Cricketer Joins BJP: ਕ੍ਰਿਕਟਰ ਯੁਜਵੇਂਦਰ ਚਾਹਲ ਸ਼ਨੀਵਾਰ ਨੂੰ ਭਾਜਪਾ (BJP) ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਪਾਰਟੀ ਦੀ ਨਵੀਂ ਰਾਸ਼ਟਰੀ ਓਬੀਸੀ ਮੋਰਚਾ ਕਾਰਜਕਾਰੀ ਕਮੇਟੀ ਵਿੱਚ "ਸਪੈਸ਼ਲ ਇਨਵਾਈਟੀ" (Special Invitry) ਨਿਯੁਕਤ ਕੀਤਾ ਗਿਆ ਹੈ।

Continues below advertisement

ਰਾਜ ਸਭਾ ਮੈਂਬਰ ਅਮਰਪਾਲ ਮੌਰਿਆ ਨੇ ਪਾਰਟੀ ਵਿੱਚ ਕੀਤਾ ਸ਼ਾਮਲ 

Continues below advertisement

ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਅਮਰਪਾਲ ਮੌਰਿਆ ਨੇ ਪਾਰਟੀ ਵਿੱਚ ਸ਼ਾਮਲ ਕੀਤਾ। ਉਹ ਓਬੀਸੀ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਹਨ। ਦੱਸ ਦਈਏ ਕਿ ਛੇ ਦਿਨ ਪਹਿਲਾਂ, ਭਾਜਪਾ ਨੇ ਇੱਕ ਹੋਰ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਹਿਮ ਜ਼ਿੰਮੇਵਾਰੀ ਦਿੱਤੀ ਸੀ।

ਚਾਹਲ ਨੇ 2 ਅਕਤੂਬਰ ਨੂੰ ਰੈੱਡ ਬਾਲ ਕ੍ਰਿਕਟ ਤੋਂ ਲਿਆ ਸੀ ਸੰਨਿਆਸ

ਚਾਹਲ ਨੇ ਇਸ ਸਾਲ 2 ਅਕਤੂਬਰ ਨੂੰ ਫਰਸਟ ਕਲਾਸ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਇਸ ਦਾ ਐਲਾਨ ਕੀਤਾ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਵਨਡੇ ਅਤੇ ਟੀ-20 ਕ੍ਰਿਕਟ ਖੇਡਦੇ ਰਹਿਣਗੇ।

ਚਾਹਲ ਰਣਜੀ ਟਰਾਫੀ ਵਰਗੇ ਟੂਰਨਾਮੈਂਟ ਘਰੇਲੂ ਕ੍ਰਿਕਟ ਦਾ ਹਨ ਹਿੱਸਾ

ਫਰਸਟ ਕਲਾਸ ਕ੍ਰਿਕਟ ਲਾਲ ਗੇਂਦ ਨਾਲ ਖੇਡੀ ਜਾਂਦੀ ਹੈ। ਇਸ ਵਿੱਚ ਆਮ ਤੌਰ 'ਤੇ ਚਾਰ ਅਤੇ ਪੰਜ ਦਿਨਾਂ ਦੇ ਮੈਚ ਹੁੰਦੇ ਹਨ। ਟੈਸਟ ਕ੍ਰਿਕਟ ਅੰਤਰਰਾਸ਼ਟਰੀ ਪੱਧਰ 'ਤੇ ਖੇਡੀ ਜਾਂਦੀ ਹੈ, ਜਦੋਂ ਕਿ ਰਣਜੀ ਟਰਾਫੀ ਵਰਗੇ ਟੂਰਨਾਮੈਂਟ ਘਰੇਲੂ ਕ੍ਰਿਕਟ ਦਾ ਹਿੱਸਾ ਹਨ।

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।