DC vs RCB, Virat Kohli, Royal Challengers Bangalore: IPL 2023 ਦਾ 50ਵਾਂ ਮੈਚ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਦਿੱਲੀ ਕੈਪੀਟਲਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਖੇਡੇ ਗਏ ਇਸ ਮੈਚ 'ਚ ਫਾਫ ਡੁਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਵਿਰਾਟ ਕੋਹਲੀ ਅਤੇ ਫਾਫ ਬੱਲੇਬਾਜ਼ੀ ਲਈ ਮੈਦਾਨ 'ਤੇ ਆਏ। ਦੋਵਾਂ ਨੇ ਆਪਣੀ ਟੀਮ ਨੂੰ ਮਜ਼ਬੂਤ ​​ਸ਼ੁਰੂਆਤ ਦਿੱਤੀ।


ਵਿਰਾਟ ਨੇ ਬਣਾਇਆ ਇਤਿਹਾਸ


ਦਿੱਲੀ ਵੱਲੋਂ ਦੂਜਾ ਓਵਰ ਅਕਸ਼ਰ ਪਟੇਲ ਨੇ ਕੀਤਾ। ਇਸ ਓਵਰ ਦੀ ਚੌਥੀ ਗੇਂਦ 'ਤੇ ਵਿਰਾਟ ਕੋਹਲੀ ਨੇ ਚੌਕਾ ਲਗਾਇਆ ਅਤੇ ਉਨ੍ਹਾਂ ਦੇ 12 ਦੌੜਾਂ ਪੂਰੀਆਂ ਹੋ ਗਈਆਂ। ਵਿਰਾਟ ਕੋਹਲੀ ਨੇ ਮੈਚ 'ਚ 12 ਦੌੜਾਂ ਬਣਾਉਂਦੇ ਹੀ ਇਤਿਹਾਸ ਰਚ ਦਿੱਤਾ। ਉਹ ਆਈਪੀਐਲ ਦੇ ਇਤਿਹਾਸ ਵਿੱਚ 7000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਕੋਹਲੀ ਨੇ IPL 'ਚ 232 ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ 224 ਪਾਰੀਆਂ 'ਚ 36.59 ਦੀ ਔਸਤ ਅਤੇ 129.58 ਦੇ ਸਟ੍ਰਾਈਕ ਰੇਟ ਨਾਲ 6,988 ਦੌੜਾਂ ਬਣਾਈਆਂ। ਕਿੰਗ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਹੁਣ ਤੱਕ 5 ਸੈਂਕੜੇ ਅਤੇ 49 ਅਰਧ ਸੈਂਕੜੇ ਲਗਾਏ ਹਨ।


ਇਹ ਵੀ ਪੜ੍ਹੋ: Virat-Gautam Controversy: ਵਿਰਾਟ ਕੋਹਲੀ ਨੇ ਗੌਤਮ ਗੰਭੀਰ ਨਾਲ ਵਿਵਾਦ ਮਾਮਲੇ ਦੇ ਫੈਸਲੇ ਤੇ ਜਤਾਇਆ ਇਤਰਾਜ਼, BCCI ਨੂੰ ਦਿੱਤਾ ਸਪੱਸ਼ਟੀਕਰਨ


ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ


ਵਿਰਾਟ ਕੋਹਲੀ ਨੇ IPL 2023 'ਚ ਹੁਣ ਤੱਕ 9 ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ 9 ਪਾਰੀਆਂ 'ਚ 45.50 ਦੀ ਔਸਤ ਅਤੇ 137.88 ਦੇ ਸਟ੍ਰਾਈਕ ਰੇਟ ਨਾਲ 364 ਦੌੜਾਂ ਬਣਾਈਆਂ ਹਨ। ਉਹ ਆਰੇਂਜ ਕੈਪ ਦੀ ਦੌੜ ਵਿੱਚ ਬਣਿਆ ਹੋਇਆ ਹੈ। ਵਿਰਾਟ ਕੋਹਲੀ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਇਸ ਸੂਚੀ 'ਚ ਦੂਜੇ ਨੰਬਰ 'ਤੇ ਸ਼ਿਖਰ ਧਵਨ ਹਨ, ਜਿਨ੍ਹਾਂ ਨੇ 212 ਪਾਰੀਆਂ 'ਚ 6536 ਦੌੜਾਂ ਬਣਾਈਆਂ ਹਨ। ਸੂਚੀ 'ਚ ਡੇਵਿਡ ਵਾਰਨਰ ਤੀਜੇ ਨੰਬਰ 'ਤੇ, ਰੋਹਿਤ ਸ਼ਰਮਾ ਚੌਥੇ ਨੰਬਰ 'ਤੇ ਅਤੇ ਆਈ.ਪੀ.ਐੱਲ. ਸੁਰੇਸ਼ ਰੈਨਾ ਪੰਜਵੇਂ ਨੰਬਰ 'ਤੇ ਹਨ।


ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ


ਵਿਰਾਟ ਕੋਹਲੀ : 6988 ਦੌੜਾਂ
ਸ਼ਿਖਨ ਧਵਨ: 6536 ਦੌੜਾਂ
ਡੇਵਿਡ ਵਾਰਨਰ: 6189 ਦੌੜਾਂ
ਰੋਹਿਤ ਸ਼ਰਮਾ : 6063 ਦੌੜਾਂ
ਸੁਰੇਸ਼ ਰੈਨਾ : 5528 ਦੌੜਾਂ


ਇਹ ਵੀ ਪੜ੍ਹੋ: CSK vs MI Match Highlights: CSK ਨੇ ਬੁਰੀ ਤਰ੍ਹਾਂ ਨਾਲ ਮੁੰਬਈ ਨੂੰ ਦਿੱਤੀ ਮਾਤ, ਪੜ੍ਹੋ ਪੂਰੇ ਮੈਚ ਦਾ ਹਾਲ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।