ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਜਿਸ ਦੇ ਚੱਲਦਿਆਂ ਪ੍ਰਸ਼ਾਸਨ ਨੂੰ ਦਿਨ ਬ ਦਿਨ ਸਖਤੀ ਵਧਾਉਣੀ ਪੈ ਰਹੀ ਹੈ। ਪੰਜਾਬ 'ਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਦਿਨ ਬ ਦਿਨ ਵਧ ਰਹੇ ਹਨ। ਐਤਵਾਰ ਪੰਜਾਬ 'ਚ ਕੋਰੋਨਾ ਵਾਇਰਸ ਦੇ 7,327 ਨਵੇਂ ਕੇਸ ਸਾਹਮਣੇ ਆਏ ਜਦਕਿ 157 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ।
ਪੰਜਾਬ 'ਚ ਮੌਜੂਦਾ ਸਮੇਂ ਕੋਰੋਨਾ ਵਾਇਰਸ ਦੇ 60,108 ਐਕਟਿਵ ਕੇਸ ਹਨ। ਰੋਜ਼ਾਨਾ ਵਧ ਰਹੇ ਅੰਕੜਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਕੋਰੋਨਾ ਫੈਲਣ ਤੋਂ ਰੋਕਣ ਲਈ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਪੰਜਾਬ ਸਰਕਾਰ ਨੇ ਨਵੀਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਇਹ ਪਾਬੰਦੀਆਂ 15 ਮਈ ਤੱਕ ਜਾਰੀ ਰਹਿਣਗੀਆਂ।
1. ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ।
ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ਵਿੱਚ ਕੈਮਿਸਟ, ਦੁੱਧ, ਬ੍ਰੈੱਡ, ਫਲ, ਸਬਜੀਆਂ, ਪੋਲਟਰੀ ਮੀਟ, ਦੀਆਂ ਦੁਕਾਨਾਂ ਅਤੇ ਮੋਬਾਇਲ ਰਿਪੇਅਰ ਆਦਿ ਖੁੱਲ੍ਹਣਗੀਆਂ।
2. ਬਿਨ੍ਹਾਂ ਕੋਵਿਡ ਨੈਗੇਟਿਵ ਰਿਪੋਰਟ ਜਾਂ ਕੋਰੋਨਾ ਵੈਕਸਿਨ ਸਰਟੀਫਿਕੇਟ ਦੇ ਕੋਈ ਵੀ ਪੰਜਾਬ ਅੰਦਰ ਹਵਾਈ ਸੇਵਾ, ਰੇਲ ਜਾਂ ਸੜਕ ਦੇ ਰਸਤੇ ਦਾਖਲ ਨਹੀਂ ਹੋ ਸਕਦਾ।
3. ਸਾਰੀ ਸਰਕਾਰੀ ਦਫ਼ਤਰ ਅਤੇ ਬੈਂਕ ਸਿਰਫ 50 ਫੀਸਦ ਸਟਾਫ ਨਾਲ ਹੀ ਕੰਮ ਕਰਨਗੇ।
4. ਫੋਰ ਵ੍ਹੀਲਰ ਵਾਹਨ 'ਚ ਸਿਰਫ ਦੋ ਲੋਕ ਹੀ ਬੈਠਣਗੇ।
5. ਪਰਿਵਾਰਕ ਮੈਂਬਰ ਤੋਂ ਬਿਨ੍ਹਾਂ ਮੋਟਰਸਾਇਕਲ ਜਾਂ ਸਕੂਟਰ ਤੇ ਦੋ ਲੋਕ ਸਫ਼ਰ ਨਹੀਂ ਕਰ ਸਕਣਗੇ।
6. ਵਿਆਹ ਅਤੇ ਅੰਤਿਮ ਸੰਸਕਾਰ ਵਿੱਚ ਸਿਰਫ 10 ਲੋਕ ਹੀ ਸ਼ਾਮਲ ਹੋ ਸਕਣਗੇ।
7. ਵੀਕੈਂਡ ਲੌਕਡਾਊਨ ਜਾਂ ਨਾਈਟ ਕਰਫਿਊ ਨੂੰ ਯਕੀਨੀ ਬਣਾਉਣ ਲਈ ਠੀਕਰੀ ਪਹਿਰੇ ਲਾਏ ਜਾਣਗੇ।
8. ਧਾਰਮਿਕ ਸਥਾਨ ਸ਼ਾਮ 6 ਵਜੇ ਬੰਦ ਹੋ ਜਾਣਗੇ।
9. ਰੇੜ੍ਹੀ-ਫੜ੍ਹੀ ਲਾਉਣ ਵਾਲਿਆਂ ਦਾ ਵੀ ਹੋਏਗਾ RT-PCR ਟੈਸਟ।
10. ਕਿਸਾਨ ਯੂਨੀਅਨਾਂ ਅਤੇ ਧਾਰਮਿਕ ਨੇਤਾਵਾਂ ਨੂੰ ਅਪੀਲ ਹੈ ਕਿ ਟੋਲ ਪਲਾਜ਼ਾ ਆਦਿ ਤੇ ਇਕੱਠ ਨਾ ਕਰਨ ਅਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵੀ ਸੀਮਤ ਕਰਨ।
ਇਹ ਵੀ ਪੜ੍ਹੋ: WB Election result: ਬੀਜੇਪੀ ਨਾਲ ਬੁਰੀ ਹੋਈ! ਪੱਛਮੀ ਬੰਗਾਲ ਦੇ ਦਲ ਬਦਲੂ ਵੀ ਨਹੀਂ ਲਾ ਸਕੇ ਬੇੜਾ ਪਾਰ
ਇਹ ਵੀ ਪੜ੍ਹੋ: ਕੈਪਟਨ ਖਿਲਾਫ ਖੁੱਲ੍ਹੀ ਬਗਾਵਤ! ਚੋਣਾਂ ਤੋਂ ਪਹਿਲਾਂ ਹੋਏਗਾ ਕਾਂਗਰਸ 'ਚ ਧਮਾਕਾ
ਇਹ ਵੀ ਪੜ੍ਹੋ: ਮਹਿੰਦਰਾ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ, ਗੱਡੀਆਂ ਸੜ੍ਹ ਕੇ ਸੁਆਹ