ਯੁਵੀ, ਇਸ਼ਾਂਤ ਤੇ ਮਨਦੀਪ ਲਈ ਸੁਨਹਿਰਾ ਦਿਸੰਬਰ
ਯੁਵੀ-ਹੇਜ਼ਲ ਦੇ ਵਿਆਹ ਤੋਂ ਬਾਅਦ ਹੇਜ਼ਲ ਕੀਚ ਨੂੰ ਨਵਾਂ ਨਾਮ ਵੀ ਮਿਲ ਗਿਆ। ਹੁਣ ਹੇਜ਼ਲ ਦਾ ਨਾਮ ਗੁਰਬਸੰਤ ਕੌਰ ਰਖਿਆ ਗਿਆ ਹੈ। ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦੀ ਸਗਾਈ ਬੀਤੇ ਸਾਲ ਨਵੰਬਰ 'ਚ ਹੋਈ ਸੀ ਅਤੇ ਠੀਕ 1 ਸਾਲ ਬਾਅਦ ਇਹ ਸੈਲੀਬ੍ਰਿਟੀ ਜੋੜਾ ਵਿਆਹ ਦੇ ਬੰਧਨ 'ਚ ਬੱਝ ਗਿਆ।
ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਵਿਆਹ 30 ਨਵੰਬਰ ਨੂੰ ਫਤਹਿਗੜ੍ਹ ਸਾਹਿਬ 'ਚ ਹੋਇਆ। ਫਤਹਿਗੜ੍ਹ ਸਾਹਿਬ ਦੇ ਨੇੜ ਲਗਦੇ ਦੁਫੇੜਾ ਸਾਹਿਬ ਗੁਰਦਵਾਰਾ ਸਾਹਿਬ 'ਚ ਯੁਵੀ ਅਤੇ ਹੇਜ਼ਲ ਦੇ ਆਨੰਦ ਕਾਰਜ ਹੋਏ। ਵਿਆਹ ਮੌਕੇ ਯੁਵਰਾਜ ਸਿੰਘ ਨੇ ਗੂੜ੍ਹੇ ਨਾਭੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਜਦਕਿ ਹੇਜ਼ਲ ਕੀਚ ਨੇ ਉਸੇ ਰੰਗ ਦਾ ਲਹਿੰਗਾ ਪਾਇਆ ਸੀ। ਯੁਵੀ ਦੇ ਵਿਆਹ 'ਤੇ ਸਿਰਫ ਖਾਸ ਅਤੇ ਨਜਦੀਕੀ ਰਿਸ਼ਤੇਦਾਰ ਅਤੇ ਦੋਸਤ ਮੌਜੂਦ ਸਨ।
ਯੁਵਰਾਜ ਸਿੰਘ
ਸਾਲ 2016 ਭਾਰਤੀ ਕ੍ਰਿਕਟ ਟੀਮ ਲਈ ਬੇਹਦ ਦਮਦਾਰ ਰਿਹਾ। ਇਸ ਸਾਲ ਭਾਰਤੀ ਟੀਮ ਨੇ ਟੀ-20 ਵਿਸ਼ਵ ਕਪ ਤਾਂ ਖੇਡਿਆ ਹੀ, ਨਾਲ ਹੀ ਟੀਮ ਨੇ ਵਨਡੇ, ਟੀ-20 ਅਤੇ ਟੈਸਟ ਮੈਚਾਂ 'ਚ ਵੀ ਆਪਣਾ ਲੋਹਾ ਮਨਵਾਇਆ। ਟੀਮ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਮੈਚਾਂ ਦੇ ਨਾਲ-ਨਾਲ ਲੋਕਾਂ ਦੇ ਦਿਲ ਵੀ ਜਿੱਤੇ। ਪਰ ਸਾਲ 2016 ਭਾਰਤ ਦੇ 3 ਕ੍ਰਿਕਟਰਾਂ ਲਈ ਬੇਹਦ ਖਾਸ ਬਣ ਗਿਆ।
ਇਸ਼ਾਂਤ ਸ਼ਰਮਾ
ਇਸ਼ਾਂਤ-ਪ੍ਰਤਿਮਾ ਦੇ ਵਿਆਹ 'ਚ ਟੀਮ ਇੰਡੀਆ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਤਾਂ ਪਹੁੰਚੇ ਹੀ, ਨਾਲ ਹੀ ਯੁਵਰਾਜ ਸਿੰਘ ਨੇ ਵੀ ਵਿਆਹ 'ਚ ਹਾਜਰੀ ਲਵਾਈ। ਇਸ਼ਾਂਤ-ਪ੍ਰਤਿਮਾ ਦਾ ਵਿਆਹ ਗੁੜਗਾਓਂ ਦੇ ਨੌਟਿੰਘਮ ਹਿਲਸ ਫਾਰਮ ਹਾਊਸ 'ਚ ਹੋਇਆ। ਦੋਨਾ ਦੀ ਪਹਿਲੀ ਮੁਲਾਕਾਤ ਸਾਲ 2011 'ਚ ਹੋਈ ਸੀ।
ਇੱਕ ਬਾਸਕਿਟਬਾਲ ਟੂਰਨਾਮੈਂਟ 'ਚ ਇਸ਼ਾਂਤ ਬਤੌਰ ਚੀਫ ਗੈਸਟ ਪਹੁੰਚੇ ਸਨ। ਇਥੇ ਹੀ ਮੈਚ ਦੌਰਾਨ ਉਨ੍ਹਾਂ ਨੇ ਪ੍ਰਤਿਮਾ ਨੂੰ ਵੇਖਿਆ ਅਤੇ ਉਨ੍ਹਾਂ ਦੇ ਖੇਡ ਤੋਂ ਕਾਫੀ ਪ੍ਰਭਾਵਿਤ ਹੋਏ। ਇਸ਼ਾਂਤ ਨੇ ਮੈਚ ਤੋਂ ਬਾਅਦ ਪ੍ਰਤਿਮਾ ਨਾਲ ਮੁਲਾਕਾਤ ਕੀਤੀ ਅਤੇ ਇਸੇ ਮੁਲਾਕਾਤ ਦੌਰਾਨ ਇਸ਼ਾਂਤ ਪ੍ਰਤਿਮਾ ਨੂੰ ਦਿਲ ਦੇ ਬੈਠੇ ਸਨ।
ਇਸ਼ਾਂਤ ਸ਼ਰਮਾ ਨੂੰ ਮਸ਼ਹੂਰ ਬਾਸਕਿਟਬਾਲ ਖਿਡਾਰਨ ਪ੍ਰਤਿਮਾ ਸਿੰਘ ਨੇ ਕਲੀਨ ਬੋਲਡ ਕਰ ਦਿੱਤਾ। ਟੀਮ ਇੰਡੀਆ ਦੇ ਸਟਾਰ ਖਿਡਾਰੀ ਇਸ਼ਾਂਤ ਸ਼ਰਮਾ 9 ਦਿਸੰਬਰ ਨੂੰ ਬਾਸਕਿਟਬਾਲ ਖਿਡਾਰਨ ਪ੍ਰਤਿਮਾ ਸਿੰਘ ਨਾਲ ਵਿਆਹ ਕਰਵਾਇਆ। ਵਿਆਹ ਮੌਕੇ ਇਸ਼ਾਂਤ ਨੇ ਲਾਲ ਅਤੇ ਗੋਲਡਨ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਜਦਕਿ ਪ੍ਰਤਿਮਾ ਪੀਲੇ ਸੁਨਹਿਰੀ ਰੰਗ ਦੇ ਵਿਆਹ ਦੇ ਜੋੜੇ 'ਚ ਨਜਰ ਆਈ। ਇਸ਼ਾਂਤ ਅਤੇ ਪ੍ਰਤਿਮਾ ਦੀ ਜੋੜੀ ਖੂਬ ਫੱਬ ਰਹੀ ਸੀ।
ਟੀਮ ਇੰਡੀਆ ਦੇ ਸਿਕਸਰ ਕਿੰਗ ਯੁਵਰਾਜ ਸਿੰਘ, ਤੇਜ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਯੁਵਾ ਖਿਡਾਰੀ ਮਨਦੀਪ ਸਿੰਘ ਨੇ ਦਿਸੰਬਰ ਦੇ ਮਹੀਨੇ 'ਚ ਵਿਆਹ ਰਚਾਇਆ। ਇਨ੍ਹਾਂ ਖਿਡਾਰੀਆਂ ਲਈ ਦਿਸੰਬਰ ਦਾ ਮਹੀਨਾ ਬੇਹਦ ਖਾਸ ਬਣ ਗਿਆ।
ਮਨਦੀਪ ਸਿੰਘ
ਪੰਜਾਬ ਰਣਜੀ ਟੀਮ ਦੇ ਕਪਤਾਨ ਅਤੇ ਭਾਰਤ ਦੇ ਮਸ਼ਹੂਰ ਕ੍ਰਿਕਟਰ ਮਨਦੀਪ ਸਿੰਘ 25 ਦਿਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਯੁਵਰਾਜ ਸਿੰਘ ਅਤੇ ਇਸ਼ਾਂਤ ਸ਼ਰਮਾ ਤੋਂ ਬਾਅਦ ਟੀਮ ਇੰਡੀਆ ਦੇ ਕ੍ਰਿਕਟਰ ਮਨਦੀਪ ਸਿੰਘ ਨੇ ਵੀ ਵਿਆਹ ਕਰਵਾ ਕਰਵਾ ਲਿਆ। ਮਨਦੀਪ ਸਿੰਘ ਨੇ ਆਪਣੀ ਗਰਲਫਰੈਂਡ ਜਗਦੀਪ ਜਸਵਾਲ ਨਾਲ ਜਲੰਧਰ ਕੋਲ ਫਗਵਾੜਾ 'ਚ ਵਿਆਹ ਰਚਾਇਆ।
30ਦਿਸੰਬਰ ਨੂੰ ਮਨਦੀਪ ਸਿੰਘ ਦੇ ਵਿਆਹ ਦੀ ਰਿਸੈਪਸ਼ਨ ਜਲੰਧਰ 'ਚ ਹੋਈ। ਮਨਦੀਪ ਸਿੰਘ ਨੇ ਇਸੇ ਸਾਲ ਟੀਮ ਇੰਡੀਆ ਲਈ ਟੀ-20 ਮੈਚਾਂ 'ਚ ਡੈਬਿਊ ਕੀਤਾ ਸੀ। ਮਨਦੀਪ ਸਿੰਘ ਨੇ ਜ਼ਿੰਬਾਬਵੇ ਦੌਰੇ 'ਤੇ ਭਾਰਤ ਲਈ 3 ਟੀ-20 ਮੈਚ ਖੇਡੇ ਸਨ ਅਤੇ ਇਸ ਦੌਰਾਨ ਇੱਕ ਅਰਧ-ਸੈਂਕੜਾ ਵੀ ਠੋਕਿਆ ਸੀ। ਮਨਦੀਪ ਸਿੰਘ ਨੇ ਪੰਜਾਬ ਰਣਜੀ ਟੀਮ ਲਈ ਖੇਡਦੇ ਹੋਏ ਵੀ ਮੱਲਾਂ ਮਾਰੀਆਂ ਹਨ।
ਮਨਦੀਪ ਸਿੰਘ IPL 'ਚ ਰਾਇਲ ਚੈਲੈਂਜਰਸ ਬੈਂਗਲੌਰ ਲਈ ਖੇਡਦੇ ਹਨ। ਬੀਤੇ 2 ਸਾਲਾਂ 'ਚ ਮਨਦੀਪ ਸਿੰਘ ਨੇ IPL 'ਚ ਕਈ ਦਮਦਾਰ ਪਰਫਾਰਮੈਂਸਿਸ ਦਿੱਤੀਆਂ ਹਨ। ਕਿੰਗਜ਼ ਇਲੈਵਨ ਪੰਜਾਬ ਲਈ ਖੇਡਦੇ ਹੋਏ ਮਨਦੀਪ ਸਿੰਘ IPL ਦੇ ਰਾਈਜਿੰਗ ਸਟਾਰ ਵੀ ਬਣੇ ਸਨ।
ਇਸਤੋਂ ਬਾਅਦ ਯੁਵਰਾਜ ਸਿੰਘ ਨੇ 2 ਦਿਸੰਬਰ ਨੂੰ ਗੋਆ ਦੇ ਮੋਰਝਿਮ 'ਚ ਹੇਜ਼ਲ ਨਾਲ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਵਿਆਹ ਕਰਵਾਇਆ। ਦੋਨਾ ਦੇ ਵਿਆਹ ਤੋਂ ਬਾਅਦ ਪਾਰਟੀਸ ਦਾ ਸਿਲਸਿਲਾ ਵੀ ਲਗਾਤਾਰ ਚਲਦਾ ਰਿਹਾ।