Virat Kohli Anushka Sharma Video: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਵਿਰਾਟ ਕੋਹਲੀ ਨੇ ਕ੍ਰਿਕਟ ਤੋਂ ਬ੍ਰੇਕ ਲਿਆ ਹੈ। ਉਹ ਏਸ਼ੀਆ ਕੱਪ 2022 ਤੋਂ ਮੈਦਾਨ 'ਤੇ ਵਾਪਸੀ ਕਰ ਸਕਦੇ ਹਨ। ਹਾਲ ਹੀ 'ਚ ਕੋਹਲੀ ਨੂੰ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਮੁੰਬਈ 'ਚ ਸਕੂਟਰ 'ਤੇ ਘੁੰਮਦੇ ਦੇਖਿਆ ਗਿਆ। ਕੋਹਲੀ ਅਤੇ ਅਨੁਸ਼ਕਾ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ 'ਤੇ ਪ੍ਰਸ਼ੰਸਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
ਕੋਹਲੀ ਅਤੇ ਅਨੁਸ਼ਕਾ ਨੂੰ ਮੁੰਬਈ 'ਚ ਸਕੂਟਰ 'ਤੇ ਘੁੰਮਦੇ ਦੇਖਿਆ ਗਿਆ। ਦੋਵਾਂ ਨੇ ਕਾਲੇ ਰੰਗ ਦੇ ਹੈਲਮੇਟ ਪਾਏ ਹੋਏ ਸਨ। ਇਸ ਦੇ ਬਾਵਜੂਦ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਪਛਾਣ ਕਰ ਲਈ। ਕੋਹਲੀ ਅਤੇ ਅਨੁਸ਼ਕਾ ਨੂੰ ਵੀ ਥੋੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਬਹੁਤ ਸਾਰੇ ਲੋਕ ਉਨ੍ਹਾਂ ਦੀ ਵੀਡੀਓ ਬਣਾ ਰਹੇ ਅਤੇ ਤਸਵੀਰਾਂ ਕਲਿੱਕ ਕਰ ਰਹੇ ਸਨ। ਇੱਕ ਵੀਡੀਓ 'ਚ ਅਨੁਸ਼ਕਾ ਇਸ ਕਾਰਨ ਥੋੜ੍ਹੀ ਪਰੇਸ਼ਾਨ ਵੀ ਨਜ਼ਰ ਆਈ।
ਗੌਰਤਲਬ ਹੈ ਕਿ ਕੋਹਲੀ ਇੰਗਲੈਂਡ ਦੌਰੇ ਤੋਂ ਬਾਅਦ ਬ੍ਰੇਕ 'ਤੇ ਹਨ। ਉਹ ਭਾਰਤੀ ਟੀਮ ਨਾਲ ਜ਼ਿੰਬਾਬਵੇ ਵੀ ਨਹੀਂ ਗਏ ਹਨ। ਕੋਹਲੀ ਦੀ ਖਰਾਬ ਫਾਰਮ ਨੂੰ ਲੈ ਕੇ ਕਾਫੀ ਆਲੋਚਨਾ ਹੋ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬ੍ਰੇਕ ਲੈਣ ਦਾ ਫੈਸਲਾ ਕੀਤਾ। ਪਰ ਹੁਣ ਉਹ ਏਸ਼ੀਆ ਕੱਪ ਤੋਂ ਮੈਦਾਨ 'ਤੇ ਵਾਪਸੀ ਕਰ ਸਕਦੇ ਹਨ। ਇਸ ਵਿੱਚ ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਹੈ। ਜੋ ਕਿ 28 ਅਗਸਤ ਨੂੰ ਖੇਡਿਆ ਜਾਵੇਗਾ।
ਓਲੋਂਗਾ ਦੀ ਗੇਂਦ 'ਤੇ ਆਊਟ ਹੋਣ ਤੋਂ ਬਾਅਦ ਚੰਗੀ ਤਰ੍ਹਾਂ ਸੁੱਤੇ ਨਹੀਂ ਸਨ ਸਚਿਨ, ਸਾਬਕਾ ਕ੍ਰਿਕਟਰ ਨੇ ਦੱਸਿਆ 24 ਸਾਲ ਪੁਰਾਣਾ ਕਿੱਸਾ
Ajay Jadeja on Sachin Tendulkar: ਸਾਬਕਾ ਕ੍ਰਿਕਟਰ ਅਜੈ ਜਡੇਜਾ (Ajay Jadeja) ਨੇ ਭਾਰਤ ਅਤੇ ਜ਼ਿੰਬਾਬਵੇ (IND vs ZIM) ਵਿਚਕਾਰ 24 ਸਾਲ ਪੁਰਾਣੇ ਮੈਚ ਨਾਲ ਸਬੰਧਤ ਇੱਕ ਕਿੱਸਾ ਸੁਣਾਇਆ ਹੈ। ਇਹ ਕਿੱਸਾ 1998 ਵਿੱਚ ਹੋਈ ਕੋਕੋ ਕੋਲਾ ਚੈਂਪੀਅਨਜ਼ ਟਰਾਫੀ ਦਾ ਹੈ। ਇਸ ਟਰਾਈ ਸੀਰੀਜ਼ ਦੇ ਗਰੁੱਪ ਸਟੇਜ ਦੇ ਆਖਰੀ ਮੈਚ ਵਿੱਚ ਜ਼ਿੰਬਾਬਵੇ ਨੇ ਭਾਰਤ ਨੂੰ 13 ਦੌੜਾਂ ਨਾਲ ਹਰਾਇਆ ਸੀ। ਉਸ ਮੈਚ 'ਚ ਸਚਿਨ ਤੇਂਦੁਲਕਰ (Sachin Tendulkar) ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਹੈਨਰੀ ਓਲੋਂਗਾ (Henry Olonga) ਦੀ ਇਕ ਸ਼ਾਰਟ ਪਿੱਚ ਗੇਂਦ 'ਤੇ ਆਊਟ ਹੋ ਗਏ ਸਨ। ਅਜੇ ਜਡੇਜਾ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਸਚਿਨ ਤੇਂਦੁਲਕਰ ਦੋ ਦਿਨਾਂ ਤੱਕ ਠੀਕ ਤਰ੍ਹਾਂ ਸੌਂ ਨਹੀਂ ਸਕੇ।