ਚੇਨਈ ਸੁਪਰ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ 'ਚ ਸਭ ਤੋਂ ਸਫਲ ਟੀਮਾਂ 'ਚੋਂ ਇਕ ਹੈ। ਪਿਛਲੇ ਕੁੱਝ ਸਾਲਾਂ ਤੋਂ, ਦੀਪਕ ਚਾਹਰ ਸੀਐਸਕੇ ਟੀਮ ਦਾ ਇੱਕ ਮਹੱਤਵਪੂਰਣ ਹਿੱਸਾ ਰਿਹਾ ਹੈ। ਦੀਪਕ ਚਾਹਰ ਨੇ ਪਾਵਰ ਪਲੇਅ ਵਿੱਚ ਆਪਣੀ ਸਫਲਤਾ ਦਾ ਸਿਹਰਾ ਮਹਿੰਦਰ ਸਿੰਘ ਧੋਨੀ ਨੂੰ ਦਿੱਤਾ ਹੈ। ਚਾਹਰ ਦਾ ਕਹਿਣਾ ਹੈ ਕਿ ਧੋਨੀ ਨੇ ਹੀ ਉਸ ਨੂੰ ਕਬੀਲੀਅਤ ਦਾ ਅਹਿਸਾਸ ਕਰਵਾਇਆ।


 


ਦੀਪਕ ਚਾਹਰ ਨੂੰ ਸ਼੍ਰੀਲੰਕਾ ਖਿਲਾਫ ਸੀਮਤ ਓਵਰ ਸੀਰੀਜ਼ 'ਚ ਜਗ੍ਹਾ ਮਿਲਣ ਦੀ ਸੰਭਾਵਨਾ ਹੈ। ਚਾਹਰ ਨੇ ਕਿਹਾ, "ਮਾਹੀ ਭਾਈ ਨੇ ਮੈਨੂੰ ਪਾਵਰਪਲੇ ਗੇਂਦਬਾਜ਼ ਬਣਾਇਆ। ਉਹ ਹਮੇਸ਼ਾ ਮੈਨੂੰ ਕਹਿੰਦੇ ਹਨ ਕਿ ਤੁਸੀਂ ਪਾਵਰਪਲੇਅ ਗੇਂਦਬਾਜ਼ ਹੋ। ਉਹ ਜ਼ਿਆਦਾਤਰ ਮੈਨੂੰ ਮੈਚ ਦਾ ਪਹਿਲਾ ਓਵਰ ਦਿੰਦੇ ਹਨ। ਮੈਂਨੂੰ ਉਨ੍ਹਾਂ ਤੋਂ ਬਹੁਤ ਡਾਂਟ ਪਈ, ਪਰ ਮੈਂ ਉਨ੍ਹਾਂ ਗੱਲਾਂ ਨੂੰ ਜਾਣਦਾ ਹਾਂ ਅਤੇ ਉਸ ਮਾਰਗ ਦਰਸ਼ਨ ਤੋਂ ਮੈਨੂੰ ਬਹੁਤ ਲਾਭ ਮਿਲਿਆ। ਉਨ੍ਹਾਂ ਨੇ ਮੇਰੀ ਗੇਂਦਬਾਜ਼ ਬਣਨ 'ਚ ਮਦਦ ਕੀਤੀ ਹੈ।


 


ਚਹਾਰ ਨੇ ਆਈਪੀਐਲ 2021 'ਚ ਨਵੀਂ ਗੇਂਦ ਨਾਲ ਗੇਂਦਬਾਜ਼ੀ ਕੀਤੀ ਸੀ ਅਤੇ ਕਈ ਵਿਕਟਾਂ ਵੀ ਲਈਆਂ ਸਨ। ਉਨ੍ਹਾਂ ਦੋ ਵਾਰ ਚਾਰ-ਚਾਰ ਵਿਕਟਾਂ ਵੀ ਲਈਆਂ। ਉਨ੍ਹਾਂ ਕਿਹਾ, "ਮਾਹੀ ਭਾਈ ਦੀ ਕਪਤਾਨੀ 'ਚ ਖੇਡਣਾ ਸ਼ੁਰੂ ਤੋਂ ਹੀ ਮੇਰਾ ਸੁਪਨਾ ਸੀ। ਉਨ੍ਹਾਂ ਦੀ ਕਪਤਾਨੀ 'ਚ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਂ ਉਨ੍ਹਾਂ ਦੀ ਅਗਵਾਈ 'ਚ ਆਪਣੀ ਖੇਡ ਨੂੰ ਇਕ ਹੋਰ ਪੱਧਰ 'ਤੇ ਲੈ ਗਿਆ।"


 


ਚਾਹਰ ਨੇ ਕਿਹਾ ਹੈ ਕਿ ਧੋਨੀ ਨੇ ਹਮੇਸ਼ਾ ਉਨ੍ਹਾਂ ਦਾ ਸਮਰਥਨ ਕੀਤਾ ਹੈ। ਸਟਾਰ ਤੇਜ਼ ਗੇਂਦਬਾਜ਼ ਨੇ ਕਿਹਾ, ''ਧੋਨੀ ਨੇ ਹਮੇਸ਼ਾ ਮੇਰਾ ਸਮਰਥਨ ਕੀਤਾ ਹੈ। ਉਨ੍ਹਾਂ ਮੈਨੂੰ ਸਿਖਾਇਆ ਕਿ ਜ਼ਿੰਮੇਵਾਰੀ ਕਿਵੇਂ ਲੈਣੀ ਹੈ। ਸੀਐਸਕੇ 'ਚ ਕੋਈ ਨਹੀਂ ਹੈ ਜੋ ਪਾਵਰਪਲੇ 'ਚ ਤਿੰਨ ਓਵਰ ਸੁੱਟਦਾ ਹੈ। ਮੈਂ ਇਹ ਮਾਹੀ ਭਾਈ ਕਰਕੇ ਕਰਦਾ ਹਾਂ। ਪਹਿਲਾ ਓਵਰ ਸੁੱਟਣਾ ਟੀਮ ਲਈ ਸੌਖਾ ਕੰਮ ਨਹੀਂ ਹੈ। ਸਮੇਂ ਦੇ ਨਾਲ ਨਾਲ ਮੈਂ ਬਿਹਤਰ ਹੋਇਆ ਹੈ ਅਤੇ ਸਿਖਿਆ ਹੈ ਕਿ ਕਿਵੇਂ ਦੌੜਾਂ ਦੀ ਰਫਤਾਰ ਨੂੰ ਨਿਯੰਤਰਿਤ ਕਰਨਾ ਹੈ, ਖ਼ਾਸਕਰ ਟੀ -20 ਮੈਚਾਂ 'ਚ।"