Virat Kohli Aggression: ਮਹਿਲਾ ਆਈਪੀਐਲ ਯਾਨੀ ਮਹਿਲਾ ਪ੍ਰੀਮੀਅਰ ਲੀਗ (WPL 2024) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਟੂਰਨਾਮੈਂਟ ਦੇ ਲਗਭਗ ਅੱਧੇ ਯਾਨੀ ਕਿ 10 ਮੁਕਾਬਲੇ ਖੇਡੇ ਜਾ ਚੁੱਕੇ ਹਨ। ਫਿਲਹਾਲ ਦਿੱਲੀ ਕੈਪੀਟਲਸ ਦੀ ਟੀਮ ਅੰਕ ਸੂਚੀ 'ਚ ਚੋਟੀ 'ਤੇ ਹੈ। ਮੇਗ ਲੈਨਿਨ ਦੀ ਕਪਤਾਨੀ 'ਚ ਦਿੱਲੀ ਨੇ 4 'ਚੋਂ 3 ਮੈਚ ਜਿੱਤੇ ਹਨ। ਇਸ ਦੌਰਾਨ ਦਿੱਲੀ ਕੈਪੀਟਲਜ਼ ਦੀ ਇਕ ਖਿਡਾਰਨ ਨੇ ਖੁਲਾਸਾ ਕੀਤਾ ਕਿ ਉਹ ਹਰ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਦੀ 'ਅਗ੍ਰੇਸਿਵ' ਵੀਡੀਓ ਦੇਖਦੀ ਹੈ। ਪਰ ਉਹ ਅਜਿਹਾ ਕਿਉਂ ਕਰਦੀ ਹੈ? ਆਓ ਜਾਣੀਏ...


ਮਹਿਲਾ ਪ੍ਰੀਮੀਅਰ ਲੀਗ 'ਚ ਦਿੱਲੀ ਕੈਪੀਟਲਸ ਲਈ ਖੇਡਣ ਵਾਲੀ ਰਾਧਾ ਯਾਦਵ ਹਰ ਮੈਚ ਤੋਂ ਪਹਿਲਾਂ ਯੂ-ਟਿਊਬ 'ਤੇ ਵਿਰਾਟ ਕੋਹਲੀ ਦੇ ਅਗ੍ਰੇਸਿਵ ਵੀਡੀਓਜ਼ ਦੇਖਦੀ ਹੈ। ਰਾਧਾ ਨੇ ਸਾਥੀ ਖਿਡਾਰੀ ਜੇਮੀਮਾ ਰੌਡਰਿਗਜ਼ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਰਾਟ ਕੋਹਲੀ ਉਸ ਦਾ ਆਦਰਸ਼ ਹੈ ਅਤੇ ਉਹ ਹਰ ਮੈਚ ਤੋਂ ਪਹਿਲਾਂ ਉਸ ਦੇ ਵੀਡੀਓ ਦੇਖਦੀ ਹੈ, ਜਿਸ ਤੋਂ ਉਹ ਪ੍ਰੇਰਿਤ ਹੁੰਦੀ ਹੈ।


ਰਾਧਾ ਯਾਦਵ ਨਾਲ ਗੱਲ ਕਰਦੇ ਹੋਏ ਜੇਮਿਮਾ ਨੇ ਪੁੱਛਿਆ, ''ਮੈਂ ਰਾਧਾ ਦੀ ਯੂ-ਟਿਊਬ ਹਿਸਟਰੀ ਦੇਖ ਰਹੀ ਸੀ, ਤਾਂ ਮੈਨੂੰ ਟਾਪ ਸਰਚ 'ਚ 'ਵਿਰਾਟ ਕੋਹਲੀ ਦਾ ਅਗ੍ਰੇਸਿਵ ਵੀਡੀਓ' ਦਿਖਿਆ। ਇਸਦੇ ਪਿੱਛੇ ਕੀ ਕਹਾਣੀ ਹੈ?


ਜਵਾਬ ਦਿੰਦੇ ਹੋਏ ਰਾਧਾ ਨੇ ਕਿਹਾ, "ਵਿਰਾਟ ਕੋਹਲੀ ਭਈਆ ਮੇਰਾ ਆਦਰਸ਼ ਅਤੇ ਪ੍ਰੇਰਨਾ ਸਰੋਤ ਹੈ। ਹਰ ਮੈਚ ਤੋਂ ਪਹਿਲਾਂ ਮੈਂ ਉਨ੍ਹਾਂ ਦੇ ਵੀਡੀਓ ਦੇਖਦੀ ਹਾਂ ਅਤੇ ਉਹ ਮੈਨੂੰ ਬਹੁਤ ਪ੍ਰੇਰਿਤ ਕਰਦੇ ਹਨ।"


ਦਿੱਲੀ ਨੇ ਹੁਣ ਤੱਕ ਦਮਦਾਰ ਪ੍ਰਦਰਸ਼ਨ ਦਿਖਾਇਆ 


ਧਿਆਨ ਯੋਗ ਹੈ ਕਿ ਦਿੱਲੀ ਕੈਪੀਟਲਜ਼ ਮਹਿਲਾ ਪ੍ਰੀਮੀਅਰ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਟੂਰਨਾਮੈਂਟ ਵਿੱਚ ਹੁਣ ਤੱਕ ਸਾਰੀਆਂ ਟੀਮਾਂ ਨੇ 4-4 ਲੀਗ ਮੈਚ ਖੇਡੇ ਹਨ। ਦਿੱਲੀ ਅਤੇ ਮੁੰਬਈ ਦੀਆਂ ਟੀਮਾਂ ਹੁਣ ਤੱਕ 3-3 ਮੈਚ ਜਿੱਤ ਚੁੱਕੀਆਂ ਹਨ। ਹਾਲਾਂਕਿ ਬਿਹਤਰ ਨੈੱਟ ਰਨ ਰੇਟ ਕਾਰਨ ਦਿੱਲੀ ਸਿਖਰਲੇ ਸਥਾਨ 'ਤੇ ਹੈ।


ਦਿੱਲੀ ਨੇ ਟੂਰਨਾਮੈਂਟ ਦੀ ਸ਼ੁਰੂਆਤ ਹਾਰ ਨਾਲ ਕੀਤੀ। ਟੀਮ ਮੁੰਬਈ ਇੰਡੀਅਨਜ਼ ਤੋਂ ਪਹਿਲਾ ਮੈਚ 4 ਵਿਕਟਾਂ ਨਾਲ ਹਾਰ ਗਈ ਸੀ। ਪਰ ਇਸ ਤੋਂ ਬਾਅਦ ਉਸ ਨੇ ਜਿੱਤ ਦੀ ਹੈਟ੍ਰਿਕ ਲਗਾਈ। ਦੂਜੇ ਮੈਚ ਵਿੱਚ ਦਿੱਲੀ ਨੇ ਯੂਪੀ ਵਾਰੀਅਰਜ਼ ਨੂੰ 9 ਵਿਕਟਾਂ ਨਾਲ ਹਰਾਇਆ। ਇਸ ਤੋਂ ਬਾਅਦ ਤੀਜੇ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 25 ਦੌੜਾਂ ਨਾਲ ਅਤੇ ਚੌਥੇ ਮੈਚ ਵਿੱਚ ਗੁਜਰਾਤ ਜਾਇੰਟਸ ਨੂੰ 25 ਦੌੜਾਂ ਨਾਲ ਹਰਾਇਆ।