Virat Kohli: ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਇੱਕ ਵਾਰ ਫਿਰ ਆਪਣੀ ਖਤਰਨਾਕ ਫਾਰਮ ਵਿੱਚ ਵਾਪਸ ਆ ਗਏ ਹਨ। ਵਿਰਾਟ ਨੇ ਹਾਲ ਹੀ 'ਚ ਏਸ਼ੀਆ ਕੱਪ 'ਚ ਆਪਣਾ 71ਵਾਂ ਸੈਂਕੜਾ ਲਗਾਇਆ ਸੀ। ਇਹ ਸੈਂਕੜਾ ਤਿੰਨ ਸਾਲਾਂ ਦੇ ਲੰਬੇ ਵਕਫੇ ਮਗਰੋਂ ਆਇਆ ਹੈ। ਵਿਰਾਟ ਹੁਣ ਸਭ ਤੋਂ ਜ਼ਿਆਦਾ ਸੈਂਕੜਿਆਂ ਦੇ ਮਾਮਲੇ 'ਚ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਤੋਂ ਪਿੱਛੇ ਹਨ। ਇਸ ਦੌਰਾਨ ਆਸਟ੍ਰੇਲੀਆ ਦੇ ਦਿੱਗਜ ਕ੍ਰਿਕਟਰ ਰਿਕੀ ਪੋਂਟਿੰਗ ਨੇ ਵੱਡਾ ਬਿਆਨ ਦਿੱਤਾ ਹੈ। ਪੋਂਟਿੰਗ ਨੇ ਭਵਿੱਖਬਾਣੀ ਕੀਤੀ ਹੈ ਕਿ ਕੀ ਵਿਰਾਟ ਕਦੇ ਸਚਿਨ ਦੇ ਸੈਂਕੜੇ ਦੇ ਰਿਕਾਰਡ ਨੂੰ ਤੋੜ ਸਕਣਗੇ ਜਾਂ ਨਹੀਂ।
ਪੋਂਟਿੰਗ ਨੇ ਦਿੱਤਾ ਵੱਡਾ ਬਿਆਨ
ਆਸਟ੍ਰੇਲੀਆਈ ਕ੍ਰਿਕਟਰ ਰਿਕੀ ਪੋਂਟਿੰਗ ਨੇ ਕਿਹਾ ਕਿ ਭਾਰਤੀ ਸੁਪਰਸਟਾਰ ਲਈ ਸਚਿਨ ਤੇਂਦੁਲਕਰ ਦੇ 100 ਅੰਤਰਰਾਸ਼ਟਰੀ ਸੈਂਕੜੇ ਨੂੰ ਪਾਰ ਕਰਨਾ "ਸੰਭਵ" ਹੈ। ਕੋਹਲੀ ਨੇ ਹਾਲ ਹੀ 'ਚ ਏਸ਼ੀਆ ਕੱਪ 'ਚ ਅਫਗਾਨਿਸਤਾਨ ਖਿਲਾਫ 61 ਗੇਂਦਾਂ 'ਤੇ ਅਜੇਤੂ 122 ਦੌੜਾਂ ਬਣਾ ਕੇ ਆਪਣੇ 71ਵੇਂ ਅੰਤਰਰਾਸ਼ਟਰੀ ਸੈਂਕੜੇ ਦਾ 1,020 ਦਿਨਾਂ ਦਾ ਇੰਤਜ਼ਾਰ ਖਤਮ ਕੀਤਾ ਸੀ।
ਵਿਰਾਟ ਨੂੰ ਦੌੜਾਂ ਦੀ ਭੁੱਖ ਹੈ
ਦੋ ਵਾਰ ਦੇ ਵਿਸ਼ਵ ਕੱਪ ਜੇਤੂ ਕਪਤਾਨ ਪੋਂਟਿੰਗ ਨੇ ਕਿਹਾ, ''ਦੇਖੋ, ਮੈਂ ਵਿਰਾਟ ਨੂੰ ਇਹ ਕਦੇ ਨਹੀਂ ਕਹਿ ਸਕਦਾ ਕਿ ਉਹ ਅਜਿਹਾ 'ਕਦੇ ਨਹੀਂ' ਕਰ ਸਕੇਗਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਜਦੋਂ ਉਹ ਥੋੜਾ ਜਿਹਾ ਲੈਅ 'ਚ ਆ ਜਾਵੇ ਤਾਂ ਉਹ ਅੱਗੇ ਵਧ ਸਕਦਾ ਹੈ। ਉਹ ਦੌੜਾਂ ਲਈ ਕਿੰਨਾ ਭੁੱਖਾ ਹੈ ਅਤੇ ਸਫਲਤਾ ਲਈ ਕਿੰਨਾ ਵਚਨਬੱਧ ਹੈ। ਮੈਂ ਉਸਨੂੰ ਦੁਬਾਰਾ ਕਦੇ ਵੀ ਨਿਸ਼ਚਿਤ ਰੂਪ ਵਿੱਚ 'ਨਾਂਹ' ਨਹੀਂ ਕਹਾਂਗਾ। ਆਪਣੇ ਸੈਂਕੜੇ ਨਾਲ ਕੋਹਲੀ ਨੇ ਪੌਂਟਿੰਗ ਦੇ 71 ਸੈਂਕੜੇ ਦੀ ਬਰਾਬਰੀ ਕਰ ਲਈ। ਹੁਣ ਸਿਰਫ ਤੇਂਦੁਲਕਰ ਹੀ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਕੋਹਲੀ ਤੋਂ ਅੱਗੇ ਹਨ।
ਵਿਰਾਟ ਸਿਰਫ ਤੇਂਦੁਲਕਰ ਤੋਂ ਪਿੱਛੇ ਹਨ
ਵਿਰਾਟ ਕੋਹਲੀ ਹੁਣ ਸਭ ਤੋਂ ਜ਼ਿਆਦਾ ਸੈਂਕੜਿਆਂ ਦੇ ਮਾਮਲੇ 'ਚ ਸਚਿਨ ਤੇਂਦੁਲਕਰ ਤੋਂ ਪਿੱਛੇ ਹਨ। ਸਚਿਨ ਨੇ ਆਪਣੇ ਕਰੀਅਰ 'ਚ 100 ਸੈਂਕੜੇ ਲਗਾਏ ਸਨ। ਸਚਿਨ ਨੇ ਟੈਸਟ 'ਚ 51 ਸੈਂਕੜੇ ਅਤੇ ਵਨਡੇ ਕ੍ਰਿਕਟ 'ਚ 49 ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਵਿਰਾਟ ਨੇ ਹੁਣ ਤੱਕ 71 ਸੈਂਕੜੇ ਲਗਾਏ ਹਨ। ਵਿਰਾਟ ਨੇ ਵਨਡੇ 'ਚ ਕੁੱਲ 43, ਟੈਸਟ 'ਚ 27 ਅਤੇ ਟੀ-20 'ਚ ਇੱਕ ਸੈਂਕੜਾ ਲਗਾਇਆ ਹੈ। ਇਸ ਦੇ ਨਾਲ ਹੀ ਪੌਂਟਿੰਗ ਨੇ ਵੀ ਆਪਣੇ ਕਰੀਅਰ 'ਚ 71 ਸੈਂਕੜੇ ਲਗਾਏ ਹਨ।