Punjab vs Delhi: ਆਈਪੀਐੱਲ ਲੀਗ ਦੇ 14ਵੇਂ ਸੀਜ਼ਨ ਦਾ 29 ਵਾਂ ਮੈਚ ਪੰਜਾਬ ਤੇ ਦਿੱਲੀ ਵਿਚਕਾਰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ 'ਚ ਖੇਡਿਆ ਗਿਆ। ਦਿੱਲੀ ਕੈਪੀਟਲਸ ਨੇ ਪੰਜਾਬ ਕਿੰਗਸ ਨੂੰ ਮਾਤ ਦਿੰਦਿਆਂ ਸੱਤ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਦਿੱਲੀ ਦੀ ਟੀਮ ਪੁਆਇੰਟ
ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਜਿਹੇ ’ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ 20 ਓਵਰਾਂ ’ਚ 6 ਵਿਕਟਾਂ ਦੇ ਨੁਕਸਾਨ ’ਤੇ 166 ਦੌੜਾਂ ਬਣਾਈਆਂ। ਜਿਸ ਦੇ ਜਵਾਬ ’ਚ ਦਿੱਲੀ ਨੇ 17.4 ਓਵਰਾਂ ’ਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 167 ਦੌੜਾਂ ਬਣਾ ਕੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ।
ਦਿੱਲੀ ਦੀ ਇਹ ਛੇਵੀਂ ਜਿੱਤ ਹੈ ਜਦਕਿ ਪੰਜਾਬ 'ਚ ਅੱਠ ਮੈਚਾਂ 'ਚ ਇਹ ਪੰਜਵੀਂ ਹਾਰ ਹੈ। ਦਿੱਲੀ ਦੀ ਜਿੱਤ ਦੇ ਹੀਰੋ ਸ਼ਿਖਰ ਧਵਨ ਰਹੇ। ਉਨ੍ਹਾਂ 47 ਗੇਦਾਂ 'ਚ ਨਾਬਾਦ 69 ਦੌੜਾਂ ਦੀ ਮੈਚ ਵਿਨਿੰਗ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ 'ਚੋਂ ਛੇ ਚੌਕੇ ਤੇ ਦੋ ਛੱਕੇ ਨਿੱਕਲੇ।
ਧਵਨ ਤੇ ਸ਼ਾਅ ਨੇ ਫਿਰ ਕੀਤੀ ਧਮਾਕੇਦਾਰ ਸ਼ੁਰੂਆਤ
ਪੰਜਾਬ ਤੋਂ ਮਿਲੇ 167 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਦਿੱਲੀ ਨੂੰ ਪ੍ਰਿਥਵੀ ਸ਼ਾਅ ਤੇ ਸ਼ਿਖਰ ਧਵਨ ਨੇ ਇਕ ਵਾਰ ਫਿਰ ਧਮਾਕੇਦਾਰ ਸ਼ੁਰੂਆਤ ਦਿਵਾਈ ਸੀ। ਦੋਵਾਂ ਨੇ ਪਹਿਲੇ ਵਿਕੇਟ ਲਈ 6.1 ਓਵਰ 'ਚ 63 ਰਨ ਜੋੜੇ। ਸ਼ਾਅ 22 ਗੇਂਦਾਂ 'ਚ ਤਿੰਨ ਚੌਕੇ ਤੇ ਤਿੰਨ ਛੱਕਿਆਂ ਨਾਲ 39 ਰਨ ਬਣਾ ਕੇ ਆਊਟ ਹੋਏ।
ਇਸ ਤੋਂ ਬਾਅਦ ਤੀਜੇ ਨੰਬਰ 'ਤੇ ਬੈਟਿੰਗ ਕਰਨ ਆਏ ਸਟੀਵ ਸਮਿੱਥ ਨੇ 22 ਗੇਂਦਾਂ 'ਚ 24 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਇਕ ਚੌਕਾ ਲਾਇਆ। 111 ਦੌੜਾਂ ਦੇ ਕੁੱਲ ਸਕੋਰ 'ਤੇ ਉਹ ਰੀਲੇਅ ਮੇਰੀਡਿਥ ਦੀ ਗੇਂਦ 'ਤੇ ਆਊਟ ਹੋਏ। ਇਸ ਤੋਂ ਬਾਅਦ ਕਪਤਾਨ ਰਿਸ਼ਭ ਪੰਤ ਵੀ 11 ਗੇਂਦਾਂ 'ਚ 14 ਰਨ ਬਣਾ ਕੇ ਆਊਟ ਹੋ ਗਏ।
ਹਾਲਾਂਕਿ ਧਵਨ ਨੇ 47 ਗੇਂਦਾਂ 'ਚ 69 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ 'ਚੋਂ ਛੇ ਚੌਕੇ ਤੇ ਦੋ ਛੱਕੇ ਨਿੱਕਲੇ। ਉੱਥੇ ਹੀ ਸਿਮਰਨ ਹੇਟਮਾਇਰ ਨੇ ਚਾਰ ਗੇਂਦਾਂ 'ਚ ਨਾਬਾਦ 16 ਰਨ ਬਣਾਏ। ਉਨ੍ਹਾਂ ਦੋ ਛੱਕੇ ਤੇ ਇਕ ਚੌਕਾ ਜੜਿਆ। ਉੱਥੇ ਹੀ ਪੰਜਾਬ ਲਈ ਹਰਪ੍ਰੀਤ ਬਰਾੜ ਨੇ ਤਿੰਨ ਓਵਰ 'ਚ 19 ਦੌੜਾ ਦੇਕੇ ਇਕ ਵਿਕੇਟ ਲਿਆ। ਬਰਾੜ ਨੇ ਪ੍ਰਿਥਵੀ ਸ਼ਾਅ ਨੂੰ ਬੋਲਡ ਕੀਤਾ। ਇਸ ਤੋਂ ਇਲਾਵਾ ਰੀਲੇ ਮੇਰੀਡਿਥ ਤੇ ਕ੍ਰਿਸ ਜੌਰਡਨ ਨੂੰ ਵੀ ਇਕ-ਇਕ ਸਫਲਤਾ ਮਿਲੀ।
ਮਯੰਕ ਅਗਰਵਾਲ ਨੇ ਖੇਡੀ ਸੀ 99 ਦੌੜਾਂ ਦੀ ਪਾਰੀ
ਇਸ ਤੋਂ ਪਹਿਲਾਂ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪੰਜਾਬ ਕਿੰਗਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ। ਕੇਐਲ ਰਾਹੁਲ ਦੀ ਗੌਰ ਮੌਜੂਦਗੀ 'ਚ ਪਾਰੀ ਦੀ ਸ਼ੁਰੂਆਤ ਕਰਕੇ ਮਯੰਕ ਅਗਰਵਾਲ ਤੇ ਪ੍ਰਭਸਿਮਰਨ ਸਿੰਘ ਆਏ।
ਪ੍ਰਭਸਿਮਰਨ 16 ਗੇਂਦਾਂ 'ਚ 12 ਰਨ ਬਣਾ ਕੇ 17 ਦੇ ਕੁੱਲ ਸਕੋਰ 'ਤੇ ਆਊਟ ਹੋ ਗਏ। ਇਸ ਤੋਂ ਬਾਦ ਕ੍ਰਿਸ ਗੇਲ ਵੀ 9 ਗੇਂਦਾਂ ਚ 13 ਰਨ ਬਣਾ ਕੇ ਕਗੀਸੋ ਰਬਾੜਾ ਦੀ ਗੇਂਦ 'ਤੇ ਬੋਲਡ ਹੋ ਗਏ।
ਦਿੱਲੀ ਲਈ ਰਬਾਡਾ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ। ਉਨ੍ਹਾਂ ਆਪਣੇ ਚਾਰ ਓਵਰਾਂ 'ਚ 36 ਰਨ ਦੇਕੇ ਤਿੰਨ ਵਿਕੇਟ ਝਟਕਾਏ। ਇਸ ਤੋਂ ਇਲਾਵਾ ਆਵੇਸ਼ ਖਾਨ ਤੇ ਅਕਸ਼ਰ ਪਟੇਲ ਨੂੰ ਇਕ-ਇਕ ਸਫਲਤਾ ਮਿਲੀ।