Shoaib Akhtar Meet Shahrukh Khan's Fan: ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਆਪਣੇ ਸੋਸ਼ਲ ਮੀਡੀਆ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਪਾਕਿਸਤਾਨ ਦੀ ਹੈ। ਵੀਡੀਓ 'ਚ ਸ਼ੋਏਬ ਨੇ ਦਿਖਾਇਆ ਕਿ ਉਸ ਨੂੰ ਸੜਕ ਦੇ ਵਿਚਕਾਰ ਸ਼ਾਹਰੁਖ ਖ਼ਾਨ ਦਾ ਇਕ ਫੈਨ ਮਿਲਿਆ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਖ਼ਤਰ ਨੇ ਕੈਪਸ਼ਨ 'ਚ ਲਿਖਿਆ, "ਆਵਾਮ ਦੀ ਆਵਾਜ਼। ਪਾਕਿਸਤਾਨ ਕ੍ਰਿਕਟ ਟੀਮ ਨੂੰ ਸਲਾਹ ਅਤੇ ਸ਼ਾਹਰੁਖ ਖਾਨ ਨਾਲ ਪਿਆਰ।" ਸ਼ੋਏਬ ਅਖ਼ਤਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ।


ਲੋਕਾਂ ਨੇ ਦਿੱਤੀ ਪਾਕਿਸਤਾਨ ਨੂੰ ਸਲਾਹ


ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਖ਼ਤਰ ਆਪਣੀ ਕਾਰ ਨੂੰ ਸੜਕ ਵਿਚਾਲੇ ਰੋਕਦੇ ਹਨ, ਜਿੱਥੇ ਕਈ ਲੋਕ ਉਨ੍ਹਾਂ ਨੂੰ ਮਿਲਣ ਆਉਂਦੇ ਹਨ। ਵੀਡੀਓ ਸ਼ੁਰੂ ਹੁੰਦੇ ਹੀ ਅਖ਼ਤਰ ਕਹਿੰਦੇ ਹਨ, "ਸ਼ੋਏਬ ਅਖਤਰ ਮੈਂ ਇੱਥੇ ਆਪਣੇ ਦੋਸਤਾਂ ਨਾਲ ਰੁਕਿਆ।" ਅਖ਼ਤਰ ਨੇ ਉੱਥੇ ਮੌਜੂਦ ਲੋਕਾਂ ਨੂੰ ਪੁੱਛਿਆ, "ਜੀ, ਤੁਸੀਂ ਵਿਸ਼ਵ ਕੱਪ ਬਾਰੇ ਕੀ ਕਹਿਣਾ ਚਾਹੁੰਦੇ ਹੋ?" ਉੱਥੇ ਮੌਜੂਦ ਇੱਕ ਵਿਅਕਤੀ ਨੇ ਪਾਕਿਸਤਾਨ ਟੀਮ ਦੇ ਸਲਾਮੀ ਬੱਲੇਬਾਜ਼ਾਂ ਨੂੰ ਸਲਾਹ ਦਿੰਦੇ ਹੋਏ ਕਿਹਾ, "ਫਖਰ ਜ਼ਮਾਨ ਅਤੇ ਮੁਹੰਮਦ ਹੈਰਿਸ ਨੂੰ ਓਪਨ ਕਰਨਾ ਚਾਹੀਦਾ ਹੈ, ਕਿਉਂਕਿ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਬਹੁਤ ਹੌਲੀ ਖੇਡਦੇ ਹਨ।"



ਮਿਲਿਆ ਸ਼ਾਹਰੁਖ ਖਾਨ ਦਾ ਫੈਨ


ਇਸ ਦੌਰਾਨ ਵੀਡੀਓ 'ਚ ਗੱਲ ਕਰਦੇ ਹੋਏ ਫਰਹਾਨ ਨਾਂਅ ਦਾ ਵਿਅਕਤੀ ਸ਼ਾਹਰੁਖ ਖ਼ਾਨ ਦਾ ਫੈਨ ਨਿਕਲਿਆ। ਅਖ਼ਤਰ ਨੇ ਪੁੱਛਿਆ, "ਸ਼ਾਹਰੁਖ ਖ਼ਾਨ ਦਾ ਫੈਨ ਕੌਣ ਹੈ, ਦੱਸੋ ਮੈਸੇਜ ਸ਼ਾਹਰੁਖ ਤੱਕ ਪਹੁੰਚ ਜਾਵੇਗਾ?" ਸ਼ਾਹਰੁਖ ਦੇ ਫੈਨ ਨੇ ਉਨ੍ਹਾਂ ਦੀ ਐਕਟਿੰਗ ਕਰਦਿਆਂ ਇਕ ਡਾਇਲਾਗ ਸੁਣਾਉਂਦਿਆਂ ਕਿਹਾ, "ਜਨਮ ਤੋਂ ਮੈਂ ਗਰੀਬ ਵੀ ਨਹੀਂ ਸੀ। ਮੇਰੇ ਪਿਤਾ ਇੱਕ ਹੈਂਡਸਮ ਰਈਸ ਸਨ।" ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਾਹਰੁਖ ਦੇ ਕਈ ਡਾਇਲਾਗ ਬੋਲੇ। ਅਖ਼ਤਰ ਨੇ ਉਸ ਦੇ ਡਾਇਲਾਗ ਸੁਣੇ ਅਤੇ ਉਸ ਨੂੰ ਕਿਹਾ, "ਭਰਾਵਾ ਇੰਨੇ ਲੰਬੇ ਲਾਇਲਾਗ ਤਾਂ ਸ਼ਾਹਰੁਖ ਖਾਨ ਵੀ ਨਹੀਂ ਬੋਲਦਾ ਹੈ।"


ਜ਼ਿਕਰਯੋਗ ਹੈ ਕਿ ਅਖ਼ਤਰ ਇਨ੍ਹੀਂ ਦਿਨੀਂ ਟੀ-20 ਵਿਸ਼ਵ ਕੱਪ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨਜ਼ਰ ਆ ਰਹੇ ਹਨ। ਨੀਦਰਲੈਂਡ ਅਤੇ ਅਫਰੀਕਾ ਵਿਚਾਲੇ ਮੈਚ ਤੋਂ ਬਾਅਦ ਉਨ੍ਹਾਂ ਨੇ ਅਫ਼ਰੀਕਾ ਨੂੰ ਚੋਕਰਸ ਕਿਹਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੀ ਬਦੌਲਤ ਪਾਕਿਸਤਾਨ ਸੈਮੀਫਾਈਨਲ 'ਚ ਪਹੁੰਚ ਗਈ।