Commonwealth Games 2022: ਭਾਰਤੀ ਪੁਰਸ਼ ਹਾਕੀ ਟੀਮ ਦੀ ਵੱਡੀ ਜਿੱਤ, ਘਾਨਾ ਨੂੰ 11-0 ਨਾਲ ਹਰਾਇਆ।ਭਾਰਤੀ ਪੁਰਸ਼ ਹਾਕੀ ਟੀਮ ਨੇ ਬਰਮਿੰਘਮ ਵਿੱਚ ਚੱਲ ਰਹੀਆਂ 2022 ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤ ਨਾਲ ਆਪਣੀ ਸ਼ੁਰੂਆਤ ਕੀਤੀ। ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਘਾਨਾ ਨੂੰ 11-0 ਨਾਲ ਹਰਾਇਆ। ਇਸ ਮੈਚ 'ਚ ਸ਼ੁਰੂ ਤੋਂ ਹੀ ਭਾਰਤ ਨੇ ਹਮਲਾਵਰ ਖੇਡ ਦਿਖਾਈ ਅਤੇ ਵੱਡੀ ਜਿੱਤ ਦਰਜ ਕੀਤੀ। ਹੁਣ ਭਲਕੇ ਭਾਰਤੀ ਪੁਰਸ਼ ਹਾਕੀ ਟੀਮ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ।


ਹਰਮਨਪ੍ਰੀਤ ਨੇ ਹੈਟ੍ਰਿਕ ਲਗਾਈ


ਘਾਨਾ ਵਿਰੁੱਧ ਇਸ ਮੈਚ ਵਿੱਚ ਭਾਰਤ ਦੇ ਕੁੱਲ ਅੱਠ ਖਿਡਾਰੀਆਂ ਨੇ ਗੋਲ ਕੀਤੇ। ਭਾਰਤ ਲਈ ਅਭਿਸ਼ੇਕ, ਹਰਮਨਪ੍ਰੀਤ, ਸ਼ਮਸ਼ੇਰ ਸਿੰਘ, ਅਕਾਸ਼ਦੀਪ ਸਿੰਘ, ਜੁਗਰਾਜ ਸਿੰਘ, ਨੀਲਕੰਤ ਸ਼ਰਮਾ, ਵਰੁਣ ਕੁਮਾਰ ਅਤੇ ਮਨਦੀਪ ਸਿੰਘ ਨੇ ਗੋਲ ਕੀਤੇ। ਦੂਜੇ ਪਾਸੇ ਉਪ ਕਪਤਾਨ ਹਰਮਨਪ੍ਰੀਤ ਨੇ ਗੋਲ ਦੀ ਹੈਟ੍ਰਿਕ ਲਗਾਈ।


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ