Indias Favourite Cricketer Survey: ਵਿਰਾਟ ਕੋਹਲੀ, MS ਧੋਨੀ ਅਤੇ ਰੋਹਿਤ ਸ਼ਰਮਾ ਵਰਗੇ ਦਿੱਗਜ਼ ਖਿਡਾਰੀਆਂ ਦੇ ਫੈਨਜ਼ ਵਿਚਕਾਰ ਅਕਸਰ ਇਹ ਚਰਚਾ ਰਹਿੰਦੀ ਹੈ ਕਿ ਭਾਰਤ ਵਿੱਚ ਖੇਡ ਜਗਤ ਦੇ ਕਿਸ ਦਿੱਗਜ਼ ਨੂੰ ਸਭ ਤੋਂ ਵਧੀਆ ਪਸੰਦ ਕੀਤਾ ਜਾਂਦਾ ਹੈ? ਇਸ ਸਵਾਲ ਦਾ ਜਵਾਬ ਇੱਕ ਸਰਵੇ ਦੀ ਮਦਦ ਨਾਲ ਦਿੱਤਾ ਗਿਆ ਹੈ। ਸਰਵੇ ਦੇ ਨਤੀਜੇ ਸੱਚਮੁੱਚ ਹੈਰਾਨ ਕਰ ਦੇਣ ਵਾਲੇ ਹਨ। ਤਾਂ ਆਓ ਜਾਣਦੇ ਹਾਂ ਕਿ ਸਰਵੇ ਅਨੁਸਾਰ ਭਾਰਤ ਦੇ ਲੋਕਾਂ ਨੇ ਕਿਸ ਖਿਡਾਰੀ ਨੂੰ ਸਭ ਤੋਂ ਪਸੰਦੀਦਾ ਕਰਾਰ ਦਿੱਤਾ ਹੈ।

ਹੋਰ ਪੜ੍ਹੋ : Shubhman Gill: ਸ਼ੁਭਮਨ ਗਿੱਲ ਨੇ ਬਣਾਏ ਪੰਜ ਵੱਡੇ ਰਿਕਾਰਡ, ਵਿਰਾਟ ਤੇ ਹਾਸ਼ਿਮ ਸਣੇ ਕਈ ਮਹਾਨ ਖਿਡਾਰੀਆਂ ਨੂੰ ਪਿੱਛੇ ਛੱਡਿਆ

ਇੰਡੀਆ ਟੁਡੇ ਅਤੇ ਸੀ-ਵੋਟਰ ਨੇ ਭਾਰਤ ਦੇ ਸਭ ਤੋਂ ਪਸੰਦੀਦਾ ਖਿਡਾਰੀ ਬਾਰੇ "ਮੂਡ ਆਫ਼ ਦ ਨੇਸ਼ਨ" (MOTN) ਸਰਵੇ ਕੀਤਾ। ਇਹ ਸਰਵੇ 2 ਤੋਂ 9 ਫਰਵਰੀ ਦੇ ਵਿਚਕਾਰ ਕੀਤਾ ਗਿਆ। ਇਸ ਦੌਰਾਨ ਭਾਰਤ ਭਰ ਦੇ 54,418 ਲੋਕਾਂ ਨਾਲ ਗੱਲਬਾਤ ਕੀਤੀ ਗਈ।

ਉਥੇ ਹੀ, ਸੀ-ਵੋਟਰ ਨੇ ਪਿਛਲੇ 24 ਹਫ਼ਤਿਆਂ ਦੌਰਾਨ 70,705 ਲੋਕਾਂ ਨਾਲ ਗੱਲਬਾਤ ਕੀਤੀ। ਇਸ ਤਰੀਕੇ ਨਾਲ, ਸਰਵੇ ਦੀ ਰਿਪੋਰਟ ਤਿਆਰ ਕਰਨ ਲਈ ਕੁੱਲ 1,25,123 ਲੋਕਾਂ ਦੀ ਰਾਏ ਲਈ ਗਈ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਗਿਆ।

ਕੋਹਲੀ ਸਭ ਤੋਂ ਪਸੰਦੀਦਾ ਕ੍ਰਿਕੇਟਰ

ਸਰਵੇ ਦੇ ਵਿਸ਼ਲੇਸ਼ਣ ਤੋਂ ਬਾਅਦ ਨਤੀਜੇ ਸਾਹਮਣੇ ਆਏ, ਜਿਨ੍ਹਾਂ ਮੁਤਾਬਕ ਵਿਰਾਟ ਕੋਹਲੀ ਭਾਰਤ ਦਾ ਸਭ ਤੋਂ ਪਸੰਦੀਦਾ ਖਿਡਾਰੀ ਬਣਿਆ ਹੈ। ਸਰਵੇ ਦੀ ਲਿਸਟ ਵਿੱਚ ਦੂਜੇ ਨੰਬਰ 'ਤੇ ਟੀਮ ਇੰਡੀਆ ਦੇ ਪੂਰਵ ਕਪਤਾਨ MS ਧੋਨੀ ਹਨ। ਇਸ ਤੋਂ ਬਾਅਦ ਰੋਹਿਤ ਸ਼ਰਮਾ ਤੀਜੇ, ਸ਼ੁਭਮਨ ਗਿੱਲ ਚੌਥੇ ਅਤੇ ਟੀ20 ਟੀਮ ਦੇ ਮੌਜੂਦਾ ਕਪਤਾਨ ਸੂਰਿਆਕੁਮਾਰ ਯਾਦਵ ਪੰਜਵੇਂ ਸਥਾਨ 'ਤੇ ਹਨ।

ਇਸੇ ਸਰਵੇ ਵਿੱਚ ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਨੂੰ ਭਾਰਤ ਦਾ ਸਭ ਤੋਂ ਪਸੰਦੀਦਾ ਐਥਲੀਟ ਕਰਾਰ ਦਿੱਤਾ ਗਿਆ। ਨੀਰਜ ਨੇ 2020 ਦੇ ਟੋਕਿਓ ਓਲੰਪਿਕ 'ਚ ਗੋਲਡ ਮੈਡਲ ਜਿੱਤਿਆ ਸੀ। 2024 ਦੇ ਪੈਰਿਸ ਓਲੰਪਿਕ ਵਿੱਚ ਉਹਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ, ਨੀਰਜ ਚੋਪੜਾ ਨੇ ਬਹੁਤ ਸਾਰੇ ਟੂਰਨਾਮੈਂਟਾਂ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਹਾਲ ਹੀ ਵਿੱਚ ਨੀਰਜ ਚੋਪੜਾ ਵਿਆਹ ਦੇ ਬੰਧਨ ਦੇ ਵਿੱਚ ਬੱਝੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।