Yashasvi Jaiswal India vs West Indies: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਡੋਮਿਨਿਕਾ 'ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਦੇ ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ ਡੈਬਿਊ ਮੈਚ ਖੇਡ ਰਹੇ ਹਨ। ਉਨ੍ਹਾਂ ਨੇ ਆਪਣੇ ਡੈਬਿਊ ਮੈਚ 'ਚ ਹੀ ਸੈਂਕੜਾ ਲਗਾ ਕੇ ਕਈ ਰਿਕਾਰਡ ਤੋੜੇ। ਉਹ ਮੈਚ ਦੇ ਦੂਜੇ ਦਿਨ ਦੀ ਸਮਾਪਤੀ ਤੱਕ 143 ਦੌੜਾਂ ਬਣਾ ਕੇ ਅਜੇਤੂ ਸਨ। ਯਸ਼ਸਵੀ ਨੇ ਸੈਂਕੜੇ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਹ ਕਿਸ ਨੂੰ ਡੈਡੀਕੇਟ ਕਰਨਗੇ।
ਯਸ਼ਸਵੀ ਨੇ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਕਿਹਾ, ''ਮੈਂ ਬਹੁਤ ਇਮੋਸ਼ਨਲ ਸੀ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਮੇਰੀ ਮਦਦ ਕੀਤੀ। ਮੈਂ ਇਸ ਸੈਂਕੜੇ ਨੂੰ ਆਪਣੇ ਮਾਤਾ-ਪਿਤਾ ਨੂੰ ਸਮਰਪਿਤ ਕਰਨਾ ਚਾਹਾਂਗਾ। ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ। ਮੇਰਾ ਕਾਫ਼ੀ ਲੰਮਾ ਸਫ਼ਰ ਰਿਹਾ ਹੈ। ਮੈਂ ਜ਼ਿਆਦਾ ਕੁਝ ਨਹੀਂ ਕਹਾਂਗਾ, ਬੱਸ ਖੁਸ਼ ਹਾਂ। ਇਹ ਸਿਰਫ਼ ਸ਼ੁਰੂਆਤ ਹੈ ਅਤੇ ਅੱਗੇ ਹੋਰ ਵੀ ਬਹੁਤ ਕੁਝ ਕਰਨਾ ਹੈ।
ਇਹ ਵੀ ਪੜ੍ਹੋ: Asia Cup 2023: ਪਾਕਿਸਤਾਨ ਨੂੰ ਫਿਰ ਲੱਗਿਆ ਝਟਕਾ! ਬਾਬਰ ਆਜ਼ਮ ਦੀ ਟੀਮ ਦੇਖ ਸਕੇਗੀ ਸਿਰਫ ਇੱਕ ਘਰੇਲੂ ਮੁਕਾਬਲਾ
ਯਸ਼ਸਵੀ ਨੇ ਇਸ ਟੈਸਟ ਸੈਂਕੜੇ ਨਾਲ ਕਈ ਰਿਕਾਰਡ ਤੋੜ ਦਿੱਤੇ। ਉਨ੍ਹਾਂ ਨੇ ਇਕ ਖ਼ਾਸ ਪ੍ਰਾਪਤੀ ਵੀ ਕੀਤੀ। ਉਹ ਟੈਸਟ ਡੈਬਿਊ 'ਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀਆਂ ਦੀ ਸੂਚੀ 'ਚ ਚੌਥੇ ਨੰਬਰ 'ਤੇ ਹਨ। ਯਸ਼ਸਵੀ ਨੇ 21 ਸਾਲ 196 ਦਿਨ ਦੀ ਉਮਰ ਵਿੱਚ ਡੈਬਿਊ ਸੈਂਕੜਾ ਲਗਾਇਆ। ਇਸ ਮਾਮਲੇ 'ਚ ਪ੍ਰਿਥਵੀ ਸ਼ਾਅ ਟਾਪ 'ਤੇ ਹਨ। ਉਨ੍ਹਾਂ ਨੇ 18 ਸਾਲ 329 ਦਿਨ ਦੀ ਉਮਰ ਵਿੱਚ ਸੈਂਕੜਾ ਲਗਾਇਆ ਸੀ।
ਭਾਰਤ ਨੇ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 312 ਦੌੜਾਂ ਬਣਾ ਲਈਆਂ ਸਨ। ਯਸ਼ਸਵੀ ਨੇ 350 ਗੇਂਦਾਂ ਵਿੱਚ 143 ਦੌੜਾਂ ਬਣਾਈਆਂ। ਉਹ ਹੁਣ ਅਜੇਤੂ ਹਨ। ਯਸ਼ਸਵੀ ਦੀ ਪਾਰੀ ਵਿੱਚ 14 ਚੌਕੇ ਸ਼ਾਮਲ ਸਨ। ਕਪਤਾਨ ਰੋਹਿਤ ਸ਼ਰਮਾ 103 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੇ 221 ਗੇਂਦਾਂ ਦਾ ਸਾਹਮਣਾ ਕੀਤਾ ਅਤੇ 10 ਚੌਕੇ ਅਤੇ 2 ਛੱਕੇ ਲਗਾਏ। ਵਿਰਾਟ ਕੋਹਲੀ 96 ਗੇਂਦਾਂ ਵਿੱਚ 36 ਦੌੜਾਂ ਬਣਾ ਕੇ ਅਜੇਤੂ ਹਨ। ਸ਼ੁਭਮਨ ਗਿੱਲ 6 ਦੌੜਾਂ ਬਣਾ ਕੇ ਆਊਟ ਹੋ ਗਏ।
ਇਹ ਵੀ ਪੜ੍ਹੋ: Shubhman Gill: ਸ਼ੁਭਮਨ ਗਿੱਲ ਨੇ ਕੀਤੀ ਵੱਡੀ ਗਲਤੀ, ਸ਼ਾਨਦਾਰ ਕਰੀਅਰ ਨਾਲ ਕੀਤਾ ਖਿਲਵਾੜ, ਚੁਕਾਉਣੀ ਪੈ ਸਕਦੀ ਹੈ ਭਾਰੀ ਕੀਮਤ