ਮਲਟੀਪਰਪਜ਼ ਸਪੋਰਟਸ ਪਾਰਕ ਦਾ ਉਦਘਾਟਨ

ਲੁਧਿਆਣਾ ਦੇ ਦਾਖਾ ਵਿਧਾਨ ਸਭਾ ਹਲਕੇ ਦੇ ਪਿੰਡ ਢੈਪਈ ਨੂੰ ਨਵਾਂ ਸਪੋਰਟਸ ਸਟੇਡੀਅਮ ਮਿਲ ਗਿਆ ਹੈ। ਲਗਭਗ 60 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਇਹ ਸਟੇਡੀਅਮ 25 ਜੁਲਾਈ ਤੋਂ ਲੋਕਾਂ ਦੀ ਵਰਤੋਂ ਅਤੇ ਇਲਾਕੇ ਦੇ ਬੱਚਿਆਂ ਦੇ ਖੇਡਣ-ਮੱਲਣ ਲਈ ਖੋਲ ਦਿੱਤਾ ਜਾਵੇਗਾ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਇਆਲੀ ਦੀਆਂ ਕੋਸ਼ਿਸ਼ਾਂ ਕਾਰਨ ਹੀ ਉਨ੍ਹਾਂ ਦੇ ਇਲਾਕੇ 'ਚ ਸਪੋਰਟਸ ਪਾਰਕ ਬਣਨੇ ਸ਼ੁਰੂ ਹੋਏ ਹਨ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਾਰਕਸ ਅਤੇ ਸਟੇਡੀਅਮ ਨਾਲ ਪਿੰਡ ਦੇ ਬੁਜ਼ੁਰਗਾਂ ਅਤੇ ਯੁਵਾ ਵਰਗ ਨੂੰ ਫਾਇਦਾ ਹੋਵੇਗਾ।
ਲਗਭਗ 4 ਏਕੜ 'ਚ ਬਣੇ ਪਾਰਕਸ 'ਚ ਫੁੱਟਬਾਲ ਮੈਦਾਨ, ਸਕੇਟਿੰਗ ਟ੍ਰੈਕ, ਵਾਲੀਬਾਲ ਗਰਾਉਂਡ, ਅਥਲੈਟਿਕਸ ਟ੍ਰੈਕ ਅਤੇ ਜਿਮ ਵੀ ਬਣਾਇਆ ਗਿਆ ਹੈ। ਬੁਜ਼ੁਰਗਾਂ ਦੇ ਆਕੇ ਸੈਰ ਕਰਨ ਲਈ ਅਤੇ ਬੈਠਣ-ਉੱਠਣ ਲਈ ਵੀ ਸੁਵਿਧਾਵਾਂ ਦਾ ਖਿਆਲ ਰਖਿਆ ਗਿਆ ਹੈ। ਸਟੇਡੀਅਮ 'ਚ ਫਲੱਡ-ਲਾਈਟਸ ਦੀ ਸੁਵਿਧਾ ਵੀ ਮੌਜੂਦ ਹੈ।
ਮਨਪ੍ਰੀਤ ਸਿੰਘ ਇਆਲੀ ਨੇ ਦੱਸਿਆ ਕਿ ਇਹ ਪਾਰਕ ਬਣਵਾਉਣ ਦੀ ਮੁਹਿੰਮ ਉਨ੍ਹਾਂ ਇਲਾਕੇ ਚੋਂ ਨਸ਼ੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਸ਼ੁਰੂ ਕੀਤੀ ਸੀ ਅਤੇ ਇਨ੍ਹਾਂ ਸਪੋਰਟਸ ਪਾਰਕਸ ਆਸਰੇ ਓਹ ਨਸ਼ੇ ਵੱਲ ਜਾਂਦੇ ਯੁਵਾ ਵਰਗ ਨੂੰ ਮੁੜ ਖੇਡਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ।
ਦਾਖਾ ਹਲਕੇ ਇਸ ਵੇਲੇ ਲਗਭਗ 70 ਨਵੇਂ ਸਪੋਰਟਸ ਪਾਰਕ ਬਣਾਏ ਜਾ ਰਹੇ ਹਨ। ਇਹ ਸਪੋਰਟਸ ਪਾਰਕ ਬਣਵਾਉਣ ਲਈ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਲਗਾਤਾਰ ਕੋਸ਼ਿਸ਼ ਕਰ ਰਹੇ ਸਨ।
ਲੁਧਿਆਣਾ ਦੇ ਦਾਖਾ ਵਿਧਾਨ ਸਭਾ ਹਲਕੇ ਦੇ ਪਿੰਡ ਢੈਪਈ ਨੂੰ ਨਵਾਂ ਸਪੋਰਟਸ ਸਟੇਡੀਅਮ ਮਿਲ ਗਿਆ ਹੈ। ਲਗਭਗ 60 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਇਹ ਸਟੇਡੀਅਮ 25 ਜੁਲਾਈ ਤੋਂ ਲੋਕਾਂ ਦੀ ਵਰਤੋਂ ਅਤੇ ਇਲਾਕੇ ਦੇ ਬੱਚਿਆਂ ਦੇ ਖੇਡਣ-ਮੱਲਣ ਲਈ ਖੋਲ ਦਿੱਤਾ ਜਾਵੇਗਾ।
ਢੈਪਈ ਪਿੰਡ ਦੇ ਨਿਵਾਸੀ ਇਸ ਸਟੇਡੀਅਮ ਦੇ ਬਣਨ ਨਾਲ ਖੁਸ਼ ਹਨ ਅਤੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਰ ਪਿੰਡ 'ਚ ਅਜਿਹਾ ਸਟੇਡੀਅਮ ਹੋਣਾ ਚਾਹੀਦਾ ਹੈ।