Yuzvendra Chahal Childhood Pics: ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੀ ਖੇਡ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹੇ। ਕ੍ਰਿਕਟਰ ਭਲੇ ਹੀ 32 ਸਾਲ ਦੇ ਹੋ ਗਏ ਹੋਣ ਪਰ ਉਹ ਅਜੇ ਵੀ ਕਾਫੀ ਹੱਦ ਤੱਕ ਬੱਚਿਆਂ ਵਾਂਗ ਦਿਖਾਈ ਦਿੰਦੇ ਹਨ। ਯੁਜਵੇਂਦਰ ਨੂੰ ਦੇਖ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਦੇ ਬਚਪਨ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਕ੍ਰਿਕਟਰ ਵੱਲੋਂ ਆਪਣੇ ਬਚਪਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਉਹ ਆਪਣੇ ਮਾਤਾ-ਪਿਤਾ ਨਾਲ ਦਿਖਾਈ ਦੇ ਰਹੇ ਹਨ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾ...





ਦਰਅਸਲ, ਯੁਜਵੇਂਦਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਆਪਣੇ ਮਾਤਾ ਅਤੇ ਪਿਤਾ ਨਾਲ ਬਚਪਨ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਓਲਡ ਇਜ਼ ਗੋਲਡ 🤗🧿 #family ❤️... ਇਸ ਤਸਵੀਰ ਉੱਪਰ ਕ੍ਰਿਕਟਰ ਦੇ ਪ੍ਰਸ਼ੰਸ਼ਕ ਵੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਕਿਹਾ ਬਚਪਨ ਵਿੱਚ ਸਿਹਤਮੰਦ ਸੀ ਜਵਾਨੀ ਵਿੱਚ ਕੀ ਹੋ ਗਿਆ... ਇਸ ਉੱਪਰ ਹੋਰ ਕ੍ਰਿਕਟਰ ਸਿਤਾਰਿਆਂ ਦੇ ਵੀ ਕਮੈਂਟਸ ਆ ਰਹੇ ਹਨ। 

ਜਾਣਕਾਰੀ ਲਈ ਦੱਸ ਦੇਈਏ ਕਿ ਸ਼ੁਰੂਆਤ 'ਚ ਚਾਹਲ ਅਜਿਹੇ ਭਾਰਤੀ ਗੇਂਦਬਾਜ਼ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਦਮ 'ਤੇ ਆਪਣੀ ਪਛਾਣ ਬਣਾਈ ਹੈ। ਉਹ ਪਿਛਲੇ ਸਾਲ ਆਈਪੀਐਲ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣਿਆ ਸੀ। ਯੁਜਵੇਂਦਰ ਦਾ ਜਨਮ 23 ਜੁਲਾਈ 1990 ਨੂੰ ਹਰਿਆਣਾ ਦੇ ਜੀਂਦ ਸ਼ਹਿਰ ਵਿੱਚ ਹੋਇਆ ਸੀ। ਚਾਹਲ ਇੱਕ ਮੱਧਵਰਗੀ ਪਰਿਵਾਰ ਤੋਂ ਆਉਂਦਾ ਹੈ ਜਿਸ ਦੇ ਪਿਤਾ ਦਾ ਨਾਮ ਕੇ ਕੇ ਚਾਹਲ ਹੈ, ਜੋ ਕਿ ਪੇਸ਼ੇ ਤੋਂ ਇੱਕ ਵਕੀਲ ਹੈ ਅਤੇ ਉਸਦੀ ਮਾਂ ਸੁਨੀਤਾ ਦੇਵੀ ਇੱਕ ਘਰੇਲੂ ਔਰਤ ਹੈ। ਇਸ ਤੋਂ ਇਲਾਵਾ ਚਾਹਲ ਆਪਣੀ ਪਤਨੀ ਧਨਸ਼੍ਰੀ ਵਰਮਾ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਅਕਸਰ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।