Most Centuries in ODIs: ਕ੍ਰਿਕਟ 'ਚ ਇੱਕ ਪੁਰਾਣੀ ਕਹਾਵਤ ਹੈ, ਇੱਥੇ ਰਿਕਾਰਡ ਸਿਰਫ਼ ਟੁੱਟਣ ਲਈ ਬਣਾਏ ਜਾਂਦੇ ਹਨ। ਹਾਲਾਂਕਿ ਕੌਮਾਂਤਰੀ ਕ੍ਰਿਕਟ 'ਚ ਕੁਝ ਅਜਿਹੇ ਰਿਕਾਰਡ ਵੀ ਬਣੇ ਹਨ, ਜਿਨ੍ਹਾਂ ਨੂੰ ਤੋੜਨਾ ਅਸੰਭਵ ਲੱਗਦਾ ਹੈ। ਪਰ ਇਹ ਵੀ ਕਿਹਾ ਜਾਂਦਾ ਹੈ ਕਿ ਕ੍ਰਿਕਟ 'ਚ ਕਦੋਂ ਕੀ ਹੁੰਦਾ ਹੈ, ਕੁਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਇੱਕ ਰਿਕਾਰਡ ਸਚਿਨ ਤੇਂਦੁਲਕਰ ਦਾ ਹੈ, ਜੋ ਪਹਿਲਾਂ ਤਾਂ ਕਦੇ ਟੁੱਟਦਾ ਨਜ਼ਰ ਨਹੀਂ ਆ ਰਿਹਾ ਸੀ ਪਰ ਹੁਣ ਵਿਰਾਟ ਕੋਹਲੀ ਇਸ ਨੂੰ ਤੋੜਨ ਦੇ ਬਹੁਤ ਨੇੜੇ ਹਨ।


ਕੀ ਇਸ ਸਾਲ ਟੁੱਟੇਗਾ ਸਚਿਨ ਤੇਂਦੁਲਕਰ ਦਾ ਸਭ ਤੋਂ ਵੱਧ ਵਨਡੇ ਸੈਂਕੜਿਆਂ ਦਾ ਰਿਕਾਰਡ?


ਇੱਕ ਰੋਜ਼ਾ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਭਾਰਤ ਦੇ ਸਾਬਕਾ ਮਹਾਨ ਸਲਾਮੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਮ ਹੈ। ਸਚਿਨ ਨੇ 1989 ਤੋਂ 2012 ਦਰਮਿਆਨ ਕੁੱਲ 463 ਵਨਡੇ ਮੈਚਾਂ 'ਚ 49 ਸੈਂਕੜੇ ਲਗਾਏ ਹਨ।


ਦੂਜੇ ਪਾਸੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਵਨਡੇ ਕ੍ਰਿਕਟ 'ਚ 44 ਸੈਂਕੜੇ ਹਨ। ਉਹ ਸਚਿਨ ਤੇਂਦੁਲਕਰ ਤੋਂ ਸਿਰਫ਼ 5 ਸੈਂਕੜੇ ਪਿੱਛੇ ਹਨ। ਕੋਹਲੀ ਨੇ 2008 ਤੋਂ ਆਪਣੇ ਵਨਡੇ ਕਰੀਅਰ ਦੇ 265 ਮੈਚਾਂ 'ਚ 44 ਸੈਂਕੜੇ ਲਗਾਏ ਹਨ। ਅਜਿਹੇ 'ਚ ਉਹ ਇਸ ਸਾਲ 6 ਸੈਂਕੜੇ ਲਗਾ ਕੇ ਵਨਡੇ ਕ੍ਰਿਕਟ 'ਚ 50 ਸੈਂਕੜੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਸਕਦੇ ਹਨ।


ਇਸ ਸਾਲ ਹੋਣ ਵਾਲਾ ਹੈ ਵਨਡੇ ਵਿਸ਼ਵ ਕੱਪ


ਵਿਰਾਟ ਕੋਹਲੀ ਲਈ ਚੰਗੀ ਗੱਲ ਇਹ ਹੈ ਕਿ ਇਸ ਸਾਲ ਭਾਰਤੀ ਕ੍ਰਿਕਟ ਟੀਮ ਨੂੰ ਵੱਡੀ ਗਿਣਤੀ 'ਚ ਵਨਡੇ ਖੇਡਣੇ ਹਨ। ਦਰਅਸਲ, ਵਨਡੇ ਵਿਸ਼ਵ ਕੱਪ ਇਸ ਸਾਲ ਹੋਣਾ ਹੈ। ਅਜਿਹੇ 'ਚ ਟੀਮ ਇੰਡੀਆ ਇਸ ਨੂੰ ਦੇਖਦੇ ਹੋਏ ਕਈ ਵਨਡੇ ਖੇਡੇਗੀ। ਜੇਕਰ ਕੋਹਲੀ ਇਸ ਸਾਲ ਲਗਾਤਾਰ ਖੇਡਦੇ ਹਨ ਤਾਂ ਉਹ ਆਸਾਨੀ ਨਾਲ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦੇਣਗੇ ਅਤੇ ਵਨਡੇ 'ਚ 50 ਸੈਂਕੜੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਜਾਣਗੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।