ਸ੍ਰੀਨਗਰ: ਕੋਰੋਨਾ ਕਾਲ 'ਚ ਜਿੱਥੇ ਇਕ ਪਾਸੇ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਸਰਕਾਰ ਕਿਸੇ ਵੀ ਹਸਪਤਾਲ 'ਚ ਦਵਾਈਆਂ ਤੇ ਆਕਸੀਜਨ ਦੀ ਕਮੀ ਤੋਂ ਸਾਫ ਇਨਕਾਰ ਕਰ ਰਹੀ ਹੈ। ਪਰ ਕੁਝ ਅਜਿਹੇ ਵੀਡੀਓ ਵਾਇਰਲ ਹੋ ਰਹੇ ਹਨ ਜੋ ਇਨ੍ਹਾਂ ਦਾਅਵਿਆਂ 'ਤੇ ਸਵਾਲ ਚੁੱਕ ਰਹੇ ਹਨ।
ਸ੍ਰੀਨਗਰ ਦੇ ਸ੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ਤੋਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਆਕਸੀਜਨ ਸਿਲੰਡਰ ਦੇ ਲਈ ਮਰੀਜ਼ਾਂ ਦੇ ਪਰਿਵਾਰ ਦੇ ਵਿਚ ਮਾਰਕੁੱਟ ਹੋ ਰਹੀ ਹੈ। ਜੰਮੂ-ਕਸ਼ਮੀਰ ਸਰਕਾਰ ਦਾ ਕਹਿਣਾ ਹੈ ਕਿ ਸੂਬੇ 'ਚ ਆਕਸੀਜਨ ਦੀ ਕਿਸੇ ਹਸਪਾਲ 'ਚ ਕਮੀ ਨਹੀਂ ਪਰ ਵੀਡੀਓ ਨੂੰ ਦੇਖਣ ਤੋਂ ਸਾਫ ਹੋ ਜਾਂਦਾ ਹੈ ਕਿ ਹਸਪਤਾਲਾਂ 'ਚ ਅਜੇ ਵੀ ਮਰੀਜ਼ਾਂ ਨੂੰ ਆਕਸੀਜਨ ਸਿਲੰਡਰ 'ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸਿਲੰਡਰ ਵੰਡ ਤੇ ਸੁਰੱਖਿਆ ਦਾ ਇੰਤਜ਼ਾਮ ਨਾ ਦੇ ਬਰਾਬਰ ਹੈ। ਹਸਪਤਾਲ ਪ੍ਰਸ਼ਾਸਨ ਨੇ ਅਜੇ ਤਕ ਇਸ ਮਾਮਲੇ 'ਤੇ ਕੋਈ ਸਫਾਈ ਨਹੀਂ ਦਿੱਤੀ।
ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਦੀ ਸਥਿਤੀ
ਜੰਮੂ-ਕਸ਼ਮੀਰ 'ਚ ਸ਼ੁੱਕਰਵਾਰ 5170 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਕੁੱਲ ਇਨਫੈਕਟਡ ਮਰੀਜ਼ਾਂ ਦੀ ਸੰਖਿਆ 63 ਹਜ਼ਾਰ, 906 ਹੋ ਗਈ। ਉੱਥੇ ਹੀ 62 ਮਰੀਜ਼ਾਂ ਦੀ ਮੌਤ ਮਗਰੋਂ ਮਰਨ ਵਾਲਿਆਂ ਦੀ ਕੁੱਲ ਸੰਖਿਆਂ 3465 ਹੋ ਗਈ ਹੈ। ਫਿਲਹਾਲ 49, 893 ਮਰੀਜ਼ਾਂ ਦਾ ਇਲਾਜ ਜਾਰੀ ਹੈ ਤੇ 2,10, 547 ਮਰੀਜ਼ ਠੀਕ ਹੋ ਚੁੱਕੇ ਹਨ। ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਤੋਂ ਬਲੈਕ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ।
ਇਹ ਵੀ ਪੜ੍ਹੋ: Deep Sidhu: ਆਪਣੇ ਜੱਦੀ ਪਿੰਡ ਉਦੇਕਰਨ ਪਹੁੰਚਿਆ ਦੀਪ ਸਿੱਧੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin