ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਵੀਵੀਐਸ ਲਕਸ਼ਮਣ (VVS laxman) ਨੇ ਆਪਣੇ ਸਾਬਕਾ ਸਾਥੀ ਯੁਵਰਾਜ ਸਿੰਘ (Yuvraj Singh) ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖੇਡ ਵਿੱਚ ਉਸ ਦੀਆਂ ਪ੍ਰਾਪਤੀਆਂ ਸਰੀਰਕ ਤੌਰ ‘ਤੇ ਮੁਸ਼ਕਲ ਸਮੇਂ ਚੋਂ ਲੰਘਣ ਦੇ ਬਾਵਜੂਦ ਬਹੁਤ ਪ੍ਰਭਾਵਸ਼ਾਲੀ ਰਹੀਆਂ।

ਯੁਵਰਾਜ ਨੇ ਕੈਂਸਰ ਵਰਗੀ ਬਿਮਾਰੀ ਨਾਲ ਲੜਨ ਦੇ ਬਾਵਜੂਦ ਸਾਲ 2011 ਵਿੱਚ ਭਾਰਤ ਨੂੰ ਵਿਸ਼ਵ ਕੱਪ ਜਿੱਤਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸਾਲ 2011 ਦੇ ਵਿਸ਼ਵ ਕੱਪ ਵਿੱਚ ਯੁਵਰਾਜ ਨੂੰ ‘ਟੂਰਨਾਮੈਂਟ ਦਾ ਪਲੇਅਰ’ ਚੁਣਿਆ ਗਿਆ ਸੀ।



ਲਕਸ਼ਮਣ ਨੇ ਟਵਿੱਟਰ 'ਤੇ ਲਿਖਿਆ, 'ਜੋ ਕੈਂਸਰ 'ਤੇ ਆਪਣੀ ਜਿੱਤ ਦੇ ਕਾਰਨ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਬਣਨ ਵਾਲੇ ਯੁਵਰਾਜ ਸਿੰਘ ਨੇ 2011 ਦੇ ਵਿਸ਼ਵ ਕੱਪ 'ਚ ਗੰਭੀਰ ਰੂਪ ਨਾਲ ਬਿਮਾਰ ਹੋਣ ਦੇ ਬਾਵਜੂਦ ਟੀਮ ਨੂੰ ਆਪਣੇ ਮੋਢਿਆਂ 'ਤੇ ਬੈਠਾਇਆ।

ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਉਸਨੇ ਆਪਣੇ ਕਰੀਅਰ ਦਾ ਸਰਬੋਤਮ ਵਨਡੇ ਸਕੋਰ ਬਣਾਇਆ, ਜੋ ਉਸ ਦੀ ਹਿੰਮਤ ਦਾ ਪ੍ਰਤੀਕ ਹੈ। ਸਾਲ 2017 ਵਿੱਚ ਯੁਵਰਾਜ ਨੇ ਇੰਗਲੈਂਡ ਖ਼ਿਲਾਫ਼ ਕਟਕ ਵਿੱਚ 12 ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 127 ਵਨਡੇ ਮੈਚਾਂ ਵਿੱਚ 150 ਦੌੜਾਂ ਦੀ ਇੱਕ ਚੰਗੀ ਪਾਰੀ ਖੇਡੀ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904