ਹਾਰਦਿਕ ਪਾਂਡਿਆ ਇਸ ਲੌਕਡਾਊਨ ਦੌਰਾਨ ਕ੍ਰਿਕੇਟ ਬਣਾਉਣ ਤੇ ਕਈ ਵਾਰ ਵੀਡੀਓ ਬਣਾਉਣ ‘ਚ ਆਪਣਾ ਸਮਾਂ ਬਤੀਤ ਕਰ ਰਹੇ ਹਨ ਪਰ ਐਤਵਾਰ ਨੂੰ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇੱਕ ਮਜ਼ਾਕੀਆ ਵੀਡੀਓ ਪੋਸਟ ਕੀਤੀ। ਇਸ ‘ਚ ਉਹ ਆਪਣੀ ਪ੍ਰੇਮਿਕਾ ਨਤਾਸ਼ਾ ਸਟੈਨਕੋਵਿਕ ਦੇ ਨਾਲ ਨਜ਼ਰ ਆਏ। ਉਹ ਵੀਡੀਓ ‘ਚ ਨਤਾਸ਼ਾ ਨੂੰ ਬਹੁਤ ਹੀ ਮਜ਼ਾਕੀਆ ਢੰਗ ਨਾਲ ਪੁੱਛਿਆ ਤੇ ਨਤਾਸ਼ਾ ਨੇ ਵੀ ਉਸ ਦੇ ਸਵਾਲਾ ਦੇ ਮਜ਼ਾਕੀਆ ਜਵਾਬ ਦਿੱਤੇ।
ਹਾਰਦਿਕ ਨੇ ਪੁੱਛਿਆ, ਬੇਬੀ, ਮੈਂ ਤੁਹਾਡਾ ਕੀ ਹਾਂ? ਇਸ ‘ਤੇ ਨਤਾਸ਼ਾ ਨੇ ਕਿਹਾ, “ਜਿਗਰ ਦਾ ਟੁਕੜਾ'।“ ਦੱਸ ਦੇਈਏ ਕਿ ਹਾਰਦਿਕ ਪਾਂਡਿਆ ਨੇ ਸਾਲ 2020 ‘ਚ ਨਵੇਂ ਸਾਲ ਦੇ ਮੌਕੇ ਮੁੰਬਈ ਸਥਿਤ ਸਰਬੀਅਨ ਐਕਟਰਸ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ। ਮੁੰਬਈ ਇੰਡੀਅਨਜ਼ ਦੇ ਖਿਡਾਰੀ ਨੇ ਸਾਲ 2019 ਤੋਂ ਬਾਅਦ ਟੀਮ ਇੰਡੀਆ ਲਈ ਇੱਕ ਵੀ ਮੈਚ ਨਹੀਂ ਖੇਡਿਆ। ਉਹ ਕਾਫੀ ਸਮੇਂ ਤੋਂ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਸੀ।