ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ ਚੌਥੇ ਮੈਚ ਵਿੱਚ ਰਾਜਸਥਾਨ ਰਾਇਲਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ ਹੋਵੇਗਾ। ਜਿੱਥੇ ਧੋਨੀ ਦੀ ਟੀਮ ਨੇ ਪਹਿਲੇ ਮੈਚ ਵਿੱਚ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਸੀਰੀਜ਼ ਦੀ ਸ਼ਾਨਦਾਰ ਸ਼ੁਰੂਆਤ ਕੀਤੀ, ਉੱਥੇ ਰਾਜਸਥਾਨ ਰਾਇਲਜ਼ ਆਪਣੇ ਸਟਾਰ ਖਿਡਾਰੀ ਜੋਸ ਬਟਲਰ ਤੇ ਬੇਨ ਸਟੋਕਸ ਤੋਂ ਬਗੈਰ ਆਪਣੀ ਯਾਤਰਾ ਦੀ ਸ਼ੁਰੂਆਤ ਕਰੇਗੀ।

ਟੀਮ ਦਾ ਸਟਾਰ ਖਿਡਾਰੀ ਜੋਸ ਬਟਲਰ ਕੁਆਰੰਟੀਨ ਪੀਰੀਅਡ ਪੂਰਾ ਨਾ ਹੋਣ ਕਾਰਨ ਪਹਿਲੇ ਮੈਚ ਵਿਚ ਹਿੱਸਾ ਨਹੀਂ ਲੈ ਪਾ ਰਹੇ। ਬਟਲਰ 17 ਸਤੰਬਰ ਨੂੰ ਆਪਣੇ ਪਰਿਵਾਰ ਨਾਲ ਯੂਏਈ ਪਹੁੰਚੇ ਸੀ। ਬਟਲਰ ਨੂੰ ਨਾ ਸਿਰਫ 23 ਸਤੰਬਰ ਤੱਕ ਕੁਆਰੰਟੀਨ ਰਹਿਣਾ ਪਏਗਾ, ਬਲਕਿ ਉਸ ਦੇ ਦੋ ਕੋਵਿਡ 19 ਟੈਸਟ ਵੀ ਟੀਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਨੈਗਟਿਵ ਰਿਪੋਰਟ ਆਉਣੀ ਵੀ ਜ਼ਰੂਰੀ ਹੈ। ਬੇਨ ਸਟੋਕਸ ਅਜੇ ਨਿਊਜ਼ੀਲੈਂਡ ਤੋਂ ਦੁਬਈ ਨਹੀਂ ਪਹੁੰਚੇ।

ਹਾਲਾਂਕਿ, ਰਾਜਸਥਾਨ ਰਾਇਲਜ਼ ਲਈ ਰਾਹਤ ਦੀ ਗੱਲ ਟੀਮ ਦੇ ਕਪਤਾਨ ਸਟੀਵ ਸਮਿਥ ਦੇ ਪਹਿਲੇ ਮੈਚ ਲਈ ਢੁੱਕਵੇਂ ਹੈ। ਸਮਿਥ ਤੋਂ ਇਲਾਵਾ ਰਾਜਸਥਾਨ ਰਾਇਲਜ਼ ਪਹਿਲੇ ਮੈਚ ਵਿੱਚ ਤਿੰਨ ਹੋਰ ਵਿਦੇਸ਼ੀ ਖਿਡਾਰੀਆਂ ਮਿਲਰ, ਜੋਫਰਾ ਆਰਚਰ ਤੇ ਟੌਮ ਕੁਰਨ ‘ਤੇ ਬਾਜ਼ੀ ਲਾ ਸਕਦੀ ਹੈ।

ਰਾਜਸਥਾਨ ਰਾਇਲਜ਼ ਦੀ ਕਾਮਯਾਬੀ ਵੱਡੇ ਪੱਧਰ ‘ਤੇ ਨੌਜਵਾਨ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਨਿਰਭਰ ਕਰੇਗੀ। ਅੰਡਰ-19 ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਯਸ਼ਾਸਵੀ ਜੈਸਵਾਲ ਨੂੰ ਦਿੱਗਜ ਰੋਬਿਨ ਉਥਾਪਾ ਨਾਲ ਸ਼ੁਰੂਆਤ ਦਿੱਤੀ ਜਾ ਸਕਦੀ ਹੈ। ਟੀਮ ਦਾ ਸਭ ਤੋਂ ਭਰੋਸੇਮੰਦ ਬੱਲੇਬਾਜ਼ ਸੰਜੂ ਸੈਮਸਨ ਤੀਜੇ ਨੰਬਰ ‘ਤੇ ਮੋਰਚਾ ਸੰਭਾਲ ਸਕਦਾ ਹੈ।

ਰਾਜਸਥਾਨ ਰਾਇਲਜ਼, ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਰਿਆਨ ਪਰਾਗ ਨੂੰ ਮੌਕਾ ਦੇ ਸਕਦੀ ਹੈ। ਇਸ ਤੋਂ ਇਲਾਵਾ ਸ਼੍ਰੇਅਸ ਗੋਪਾਲ, ਜੈਦੇਵ ਉਨਾਦਕਟ ਤੇ ਅਕਾਸ਼ ਸਿੰਘ ਵਰਗੇ ਭਾਰਤੀ ਖਿਡਾਰੀ ਪਲੇਇੰਗ ਇਲੈਵਨ ਵਿੱਚ ਪੂਰੀ ਤਰ੍ਹਾਂ ਤੈਅ ਮੰਨਿਆ ਜਾ ਰਿਹਾ ਹੈ।

ਵਿਰਾਟ ਕੋਹਲੀ ਨੇ ਪਹਿਲੇ ਮੈਚ 'ਚ ਬਦਲਿਆ ਟਵਿੱਟਰ 'ਤੇ ਨਾਂ, ਚੰਡੀਗੜ੍ਹ ਦੇ ਇਸ ਨੌਜਵਾਨ ਨੇ ਕੀਤਾ ਮਜਬੂਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904