Virat Kohli and Anushka Sharma: ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਵਿਆਹ ਨੂੰ 5 ਸਾਲ ਹੋ ਗਏ ਹਨ। ਵਿਆਹ ਦੀ ਪੰਜਵੀਂ ਵਰ੍ਹੇਗੰਢ 'ਤੇ ਉਨ੍ਹਾਂ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰਦੇ ਹੋਏ ਇਕ ਖਾਸ ਸੰਦੇਸ਼ ਲਿਖਿਆ ਹੈ। ਕੋਹਲੀ ਨੇ 11 ਦਸੰਬਰ 2017 ਨੂੰ ਇਟਲੀ ਵਿੱਚ ਅਨੁਸ਼ਕਾ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ ਦੀ ਰਸਮ ਪੂਰੀ ਤਰ੍ਹਾਂ ਪਰਿਵਾਰਕ ਸੀ ਅਤੇ ਇਸ ਵਿਚ ਬਹੁਤ ਘੱਟ ਲੋਕਾਂ ਨੂੰ ਬੁਲਾਇਆ ਗਿਆ ਸੀ। ਹੁਣ ਕੋਹਲੀ ਨੇ ਆਪਣੀ ਪਤਨੀ ਨੂੰ ਇਕ ਪਿਆਰਾ ਸੰਦੇਸ਼ ਲਿਖਿਆ ਹੈ।


ਕੋਹਲੀ ਨੇ ਲਿਖਿਆ, "ਇਕ ਅਨੰਤ ਸਫ਼ਰ ਦੇ ਪੰਜ ਸਾਲ ਪੂਰੇ ਹੋ ਗਏ ਹਨ। ਮੈਂ ਤੁਹਾਨੂੰ ਪਾ ਕੇ ਕਿੰਨਾ ਖੁਸ਼ ਹਾਂ, ਤੁਹਾਨੂੰ ਦਿਲ ਦੀਆਂ ਗਹਰਾਈਆਂ ਨਾਲ ਪਿਆਰ ਕਰਦਾ ਹਾਂ।" ਕੋਹਲੀ ਅਤੇ ਅਨੁਸ਼ਕਾ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਨੇ ਲੰਬੇ ਸਮੇਂ ਤੱਕ ਆਪਣੇ ਰਿਸ਼ਤੇ ਨੂੰ ਜਨਤਕ ਵੀ ਨਹੀਂ ਕੀਤਾ ਸੀ। ਹਾਲਾਂਕਿ, ਹੌਲੀ-ਹੌਲੀ ਦੋਵਾਂ ਨੇ ਰਿਸ਼ਤਾ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਨਤਕ ਤੌਰ 'ਤੇ ਆਪਣੇ ਰਿਸ਼ਤੇ ਨੂੰ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਕੋਹਲੀ ਨੇ ਅਚਾਨਕ ਵਿਆਹ ਦਾ ਪਲਾਨ ਬਣਾ ਲਿਆ ਅਤੇ ਦੋਵਾਂ ਨੇ ਇਟਲੀ ਜਾ ਕੇ ਇਕ ਛੋਟੇ ਜਿਹੇ ਸਮਾਰੋਹ ਵਿਚ ਵਿਆਹ ਕਰਵਾ ਲਿਆ। ਵਿਆਹ ਖਤਮ ਹੋਣ ਤੋਂ ਬਾਅਦ ਭਾਰਤ ਵਾਪਸ ਆ ਕੇ ਦੋਹਾਂ ਨੇ ਦਿੱਲੀ ਅਤੇ ਮੁੰਬਈ 'ਚ ਵੱਡੀਆਂ-ਵੱਡੀਆਂ ਪਾਰਟੀਆਂ ਦਾ ਆਯੋਜਨ ਕੀਤਾ ਸੀ ਅਤੇ ਇਸ 'ਚ ਆਪਣੇ ਸਾਰੇ ਚਹੇਤਿਆਂ ਨੂੰ ਬੁਲਾਇਆ ਸੀ।


 






ਕੋਹਲੀ ਨੇ ਸ਼ਾਨਦਾਰ ਸੈਂਕੜਾ ਲਾਇਆ


ਬੰਗਲਾਦੇਸ਼ ਦੇ ਖਿਲਾਫ਼ ਤੀਜੇ ਵਨਡੇ 'ਚ ਕੋਹਲੀ ਨੇ ਸ਼ਾਨਦਾਰ ਸੈਂਕੜਾ ਲਗਾਇਆ ਅਤੇ ਸੈਂਕੜਿਆਂ ਦੇ ਮਾਮਲੇ 'ਚ ਰਿਕੀ ਪੋਂਟਿੰਗ ਤੋਂ ਵੀ ਅੱਗੇ ਨਿਕਲ ਗਏ। ਕੋਹਲੀ ਦੇ ਨਾਂ ਅੰਤਰਰਾਸ਼ਟਰੀ ਕ੍ਰਿਕਟ 'ਚ 72 ਸੈਂਕੜੇ ਹਨ ਅਤੇ ਹੁਣ ਉਹ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ ਲਗਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ। ਸਿਰਫ਼ ਸਚਿਨ ਤੇਂਦੁਲਕਰ ਨੇ ਕੋਹਲੀ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ ਬਣਾਏ ਹਨ। ਕੋਹਲੀ ਨੇ ਆਪਣੇ ਵਨਡੇ ਕਰੀਅਰ 'ਚ ਹੁਣ ਤੱਕ 44 ਸੈਂਕੜੇ ਲਾਏ ਹਨ।