Virat Kohli: ਟੀਮ ਇੰਡੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਵਿਰਾਟ ਕੋਹਲੀ ਇਸ ਸਮੇਂ ਭਾਰਤੀ ਟੀਮ ਦੇ ਨਾਲ ਟੀ-20 ਵਿਸ਼ਵ ਕੱਪ 'ਚ ਹਿੱਸਾ ਬਣੇ ਹੋਏ ਹਨ। ਹਾਲਾਂਕਿ ਇਸ ਟੂਰਨਾਮੈਂਟ 'ਚ ਵਿਰਾਟ ਕੋਹਲੀ ਲਗਾਤਾਰ ਆਪਣੀ ਖਰਾਬ ਫਾਰਮ ਨੂੰ ਲੈ ਸੁਰਖੀਆਂ ਵਿੱਚ ਹਨ। ਟੀ-20 ਵਿਸ਼ਵ ਕੱਪ 'ਚ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਦੇਖਣ ਤੋਂ ਬਾਅਦ ਸਾਰੇ ਸਮਰਥਕ ਕਾਫੀ ਨਿਰਾਸ਼ ਹੋ ਗਏ ਹਨ ਅਤੇ ਹੁਣ ਉਹ ਆਪਣੇ ਪਸੰਦੀਦਾ ਖਿਡਾਰੀ ਦੇ ਜਲਦ ਤੋਂ ਜਲਦ ਫਾਰਮ 'ਚ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਪਰ ਇਸ ਦੌਰਾਨ ਵਿਰਾਟ ਕੋਹਲੀ ਨਾਲ ਜੁੜੀ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਅਤੇ ਇਸ ਦੇ ਮੁਤਾਬਕ ਉਹ ਜਲਦ ਹੀ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ।

Continues below advertisement



ਵਿਰਾਟ ਕੋਹਲੀ ਨੂੰ ਇਨ੍ਹਾਂ ਕਾਰਨਾਂ ਕਰਕੇ ਸੰਨਿਆਸ ਲੈਣਾ ਚਾਹੀਦਾ...


ਵਿਰਾਟ ਕੋਹਲੀ ਦੇ ਪ੍ਰਦਰਸ਼ਨ ਦਾ ਪੱਧਰ ਲਗਾਤਾਰ ਡਿੱਗ ਰਿਹਾ 


ਪਿਛਲੇ ਕੁਝ ਸਮੇਂ ਤੋਂ ਵਿਰਾਟ ਕੋਹਲੀ ਦਾ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਦਰਸ਼ਨ ਕਾਫੀ ਹੇਠਾਂ ਡਿੱਗ ਰਿਹਾ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਕੁਝ ਸਮੇਂ ਤੋਂ ਕ੍ਰਿਕਟ ਦੇ ਹਰ ਫਾਰਮੈਟ 'ਚ ਉਸ ਦੇ ਪ੍ਰਦਰਸ਼ਨ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਇਹੀ ਕਾਰਨ ਹੈ ਕਿ ਕਈ ਲੋਕਾਂ ਨੇ ਉਸ ਨੂੰ ਟੀ-20 ਕ੍ਰਿਕਟ ਨੂੰ ਜਲਦੀ ਤੋਂ ਜਲਦੀ ਅਲਵਿਦਾ ਕਹਿਣ ਦੀ ਸਲਾਹ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਇਸ ਫਾਰਮੈਟ 'ਚ ਸੰਨਿਆਸ ਲੈਣ ਦਾ ਐਲਾਨ ਕਰਦੇ ਹਨ ਤਾਂ ਉਨ੍ਹਾਂ ਦੇ ਪ੍ਰਦਰਸ਼ਨ 'ਚ ਸੁਧਾਰ ਹੋਵੇਗਾ।


ਨੌਜਵਾਨ ਖਿਡਾਰੀਆਂ ਨੂੰ ਮੌਕਾ ਮਿਲਣਾ ਚਾਹੀਦਾ 


ਵਿਰਾਟ ਕੋਹਲੀ ਕ੍ਰਿਕਟ ਦੇ ਹਰ ਫਾਰਮੈਟ ਦਾ ਨਿਯਮਿਤ ਹਿੱਸਾ ਹਨ ਅਤੇ ਲਗਭਗ ਹਰ ਮੈਚ ਵਿੱਚ ਭਾਰਤੀ ਟੀਮ ਲਈ ਖੇਡਦੇ ਨਜ਼ਰ ਆਉਂਦੇ ਹਨ। ਪਰ ਕ੍ਰਿਕਟ ਮਾਹਿਰਾਂ ਦਾ ਮੰਨਣਾ ਹੈ ਕਿ ਹੁਣ ਉਸ ਨੂੰ ਖੁਦ ਅੱਗੇ ਆ ਕੇ ਕ੍ਰਿਕਟ ਦੇ ਇਕ ਰੂਪ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਤਾਂ ਜੋ ਨੌਜਵਾਨ ਖਿਡਾਰੀ ਭਾਰਤੀ ਟੀਮ ਲਈ ਛੋਟੇ ਫਾਰਮੈਟ ਵਿੱਚ ਖੇਡਦੇ ਨਜ਼ਰ ਆਉਣ। ਵਿਰਾਟ ਕੋਹਲੀ ਦੇ ਕਾਰਨ ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਰਿਆਨ ਪਰਾਗ ਵਰਗੇ ਖਿਡਾਰੀਆਂ ਨੂੰ ਮੌਕਾ ਨਹੀਂ ਮਿਲ ਰਿਹਾ।


ਵਿਰਾਟ ਕੋਹਲੀ ਨੂੰ ਲੰਬੇ ਫਾਰਮੈਟ ਨੂੰ ਪਹਿਲ ਦੇਣੀ ਚਾਹੀਦੀ 


ਟੀਮ ਇੰਡੀਆ ਨੂੰ ਆਉਣ ਵਾਲੇ ਸਮੇਂ 'ਚ ਕਈ ਵੱਡੇ ਲੰਬੇ ਫਾਰਮੈਟ ਮੁਕਾਬਲੇ ਖੇਡਣੇ ਹਨ। ਕਿਹਾ ਜਾ ਰਿਹਾ ਹੈ ਕਿ ਭਾਰਤੀ ਟੀਮ ਦਾ ਭਵਿੱਖ ਇਨ੍ਹਾਂ ਟੂਰਨਾਮੈਂਟਾਂ 'ਚ ਵਿਰਾਟ ਕੋਹਲੀ ਦੇ ਪ੍ਰਦਰਸ਼ਨ 'ਤੇ ਨਿਰਭਰ ਕਰੇਗਾ। ਜੇਕਰ ਵਿਰਾਟ ਕੋਹਲੀ ਦਾ ਬੱਲਾ ਕੰਮ ਕਰਦਾ ਹੈ ਤਾਂ ਟੀਮ ਇੰਡੀਆ ਆਸਾਨੀ ਨਾਲ ਚੈਂਪੀਅਨਸ ਟਰਾਫੀ 2025 ਅਤੇ 'ਵਰਲਡ ਟੈਸਟ ਚੈਂਪੀਅਨਸ਼ਿਪ 2025' ਜਿੱਤ ਸਕਦੀ ਹੈ।