Sania Mirza: ਭਾਰਤ ਦੀ ਮਹਾਨ ਖਿਡਾਰਨ ਸਾਨੀਆ ਮਿਰਜਾ ਨੇ 'ਖੁਸ਼ੀ ਦੇ ਹੰਝੂਆਂ' ਨਾਲ ਐਤਵਾਰ ਨੂੰ ਇੱਕ ਖਿਡਾਰਨ ਦੇ ਤੌਰ ‘ਤੇ ਆਪਣੇ ਸ਼ਾਨਦਾਰ ਕਰੀਅਰ ਦਾ ਅੰਤ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦਾ ਅੰਤ ਉੱਥੇ ਕੀਤਾ, ਜਿੱਥੇ ਉਨ੍ਹਾਂ ਨੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਸਾਨੀਆ ਨੇ ਲਾਲ ਬਹਾਦੁਰ ਟੈਨਿਸ ਸਟੇਡੀਅਮ ਵਿੱਚ ਪ੍ਰਦਰਸ਼ਨੀ ਮੈਚ ਖੇਡ ਕੇ ਆਪਣੇ ਮਾਰਗ-ਦਰਸ਼ਨ ਵਾਲੇ ਸਫ਼ਰ ਨੂੰ ਅਲਵਿਦਾ ਕਹਿ ਹੀ ਦਿੱਤਾ, ਜਿੱਥੇ ਉਨ੍ਹਾਂ ਨੇ ਇਤਿਹਾਸਕ ਡਬਲਯੂਟੀਏ ਸਿੰਗਲਜ਼ ਖਿਤਾਬ ਨਾਲ ਲਗਭਗ ਦੋ ਦਹਾਕੇ ਪਹਿਲਾਂ ਵੱਡੇ ਮੰਚ 'ਤੇ ਆਪਣੇ ਆਉਣ ਦੇ ਸੰਕੇਤ ਦੇ ਦਿੱਤੇ ਸੀ।
ਇਨ੍ਹਾਂ ਪ੍ਰਦਰਸ਼ਨੀ ਮੈਚਾਂ ਵਿੱਚ ਰੋਹਨ ਬੋਪੰਨਾ, ਯੁਵਰਾਜ ਸਿੰਘ ਅਤੇ ਉਨ੍ਹਾਂ ਦੀ ਸਭ ਤੋਂ ਚੰਗੀ ਦੋਸਤ ਬੇਥਾਨੀ ਮੈਟੇਕ-ਸੈਂਡਸ ਸ਼ਾਮਲ ਸਨ। ਪ੍ਰਦਰਸ਼ਨੀ ਮੈਚ ਦੇਖਣ ਲਈ ਆਉਣ ਵਾਲਿਆਂ ਵਿੱਚ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਸ਼ਾਮਲ ਸਨ।
36 ਸਾਲਾ ਸਾਨੀਆ ਲਾਲ ਰੰਗ ਦੀ ਕਾਰ 'ਚ ਸਟੇਡੀਅਮ ਪਹੁੰਚੀ ਅਤੇ ਕਈ ਉੱਘੀਆਂ ਹਸਤੀਆਂ ਸਮੇਤ ਦਰਸ਼ਕਾਂ ਵੱਲੋਂ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਸਾਨੀਆ ਨੇ ਆਪਣੇ ਵਿਦਾਇਗੀ ਭਾਸ਼ਣ 'ਚ ਭਾਵੁਕ ਹੋ ਕੇ ਕਿਹਾ ਕਿ 20 ਸਾਲ ਤੱਕ ਦੇਸ਼ ਲਈ ਖੇਡਣਾ ਉਨ੍ਹਾਂ ਲਈ ਸਭ ਤੋਂ ਵੱਡਾ ਸਨਮਾਨ ਹੈ।
ਇਹ ਵੀ ਪੜ੍ਹੋ: RCB-W vs DC-W LIVE: ਰਾਇਲ ਚੈਲੰਜਰਜ਼ ਬੰਗਲੌਰ ਨੇ ਦਿੱਲੀ ਕੈਪੀਟਲਸ ਦੇ ਖਿਲਾਫ ਮੈਚ ਲਈ ਜਿੱਤਿਆ ਟਾਸ , ਦੇਖੋ ਪਲੇਇੰਗ ਇਲੈਵਨ