ਨਵੀਂ ਦਿੱਲੀ: ਭਾਰਤ ਇਸ ਸਮੇਂ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਿਹਾ ਹੈ। ਕੋਰੋਨਾ ਵਾਇਰਸ ਬੇਕਾਬੂ ਹੈ। ਹਰ ਦਿਨ ਢਾਈ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਰੋਜ਼ਾਨਾ ਮੌਤਾਂ ਦਾ ਅੰਕੜਾ ਵੀ ਚਾਰ ਹਜ਼ਾਰ ਤੋਂ ਪਾਰ ਬਣਿਆ ਹੋਇਆ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ, ਪਿਛਲੇ 24 ਘੰਟਿਆਂ 'ਚ 257, 299 ਨਵੇਂ ਕੋਰੋਨਾ ਕੇਸ ਆਏ ਤੇ 4194 ਇਨਫੈਕਟਡ ਮਰੀਜ਼ਾਂ ਦੀ ਜਾਨ ਚਲੇ ਗਈ।


ਇਸ ਦੌਰਾਨ 3,57,630 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀਰਵਾਰ 2.59 ਲੱਖ ਨਵੇਂ ਕੇਸ ਦਰਜ ਕੀਤੇ ਗਏ ਸਨ ਤੇ 4,209 ਮਰੀਜ਼ਾਂ ਦੀ ਜਾਨ ਗਈ ਸੀ। 21 ਮਈ ਤਕ ਦੇਸ਼ ਭਰ 'ਚ 19 ਕਰੋੜ, 33 ਲੱਖ, 72 ਹਜ਼ਾਰ, 819 ਕੋਰੋਨਾ ਡੋਜ਼ ਦਿੱਤੇ ਜਾ ਚੁੱਕੇ ਹਨ।


ਬੀਤੇ ਦਿਨ 14 ਲੱਖ, 58 ਹਜ਼ਾਰ, 895 ਟੀਕੇ ਲਾਏ ਗਏ। ਉੱਥੇ ਹੀ ਹੁਣ ਤਕ 32 ਕਰੋੜ, 64 ਲੱਖ ਤੋਂ ਜ਼ਿਆਦਾ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ ਕਰੀਬ 20.66 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ ਜਿਸ ਦਾ ਪੌਜ਼ਿਟੀਵਿਟੀ ਰੇਟ 12 ਫੀਸਦ ਤੋਂ ਜ਼ਿਆਦਾ ਹੈ।


ਦੇਸ਼ 'ਚ ਅੱਜ ਕੋਰੋਨਾ ਦੀ ਸਥਿਤੀ


ਕੁੱਲ ਕੋਰੋਨਾ ਕੇਸ: ਦੋ ਕਰੋੜ, 62 ਲੱਖ, 89 ਹਜ਼ਾਰ, 290
ਕੁੱਲ ਡਿਸਚਾਰਜ ਕੇਸ: ਦੋ ਕਰੋੜ, 30 ਲੱਖ, 70 ਹਜ਼ਾਰ, 365
ਕੁੱਲ ਐਕਟਿਵ ਕੇਸ: 29 ਲੱਖ, 23 ਹਜ਼ਾਰ, 400
ਕੁੱਲ ਮੌਤਾਂ: ਦੋ ਲੱਖ, 95 ਹਜ਼ਾਰ, 525


ਦੇਸ਼ 'ਚ ਕੋਰੋਨਾ ਨਾਲ ਮੌਤ ਦਰ 1.12 ਫੀਸਦ ਹੈ ਜਦਕਿ ਰਿਕਵਰੀ ਰੇਟ 87 ਫੀਸਦ ਤੋਂ ਜ਼ਿਆਦਾ ਹੈ। ਐਕਟਿਵ ਕੇਸ ਘਟ ਕੇ 12 ਫੀਸਦ ਤੋਂ ਘੱਟ ਹੋ ਗਏ। ਕੋਰੋਨਾ ਐਕਟਿਵ ਮਾਮਲੇ 'ਚ ਦੁਨੀਆਂ 'ਚ ਭਾਰਤ ਦਾ ਦੂਜਾ ਸਥਾਨ ਹੈ। ਕੁੱਲ ਇਨਫੈਕਟਡ ਮਰੀਜ਼ਾਂ ਦੀ ਸੰਖਿਆਂ ਦੇ ਮਾਮਲੇ 'ਚ ਵੀ ਭਾਰਤ ਦਾ ਦੂਜਾ ਸਥਾਨ ਹੈ।ਜਦਕਿ ਦੁਨੀਆਂ 'ਚ ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਭਾਰਤ 'ਚ ਹੋਈਆਂ ਹਨ।


ਦਿੱਲੀ 'ਚ ਕੋਵਿਡ ਪੌਜ਼ਿਟੀਵਿਟੀ ਦਰ 5 ਫੀਸਦ ਤੋਂ ਹੇਠਾਂ


ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਕੋਵਿਡ ਦੇ 3009 ਨਵੇਂ ਮਾਮਲੇ ਸਾਹਮਣੇ ਆਏ ਹਨ। ਜੋ ਇਕ ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਹੈ। ਜਦਕਿ ਇਕ ਦਿਨ 'ਚ 2790 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ ਸਨ। ਰੋਜ਼ਾਨਾ ਟੈਸਟ ਪੌਜ਼ਿਟੀਵਿਟੀ ਦਰ 'ਚ ਵੀ ਕਮੀ ਦੇਖੀ ਗਈ ਹੈ। ਜੋ ਸ਼ੁੱਕਰਵਾਰ 5 ਫੀਸਦ ਤੋਂ ਹੇਠਾਂ ਚਲੇ ਗਈ। 4 ਅਪ੍ਰੈਲ ਤੋਂ ਬਾਅਦ ਪਹਿਲੀ ਵਾਰ ਹੈ ਕਿ ਰਾਸ਼ਟਰੀ ਰਾਜਧਾਨੀ ਦੀ ਕੋਵਿਡ ਪੌਜ਼ਿਟੀਵਿਟੀ ਦਰ 5 ਫੀਸਦ ਤੋਂ ਹੇਠਾਂ ਆ ਗਈ।