Virat Kohli, Rishabh Pant given bio-bubble break by BCCI, leave for home before 3rd T20I against West Indies


ਨਵੀਂ ਦਿੱਲੀ: ਭਾਰਤ ਨੇ ਜਿਵੇਂ ਹੀ ਵੈਸਟਇੰਡੀਜ਼ ਨੂੰ ਦੂਜੇ ਟੀ-20 'ਚ ਹਰਾਇਆ, ਖ਼ਬਰ ਆਈ ਹੈ ਕਿ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਉਸ ਨੂੰ ਬਾਇਓਬਬਲ ਤੋਂ 10 ਦਿਨਾਂ ਦਾ ਬ੍ਰੇਕ ਦਿੱਤਾ ਗਿਆ ਹੈ। ਕੋਹਲੀ ਹੁਣ ਵੈਸਟਇੰਡੀਜ਼ ਖਿਲਾਫ ਤੀਜਾ ਟੀ-20 ਮੈਚ ਨਹੀਂ ਖੇਡਣਗੇ। ਸ਼ੁੱਕਰਵਾਰ ਨੂੰ ਪੀਟੀਆਈ ਦੀ ਇੱਕ ਰਿਪੋਰਟ ਮੁਤਾਬਕ, ਕੋਹਲੀ 24 ਫਰਵਰੀ ਤੋਂ ਲਖਨਊ ਵਿੱਚ ਸ਼ੁਰੂ ਹੋਣ ਵਾਲੀ ਸ਼੍ਰੀਲੰਕਾ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਵੀ ਬਾਹਰ ਹੋ ਜਾਣਗੇ ਅਤੇ ਇਸ ਤੋਂ ਬਾਅਦ 26 ਅਤੇ 27 ਫਰਵਰੀ ਨੂੰ ਧਰਮਸ਼ਾਲਾ ਵਿੱਚ ਦੋ ਹੋਰ ਟੀ-20 ਮੈਚ ਖੇਡੇ ਜਾਣਗੇ।


ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ, 'ਕੋਹਲੀ ਸ਼ਨੀਵਾਰ ਸਵੇਰੇ ਘਰ ਲਈ ਰਵਾਨਾ ਹੋਏ ਕਿਉਂਕਿ ਭਾਰਤ ਪਹਿਲਾਂ ਹੀ ਟੀ-20 ਸੀਰੀਜ਼ ਜਿੱਤ ਚੁੱਕਿਆ ਹੈ। ਬੀਸੀਸੀਆਈ ਨੇ ਫੈਸਲਾ ਕੀਤਾ ਹੈ, ਬਾਇਓ ਬਬਲ ਤੋਂ ਸਾਰੇ ਨਿਯਮਤ ਸਾਰੇ ਫਾਰਮੈਟ ਖਿਡਾਰੀਆਂ ਨੂੰ ਸਮੇਂ-ਸਮੇਂ 'ਤੇ ਬ੍ਰੇਕ ਦੇਣ ਦੀ ਨੀਤੀ ਹੋਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੇ ਕੰਮ ਦਾ ਬੋਝ ਜ਼ਿਆਦਾ ਨਾ ਹੋਵੇ ਅਤੇ ਖਿਡਾਰੀਆਂ ਦੀ ਮਾਨਸਿਕ ਸਿਹਤ ਦਾ ਵੀ ਧਿਆਨ ਰੱਖਿਆ ਜਾਵੇਗਾ।


ਇਸ ਦੇ ਨਾਲ ਹੀ ਰਿਸ਼ਭ ਪੰਤ ਨੂੰ ਵੀ ਬਾਇਓ ਬਬਲ ਤੋਂ ਬ੍ਰੇਕ ਦਿੱਤਾ ਗਿਆ ਹੈ। ਯਾਨੀ ਪੰਤ ਵੈਸਟਇੰਡੀਜ਼ ਦੇ ਖਿਲਾਫ ਤੀਜੇ ਟੀ-20 ਅਤੇ ਸ਼੍ਰੀਲੰਕਾ ਦੇ ਨਾਲ ਟੀ-20 ਸੀਰੀਜ਼ ਦਾ ਵੀ ਹਿੱਸਾ ਨਹੀਂ ਹੋਣਗੇ।


ਦਰਅਸਲ ਕੋਹਲੀ ਲਈ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਬਹੁਤ ਮਹੱਤਵਪੂਰਨ ਹੈ। ਖਾਸ ਕਰਕੇ ਟੈਸਟ ਕ੍ਰਿਕਟ 'ਚ ਵਿਰਾਟ ਦੀ ਫਾਰਮ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਕੋਹਲੀ 2 ਸਾਲਾਂ ਤੋਂ ਸੈਂਕੜਾ ਨਹੀਂ ਬਣਾ ਸਕੇ ਹਨ। ਅਜਿਹੇ 'ਚ ਸ਼੍ਰੀਲੰਕਾ ਖਿਲਾਫ ਵਿਰਾਟ ਆਪਣੀ ਫਾਰਮ 'ਚ ਵਾਪਸੀ ਦੀ ਕੋਸ਼ਿਸ਼ ਕਰਨਗੇ। ਉਂਝ ਕੋਹਲੀ ਮੋਹਾਲੀ 'ਚ 100ਵਾਂ ਟੈਸਟ ਮੈਚ ਖੇਡਣਗੇ।



ਇਹ ਵੀ ਪੜ੍ਹੋ: ਚੋਣਾਂ ਲੜ ਰਹੇ ਪੰਜਾਬ ਸਿੰਗਰ Sidhu Moose Wala ਨੇ ਸਟੈਂਪ ਪੇਪਰ 'ਤੇ ਲਿਖਿਆ ਵਾਅਦੇ ਪੂਰੇ ਨਾ ਕੀਤੇ ਤਾਂ ਦਰਜ ਕਰਵਾ ਦਿਓ 420 ਦਾ ਪਰਚਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904