ਚੰਡੀਗੜ੍ਹ: ਕ੍ਰਿਕੇਟਰ ਇਰਫਾਨ ਪਠਾਨ ਟਿੱਕ-ਟੌਕ 'ਤੇ ਬਹੁਤ ਸਰਗਰਮ ਹੈ ਤੇ ਉਸ ਦੀ ਹਰ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ। ਕਈ ਵਾਰ ਉਹ ਬਾਲੀਵੁੱਡ ਸਿਤਾਰਿਆਂ ਦਾ ਅਭਿਨੈ ਕਰਦਾ ਹੈ ਤੇ ਕਈ ਵਾਰ ਉਹ ਆਪਣੇ ਪਿਤਾ ਨਾਲ ਵੀਡੀਓ ਬਣਾ ਕੇ ਲੋਕਾਂ ਦਾ ਮਨੋਰੰਜਨ ਕਰਦਾ ਹੈ। ਇਸ ਵਾਰ ਇਰਫਾਨ ਪਠਾਨ ਨੇ ਅਦਾਕਾਰ ਨਾਨਾ ਪਾਟੇਕਰ ਦੀ ਐਕਟਿੰਗ ਕੀਤੀ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਿੱਕ-ਟੌਕ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


ਇਰਫਾਨ ਨੇ ਨਾਨਾ ਪਾਟੇਕਰ ਦੀ ਵੈਲਕਮ ਫ਼ਿਲਮ ਦੇ ਕਿਰਦਾਰ ਉਧੇ ਸ਼ੈਟੀ ਕਰਦੇ ਨਜ਼ਰ ਆਏ।



ਇਸ ਵੀਡੀਓ ਨੇ ਹੁਣ ਤੱਕ ਟਿੱਕ-ਟੋਕ ਤੇ 1.9 ਮਿਲੀਅਨ ਵਿਯੂਜ਼ ਇਕੱਠੇ ਕੀਤੇ ਹਨ। ਨਾਲ ਹੀ, 2 ਲੱਖ ਤੋਂ ਵੱਧ ਲਾਇਕ ਤੇ ਇੱਕ ਹਜ਼ਾਰ ਤੋਂ ਵੱਧ ਟਿੱਪਣੀਆਂ ਆਈਆਂ ਹਨ। ਉਸ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਵੀ ਸਾਂਝਾ ਕੀਤਾ ਹੈ। ਜਿੱਥੇ ਇਸ ਦੇ 1.8 ਲੱਖ ਵਿਯੂਜ਼' ਹੋ ਗਏ ਹਨ। ਲੋਕਾਂ ਵੱਲੋਂ ਉਨ੍ਹਾਂ ਦੀ ਅਦਾਕਾਰੀ ਬਹੁਤ ਪਸੰਦ ਕੀਤਾ ਜਾ ਰਹੀ ਹੈ।