India A vs UAE A ACC Mens Emerging Teams Asia Cup 2023: ਭਾਰਤ ਏ ਨੇ ਏਸੀਸੀ ਪੁਰਸ਼ਾਂ ਦੇ ਐਮਰਜਿੰਗ ਟੀਮਾਂ ਏਸ਼ੀਆ ਕੱਪ 2023 ਦੇ ਤੀਜੇ ਮੈਚ ਵਿੱਚ ਯੂਏਈ ਏ ਨੂੰ 8 ਵਿਕਟਾਂ ਨਾਲ ਹਰਾਇਆ। ਭਾਰਤੀ ਕਪਤਾਨ ਯਸ਼ ਧੁਲ ਨੇ ਇਸ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਅਜੇਤੂ ਸੈਂਕੜਾ ਲਗਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯੂਏਈ ਏ ਨੇ 50 ਓਵਰਾਂ ਵਿੱਚ 176 ਦੌੜਾਂ ਦਾ ਟੀਚਾ ਰੱਖਿਆ। ਜਵਾਬ 'ਚ ਭਾਰਤ ਨੇ 26.3 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਭਾਰਤ ਲਈ ਨਿਕਿਨ ਜੋਸ ਨੇ ਨਾਬਾਦ 41 ਦੌੜਾਂ ਦੀ ਅਹਿਮ ਪਾਰੀ ਖੇਡੀ।
ਯੂਏਈ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 26.3 ਓਵਰਾਂ ਵਿੱਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਭਾਰਤ ਲਈ ਸਾਈ ਸੁਦਰਸ਼ਨ ਅਤੇ ਅਭਿਸ਼ੇਕ ਸ਼ਰਮਾ ਓਪਨਿੰਗ ਕਰਨ ਆਏ। ਪਰ ਇਹ ਦੋਵੇਂ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ। ਸੁਦਰਸ਼ਨ 8 ਗੇਂਦਾਂ 'ਚ 8 ਦੌੜਾਂ ਬਣਾ ਕੇ ਆਊਟ ਹੋ ਗਏ। ਅਭਿਸ਼ੇਕ 19 ਦੌੜਾਂ ਬਣਾ ਕੇ ਆਊਟ ਹੋ ਗਏ।
ਯਸ਼ ਨੇ ਕਪਤਾਨੀ ਪਾਰੀ ਖੇਡੀ। ਉਨ੍ਹਾਂ ਨੇ 84 ਗੇਂਦਾਂ ਦਾ ਸਾਹਮਣਾ ਕਰਦਿਆਂ ਹੋਏ ਅਜੇਤੂ 108 ਦੌੜਾਂ ਬਣਾਈਆਂ। ਯਸ਼ ਦੀ ਪਾਰੀ ਵਿੱਚ 20 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਇਸ ਦੇ ਨਾਲ ਹੀ ਨਿਕਿਨ ਨੇ 53 ਗੇਂਦਾਂ 'ਚ ਅਜੇਤੂ 41 ਦੌੜਾਂ ਬਣਾਈਆਂ। ਉਨ੍ਹਾਂ ਨੇ 5 ਚੌਕੇ ਲਗਾਏ। ਇਸ ਤਰ੍ਹਾਂ ਟੀਮ ਇੰਡੀਆ ਨੇ ਸ਼ਾਨਦਾਰ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ: IND vs WI 1st Test: ਯਸ਼ਸਵੀ ਨੇ ਡੈਬਿਊ ਟੈਸਟ ਸੈਂਕੜਾ ਕਿਸ ਨੂੰ ਕੀਤਾ ਸਮਰਪਿਤ, ਪੜ੍ਹੋ ਸ਼ਾਨਦਾਰ ਪਾਰੀ ਤੋਂ ਬਾਅਦ ਕੀ ਕਿਹਾ
ਯੂਏਈ ਦੀ ਟੀਮ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 175 ਦੌੜਾਂ ਹੀ ਬਣਾ ਸਕੀ, ਓਪਨਰ ਆਰੀਅਨਸ਼ ਸ਼ਰਮਾ ਨੇ 42 ਗੇਂਦਾਂ ਵਿੱਚ 38 ਦੌੜਾਂ ਬਣਾਈਆਂ। ਆਰੀਅਨਸ਼ ਨੇ 7 ਚੌਕੇ ਲਗਾਏ। ਕਪਤਾਨ ਵਲਥਾਪਾ ਚਿਦੰਬਰਮ ਨੇ 107 ਗੇਂਦਾਂ ਵਿੱਚ 46 ਦੌੜਾਂ ਬਣਾਈਆਂ। ਉਹ ਇੱਕ ਵੀ ਬਾਊਂਡਰੀ ਨਹੀਂ ਲਗਾ ਸਕੇ। ਮੁਹੰਮਦ ਫ਼ਰਾਜੂਦੀਨ ਨੇ 88 ਗੇਂਦਾਂ ਵਿੱਚ 35 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਕੋਈ ਵੀ ਖਿਡਾਰੀ ਜ਼ਿਆਦਾ ਦੇਰ ਤੱਕ ਕ੍ਰੀਜ਼ 'ਤੇ ਨਹੀਂ ਟਿਕ ਸਕਿਆ।
ਭਾਰਤ ਲਈ ਹਰਸ਼ਿਤ ਰਾਣਾ ਨੇ 4 ਵਿਕਟਾਂ ਲਈਆਂ। ਉਨ੍ਹਾਂ ਨੇ 9 ਓਵਰਾਂ 'ਚ 41 ਦੌੜਾਂ ਦਿੱਤੀਆਂ। ਨਿਤੀਸ਼ ਰੈੱਡੀ ਨੇ 5 ਓਵਰਾਂ 'ਚ 32 ਦੌੜਾਂ ਦਿੱਤੀਆਂ ਅਤੇ 2 ਵਿਕਟਾਂ ਲਈਆਂ। ਮਾਨਵ ਸੁਥਾਰ ਨੇ 10 ਓਵਰਾਂ 'ਚ 28 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਆਕਾਸ਼ ਸਿੰਘ ਨੇ 4.3 ਓਵਰਾਂ ਵਿੱਚ 10 ਦੌੜਾਂ ਦੇ ਕੇ ਇੱਕ ਵਿਕਟ ਲਈ।
ਇਹ ਵੀ ਪੜ੍ਹੋ: Asia Cup 2023: ਪਾਕਿਸਤਾਨ ਨੂੰ ਫਿਰ ਲੱਗਿਆ ਝਟਕਾ! ਬਾਬਰ ਆਜ਼ਮ ਦੀ ਟੀਮ ਦੇਖ ਸਕੇਗੀ ਸਿਰਫ ਇੱਕ ਘਰੇਲੂ ਮੁਕਾਬਲਾ