IPL 2025 Virat Kohli: ਵਿਰਾਟ ਕੋਹਲੀ ਟੀਮ ਇੰਡੀਆ ਦੇ ਨਾਲ-ਨਾਲ ਦੁਨੀਆ ਦੇ ਸਭ ਤੋਂ ਫਿੱਟ ਖਿਡਾਰੀਆਂ ਦੀ ਸੂਚੀ ਵਿੱਚ ਟਾਪ 'ਤੇ ਹਨ। ਕੋਹਲੀ ਇਸ ਸਮੇਂ ਲਗਭਗ 36 ਸਾਲ ਦੇ ਹਨ। ਉਹ ਭਾਰਤ ਲਈ ਚੈਂਪੀਅਨਜ਼ ਟਰਾਫੀ, ਵਨਡੇ ਵਿਸ਼ਵ ਕੱਪ ਅਤੇ ਟੀ-20 ਵਿਸ਼ਵ ਕੱਪ ਖੇਡ ਚੁੱਕੇ ਹਨ। ਭਾਰਤ ਦੀ ਚੈਂਪੀਅਨਜ਼ ਟਰਾਫੀ 2025 ਦੀ ਜਿੱਤ ਤੋਂ ਬਾਅਦ, ਕੋਹਲੀ ਅਤੇ ਰੋਹਿਤ ਸ਼ਰਮਾ ਦੇ ਸੰਨਿਆਸ 'ਤੇ ਬਹੁਤ ਚਰਚਾ ਹੋਈ। ਹੁਣ ਕੋਹਲੀ ਨੇ ਇਸ ਵਿਸ਼ੇ 'ਤੇ ਜਵਾਬ ਦਿੱਤਾ ਹੈ। ਵਿਰਾਟ ਨੇ ਇੱਕ ਪ੍ਰੋਗਰਾਮ ਦੌਰਾਨ ਇੱਕ ਵੱਡਾ ਸੰਕੇਤ ਦਿੱਤਾ ਹੈ।
ਵਿਰਾਟ ਇਨ੍ਹੀਂ ਦਿਨੀਂ ਆਈਪੀਐਲ 2025 ਵਿੱਚ ਰੁੱਝੇ ਹੋਏ ਹਨ। ਉਹ ਰਾਇਲ ਚੈਲੇਂਜਰਜ਼ ਬੰਗਲੌਰ ਦਾ ਹਿੱਸਾ ਹਨ। ਕੋਹਲੀ ਨੇ ਸੀਜ਼ਨ ਦੇ ਪਹਿਲੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇੱਕ ਅਰਧ ਸੈਂਕੜਾ ਵੀ ਲਗਾਇਆ। ਇਸ ਦੌਰਾਨ ਕੋਹਲੀ ਨੇ ਹਾਲ ਹੀ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ। ਵਿਰਾਟ ਦੇ ਇਸ ਪ੍ਰੋਗਰਾਮ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਐਂਕਰ ਕੋਹਲੀ ਤੋਂ ਪੁੱਛਦੀ ਹੈ ਕਿ ਤੁਹਾਡਾ ਅਗਲਾ ਸਟੈਪ ਕੀ ਹੋਵੇਗਾ। ਕੋਹਲੀ ਨੇ ਕਿਹਾ, "ਸ਼ਾਇਦ 2027 ਦਾ ਵਿਸ਼ਵ ਕੱਪ ਜਿੱਤਣਾ।"
ਕੋਹਲੀ ਦੇ ਜਵਾਬ ਨੇ ਸਵਾਲਾਂ 'ਤੇ ਲਾਈ ਲਗਾਮ
ਕੋਹਲੀ ਦੇ ਜਵਾਬ ਨੇ ਰਿਟਾਇਰਮੈਂਟ ਦੇ ਸਵਾਲ 'ਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਨੇ ਇਸ਼ਾਰਿਆਂ ਵਿੱਚ ਦੱਸਿਆ ਕਿ ਉਨ੍ਹਾਂ ਦਾ ਹਾਲੇ ਰਿਟਾਇਰਮੈਂਟ ਲੈਣ ਦਾ ਕੋਈ ਇਰਾਦਾ ਨਹੀਂ ਹੈ। ਅਗਲਾ ਵਿਸ਼ਵ ਕੱਪ 2027 ਵਿੱਚ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਅਤੇ ਕੋਹਲੀ ਇਸ ਵਿੱਚ ਖੇਡ ਸਕਦੇ ਹਨ। ਹਾਲਾਂਕਿ, ਇਹ ਉਨ੍ਹਾਂ ਦੀ ਫਿਟਨੈਸ ਅਤੇ ਫਾਰਮ 'ਤੇ ਨਿਰਭਰ ਕਰੇਗਾ।
ਹੁਣ ਤੱਕ ਇਦਾਂ ਦਾ ਰਿਹਾ ਕੋਹਲੀ ਦਾ ਕਰੀਅਰ
ਵਿਰਾਟ ਨੇ ਹੁਣ ਤੱਕ ਟੀਮ ਇੰਡੀਆ ਲਈ 123 ਟੈਸਟ ਮੈਚ ਖੇਡੇ ਹਨ। ਉਨ੍ਹਾਂ ਨੇ ਹਾਲੇ ਤੱਕ 9230 ਦੌੜਾਂ ਬਣਾਈਆਂ ਹਨ। ਕੋਹਲੀ ਨੇ ਟੈਸਟ ਮੈਚਾਂ ਵਿੱਚ 30 ਸੈਂਕੜੇ ਅਤੇ 31 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਨੇ ਇੱਕ ਦੋਹਰਾ ਸੈਂਕੜਾ ਵੀ ਲਗਾਇਆ ਹੈ। ਵਿਰਾਟ ਨੇ 302 ਵਨਡੇ ਮੈਚ ਖੇਡੇ ਹਨ ਅਤੇ ਇਨ੍ਹਾਂ ਵਿੱਚ 14181 ਦੌੜਾਂ ਬਣਾਈਆਂ ਹਨ। ਵਿਰਾਟ ਨੇ ਇਸ ਫਾਰਮੈਟ ਵਿੱਚ 51 ਸੈਂਕੜੇ ਅਤੇ 74 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਨੇ ਭਾਰਤ ਲਈ 125 ਟੀ-20 ਮੈਚਾਂ ਵਿੱਚ 4188 ਦੌੜਾਂ ਬਣਾਈਆਂ ਹਨ।