IND vs SL 1st T20I : IPL 2022 'ਚ ਆਪਣੀ ਸਪੀਡ ਨਾਲ ਸਾਰਿਆਂ ਨੂੰ ਹੈਰਾਨ ਕਰਨ ਵਾਲੇ ਭਾਰਤੀ ਗੇਂਦਬਾਜ਼ ਉਮਰਾਨ ਮਲਿਕ ਨੇ ਇੱਕ ਵਾਰ ਫਿਰ ਆਪਣੀ ਸਪੀਡ ਦਾ ਜਾਦੂ ਦਿਖਾਇਆ ਹੈ। ਮੰਗਲਵਾਰ ਨੂੰ ਵਾਨਖੇੜੇ 'ਚ ਸ੍ਰੀਲੰਕਾ ਦੇ ਖ਼ਿਲਾਫ਼ ਟੀ-20 ਮੈਚ 'ਚ ਉਨ੍ਹਾਂ ਨੇ 155 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕੀਤੀ। ਇੱਥੇ ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਇਸ ਗੇਂਦ 'ਤੇ ਇਕ ਮਹੱਤਵਪੂਰਨ ਵਿਕਟ ਵੀ ਹਾਸਲ ਕੀਤੀ।
ਸ੍ਰੀਲੰਕਾ ਨੂੰ ਵਾਨਖੇੜੇ ਟੀ-20 'ਚ ਜਿੱਤ ਲਈ 21 ਗੇਂਦਾਂ 'ਤੇ 34 ਦੌੜਾਂ ਦੀ ਲੋੜ ਸੀ ਅਤੇ ਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ 26 ਗੇਂਦਾਂ 'ਤੇ 45 ਦੌੜਾਂ ਬਣਾ ਕੇ ਜ਼ਬਰਦਸਤ ਬੱਲੇਬਾਜ਼ੀ ਕਰ ਰਹੇ ਸਨ। ਇੱਥੇ ਉਮਰਾਨ ਮਲਿਕ ਆਪਣੇ ਕੋਟੇ ਦਾ ਆਖਰੀ ਓਵਰ ਸੁੱਟ ਰਹੇ ਸਨ। ਉਨ੍ਹਾਂ ਨੇ ਦਾਸੁਨ ਸ਼ਨਾਕਾ ਦੇ ਸਾਹਮਣੇ 155 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦ ਸੁੱਟੀ, ਜਿਸ ਨੂੰ ਸ਼ਨਾਕਾ ਸਮਝ ਨਹੀਂ ਸਕੇ ਅਤੇ ਐਕਸਟਰਾ ਕਵਰ 'ਤੇ ਸਿੱਧੇ ਚਾਹਲ ਦੇ ਹੱਥਾਂ 'ਚ ਕੈਚ ਫੜਾ ਦਿੱਤਾ। ਉਮਰਾਨ ਮਲਿਕ ਦੀ ਇਸ ਵਿਕਟ ਨੇ ਟੀਮ ਇੰਡੀਆ ਦੀ ਮੈਚ 'ਚ ਵਾਪਸੀ ਕਰਵਾ ਦਿੱਤੀ।
ਟੀਮ ਇੰਡੀਆ ਨੇ ਇਹ ਮੈਚ 2 ਦੌੜਾਂ ਨਾਲ ਜਿੱਤ ਲਿਆ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 162 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਸ੍ਰੀਲੰਕਾ ਦੀ ਟੀਮ ਆਖਰੀ ਗੇਂਦ 'ਤੇ 160 ਦੌੜਾਂ 'ਤੇ ਸਿਮਟ ਗਈ। ਉਮਰਾਨ ਮਲਿਕ ਨੇ 4 ਓਵਰਾਂ 'ਚ 27 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਮੈਚ 'ਚ ਉਮਰਾਨ ਨੇ ਜਿਵੇਂ ਹੀ 155 ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕੀਤੀ, ਉਹ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਟਰੈਂਡ ਕਰਨ ਲੱਗੇ। ਭਾਰਤੀ ਕ੍ਰਿਕਟ ਫੈਨਜ਼ ਨੇ ਜੰਮੂ ਦੇ ਇਸ ਸਪੀਡ ਸਟਾਰ ਦੀ ਤਾਰੀਫ਼ 'ਚ ਕਸੀਦੇ ਪੜ੍ਹਨੇ ਸ਼ੁਰੂ ਕਰ ਦਿੱਤੇ। ਲਗਾਤਾਰ 150+ ਦੀ ਰਫ਼ਤਾਰ ਨਾਲ ਗੇਂਦ ਸੁੱਟਣ ਦੀ ਸਮਰੱਥਾ ਰੱਖਣ ਵਾਲੇ ਉਮਰਾਨ ਲਈ ਫੈਨਜ਼ ਦੇ ਢੇਰ ਸਾਰੇ ਰਿਐਕਸ਼ਨ ਦਿੱਤੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।