World Test Championship: ਟੀਮ ਇੰਡੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਡਬਲਯੂਟੀਸੀ ਪੁਆਇੰਟ ਟੇਬਲ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਪਾਕਿਸਤਾਨ ਤੇ ਵੈਸਟਇੰਡੀਜ਼ ਦੀ ਟੀਮ ਦੂਜੇ ਸਥਾਨ 'ਤੇ ਹੈ, ਜਦੋਂਕਿ ਇੰਗਲੈਂਡ ਦੀ ਟੀਮ ਚੌਥੇ ਸਥਾਨ 'ਤੇ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਦੂਜੇ ਦੌਰ ਵਿੱਚ ਭਾਰਤ, ਵੈਸਟਇੰਡੀਜ਼ ਤੇ ਪਾਕਿਸਤਾਨ ਨੇ ਸਿਰਫ 1-1 ਟੈਸਟ ਜਿੱਤਿਆ ਹੈ।
ਭਾਰਤ ਦਾ ਖਾਤਾ 2 ਟੈਸਟਾਂ ਚੋਂ 58.33% ਹੈ, ਜਦੋਂਕਿ ਕੈਰੇਬੀਅਨ ਤੇ ਪਾਕਿਸਤਾਨ ਵਿੱਚ 50 ਪ੍ਰਤੀਸ਼ਤ ਅੰਕ (ਪੀਸੀਟੀ) ਹਨ। ਭਾਰਤ ਦੇ 14 ਅੰਕ ਹਨ। ਭਾਰਤ ਤੇ ਇੰਗਲੈਂਡ ਵਿਚਾਲੇ ਟ੍ਰੈਂਟਬ੍ਰਿਜ ਟੈਸਟ ਡਰਾਅ ਵਿੱਚ ਦੋਵਾਂ ਟੀਮਾਂ ਨੂੰ 4-4 ਅੰਕ ਮਿਲੇ ਹਨ ਪਰ ਓਵਰ ਰੇਟ ਹੌਲੀ ਹੋਣ ਕਾਰਨ ਆਈਸੀਸੀ ਨੇ ਭਾਰਤ ਤੇ ਇੰਗਲੈਂਡ ਦੋਵਾਂ ਦੇ 2-2 ਅੰਕ ਘਟਾ ਦਿੱਤੇ ਸੀ। ਇਸ ਤੋਂ ਬਾਅਦ ਭਾਰਤ ਨੇ ਲਾਰਡਸ ਟੈਸਟ 151 ਦੌੜਾਂ ਨਾਲ ਜਿੱਤਣ ਤੋਂ ਬਾਅਦ ਬਾਰਾਂ ਅੰਕ ਪ੍ਰਾਪਤ ਕੀਤੇ।
ਪਾਕਿਸਤਾਨ-ਵੈਸਟਇੰਡੀਜ਼ ਨੇ 1-1 ਟੈਸਟ ਜਿੱਤਿਆ
ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪਾਕਿਸਤਾਨ ਨੇ ਦੂਜੇ ਟੈਸਟ ਦੇ ਆਖਰੀ ਦਿਨ ਵੈਸਟਇੰਡੀਜ਼ ਨੂੰ 109 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਨੇ 43 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਇਸ ਤਰ੍ਹਾਂ ਮੈਚ ਵਿੱਚ 94 ਦੌੜਾਂ ਦੇ ਕੇ 10 ਵਿਕਟਾਂ ਲਈਆਂ। ਇਸ ਕੋਸ਼ਿਸ਼ ਨਾਲ 329 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਵੈਸਟਇੰਡੀਜ਼ ਦੀ ਟੀਮ ਦੂਜੀ ਪਾਰੀ ਵਿੱਚ 219 ਦੌੜਾਂ ਬਣਾ ਕੇ ਆਊਟ ਹੋ ਗਈ। ਸ਼ਾਹੀਨ ਤੋਂ ਇਲਾਵਾ ਨੌਮਾਨ ਅਲੀ ਨੇ ਤਿੰਨ ਅਤੇ ਹਸਨ ਅਲੀ ਨੇ ਦੋ ਵਿਕਟਾਂ ਲਈਆਂ।
ਸ਼ਾਹੀਨ ਨੇ ਪੰਜਵੇਂ ਦਿਨ ਚਾਹ ਦੇ ਬ੍ਰੇਕ ਤੋਂ ਬਾਅਦ ਜੋਸ਼ੁਆ ਡੀਸਿਲਵਾ ਦੇ ਰੂਪ ਵਿੱਚ ਆਖਰੀ ਵਿਕਟ ਲੈ ਕੇ ਪਾਕਿਸਤਾਨ ਦੀ ਜਿੱਤ ਹਾਸਲ ਕੀਤੀ। 21 ਸਾਲਾ ਗੇਂਦਬਾਜ਼ ਨੇ ਪਹਿਲੀ ਪਾਰੀ ਵਿੱਚ 51 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਉਸ ਨੇ ਲੜੀ ਵਿੱਚ 11.28 ਦੀ ਔਸਤ ਨਾਲ 18 ਵਿਕਟਾਂ ਲਈਆਂ। ਵੈਸਟਇੰਡੀਜ਼ ਨੇ ਇੱਕ ਵਿਕਟ ਦੇ ਨੁਕਸਾਨ 'ਤੇ 49 ਦੌੜਾਂ ਖੇਡਣੀਆਂ ਸ਼ੁਰੂ ਕੀਤੀਆਂ ਪਰ ਪਹਿਲੇ ਸੈਸ਼ਨ ਵਿੱਚ ਹੀ ਚਾਰ ਵਿਕਟਾਂ ਗੁਆ ਦਿੱਤੀਆਂ। ਚਾਹ ਦੀ ਛੁੱਟੀ ਤੋਂ ਠੀਕ ਪਹਿਲਾਂ ਮੀਂਹ ਪੈਣਾ ਸ਼ੁਰੂ ਹੋ ਗਿਆ। ਉਦੋਂ ਵੈਸਟਇੰਡੀਜ਼ ਦਾ ਸਕੋਰ ਸੱਤ ਵਿਕਟਾਂ 'ਤੇ 159 ਸੀ ਅਤੇ ਖੇਡਣ ਲਈ 40 ਤੋਂ ਵੱਧ ਓਵਰ ਬਾਕੀ ਸੀ।
ਇਹ ਵੀ ਪੜ੍ਹੋ: Afghanistan Crisis: ਭਾਰਤ ਸਰਕਾਰ ਦਾ ਰੁਖ਼ ਤਾਲਿਬਾਨ ਪ੍ਰਤੀ ਨਰਮ, ਗੱਲ਼ਬਾਤ ਦੇ ਦਿੱਤੇ ਸੰਕੇਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin