DCW vs RCBW Match Report: ਮਹਿਲਾ ਪ੍ਰੀਮੀਅਰ ਲੀਗ ਦੇ ਦੂਜੇ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾਇਆ। ਇਸ ਮੈਚ ਵਿੱਚ ਸਮ੍ਰਿਤੀ ਮੰਧਾਨਾ ਦੀ ਟੀਮ ਨੂੰ 60 ਦੌੜਾਂ ਦੇ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਮੈਚ ਜਿੱਤਣ ਲਈ 224 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਸਮ੍ਰਿਤੀ ਮੰਧਾਨਾ ਦੀ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 163 ਦੌੜਾਂ ਹੀ ਬਣਾ ਸਕੀ। ਰਾਇਲ ਚੈਲੰਜਰਸ ਬੰਗਲੌਰ ਦੇ ਲਈ ਕਪਤਾਨ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਜਦਕਿ ਇਸ ਤੋਂ ਇਲਾਵਾ ਹੀਥਰ ਨਾਈਟ ਅਤੇ ਐਲਿਸ ਪੈਰੀ ਨੇ ਕ੍ਰਮਵਾਰ 34 ਅਤੇ 31 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਦਿੱਲੀ ਕੈਪੀਟਲਸ ਲਈ ਤਾਰਾ ਨੌਰਿਸ ਨੇ ਚੰਗੀ ਗੇਂਦਬਾਜ਼ੀ ਕੀਤੀ। ਤਾਰਾ ਨੌਰਿਸ ਨੇ 4 ਓਵਰਾਂ 'ਚ 29 ਦੌੜਾਂ ਦੇ ਕੇ 5 ਵਿਕਟਾਂ ਲਈਆਂ।


ਸ਼ੈਫਾਲੀ ਵਰਮਾ ਦੀ ਤੂਫਾਨੀ ਪਾਰੀ


ਇਸ ਤੋਂ ਪਹਿਲਾਂ ਰਾਇਲ ਚੈਲੰਜਰਸ ਬੰਗਲੌਰ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਸ ਨੇ 20 ਓਵਰਾਂ 'ਚ 2 ਵਿਕਟਾਂ 'ਤੇ 223 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਇਲ ਚੈਲੰਜਰਸ ਬੈਂਗਲੁਰੂ ਦੇ ਸਾਹਮਣੇ ਜਿੱਤ ਲਈ 224 ਦੌੜਾਂ ਦਾ ਟੀਚਾ ਰੱਖਿਆ ਗਿਆ। ਦਿੱਲੀ ਕੈਪੀਟਲਸ ਲਈ ਓਪਨਰ ਬੱਲੇਬਾਜ਼ ਸ਼ੇਫਾਲੀ ਵਰਮਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਦਿੱਲੀ ਕੈਪੀਟਲਸ ਲਈ ਸ਼ੈਫਾਲੀ ਵਰਮਾ ਨੇ 45 ਗੇਂਦਾਂ 'ਤੇ 84 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 10 ਚੌਕੇ ਅਤੇ 4 ਛੱਕੇ ਲਗਾਏ।


ਇਹ ਵੀ ਪੜ੍ਹੋ: ਸਾਨੀਆ ਮਿਰਜਾ ਨੇ 'ਖੁਸ਼ੀ ਦੇ ਹੰਝੂਆਂ' ਨਾਲ ਖਿਡਾਰਨ ਦੇ ਸਫਰ ਦਾ ਕੀਤਾ ਅੰਤ, ਵੇਖੋ ਵੀਡੀਓ


ਸ਼ੈਫਾਲੀ ਵਰਮਾ ਅਤੇ ਮੇਗ ਲੈਨਿੰਗ ਦੀ ਪਾਰੀ ਨੇ ਬਦਲਿਆ ਮੈਚ


ਸ਼ੈਫਾਲੀ ਵਰਮਾ ਤੋਂ ਇਲਾਵਾ ਮੇਗ ਲੈਨਿੰਗ ਨੇ 43 ਗੇਂਦਾਂ 'ਤੇ 72 ਦੌੜਾਂ ਬਣਾਈਆਂ। ਇਸ ਆਸਟ੍ਰੇਲੀਆਈ ਬੱਲੇਬਾਜ਼ ਨੇ ਆਪਣੀ ਪਾਰੀ 'ਚ 14 ਚੌਕੇ ਲਗਾਏ। ਮਾਰਜਿਨ ਕੈਪ ਨੇ 17 ਗੇਂਦਾਂ ਵਿੱਚ 39 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 3 ਚੌਕੇ ਅਤੇ 3 ਛੱਕੇ ਲਗਾਏ। ਇਸ ਤੋਂ ਇਲਾਵਾ ਜੇਮਿਮਾ ਰੌਡਰਿਗਜ਼ 15 ਗੇਂਦਾਂ 'ਚ 22 ਦੌੜਾਂ ਬਣਾ ਕੇ ਅਜੇਤੂ ਪਰਤੀ। ਉਨ੍ਹਾਂ ਨੇ ਆਪਣੀ ਪਾਰੀ 'ਚ 3 ਚੌਕੇ ਲਗਾਏ। ਰਾਇਲ ਚੈਲੰਜਰਸ ਬੰਗਲੌਰ ਲਈ ਹੀਥਰ ਨਾਈਟ ਇਕਲੌਤੀ ਸਫਲ ਗੇਂਦਬਾਜ਼ ਸੀ। ਹੀਥਰ ਨਾਈਟ ਨੇ ਦੋਵਾਂ ਨੂੰ ਕੀਤਾ। ਹੀਥਰ ਨਾਈਟ ਨੇ 3 ਓਵਰਾਂ 'ਚ 40 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਸ ਨੇ ਸ਼ੈਫਾਲੀ ਵਰਮਾ ਅਤੇ ਮੇਗ ਲੈਨਿੰਗ ਨੂੰ ਆਪਣਾ ਸ਼ਿਕਾਰ ਬਣਾਇਆ।


ਇਹ ਵੀ ਪੜ੍ਹੋ: DC-W vs RCB-W, 1st Innings Highlight: ਦਿੱਲੀ ਦੇ ਲਈ ਲੈਨਿੰਗ-ਸ਼ੇਫਾਲੀ ਦੀ 150 ਦੌੜਾਂ ਦੀ ਸਾਂਝੇਦਾਰੀ, RCB ਨੂੰ ਪਹਾੜ ਵਰਗਾ ਟੀਚਾ