ ਗਿਆ।