ਨਵੀਂ ਦਿੱਲੀ: ਪੱਛਮੀ ਬੰਗਾਲ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਤਿੰਨ ਵੱਡੇ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਪੱਛੜਦੀ ਵਿਖਾਈ ਦੇ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਭਾਜਪਾ ਨੇ ਬੰਗਾਲ ’ਚ ਆਪਣੀ ਪੂਰੀ ਤਾਕਤ ਲਾ ਦਿੱਤੀ ਸੀ। ਚੋਣਾਂ ਤੋਂ ਪਹਿਲਾਂ ਕਈ ਨੇਤਾ ਤ੍ਰਿਣਮੂਲ ਕਾਂਗਰਸ ਦਾ ਪੱਲਾ ਛੱਡ ਕੇ ਭਾਜਪਾ ਵਿੱਚ ਚਲੇ ਗਏ। ਉਨ੍ਹਾਂ ਦਲ ਬਦਲੂਆਂ ਨੂੰ ਭਾਜਪਾ ਨੇ ਟਿਕਟ ਵੀ ਦਿੱਤਾ ਪਰ ਆ ਰਹੇ ਰੁਝਾਨਾਂ ਵਿੱਚ ਭਾਜਪਾ ਦਾ ਇਹ ਦਾਅ ਸਫ਼ਲ ਹੁੰਦਾ ਵਿਖਾਈ ਨਹੀਂ ਦੇ ਰਿਹਾ।


ਦੱਸ ਦਈਏ ਕਿ ਬੀਤੇ ਲਗਪਗ ਦੋ ਸਾਲਾਂ ਵਿੱਚ ਟੀਐਮਸੀ ਦੇ ਲਗਪਗ ਛੇ ਸੰਸਦ ਮੈਂਬਰਾਂ ਤੇ 14 ਵਿਧਾਇਕਾਂ ਨੇ ਪਾਰਟੀ ਛੱਡੀ ਹੈ। ਦਲ ਬਦਲਣ ਵਾਲੇ ਇਨ੍ਹਾਂ ਨੇਤਾਵਾਂ ਵਿੱਚ ਸੁਵੇਂਦੂ ਅਧਿਕਾਰੀ ਤੇ ਸ਼ੀਲਭਦ੍ਰ ਆਦਿ ਵੱਡੇ ਨੇਤਾ ਸ਼ਾਮਲ ਸਨ, ਜੋ ਭਾਜਪਾ ’ਚ ਚਲੇ ਗਏ। ਇਨ੍ਹਾਂ ਵਿੱਚ ਸੰਸਦ ਮੈਂਬਰ, ਸੁਨੀਲ ਮੰਡਲ ਤੋਂ ਇਲਾਵਾ ਮਿਹੀਰ ਗੋਸਵਾਮੀ, ਅਰਿੰਦਮ ਭੱਟਾਚਾਰੀਆ, ਰਾਜੀਵ ਬੈਨਰਜੀ, ਤਾਪਸੀ ਮੰਡਲ, ਸੁਦੀਪ ਮੁਖਰਜੀ, ਸੈਕਤ ਪਾਂਜਾ, ਅਸ਼ੋਕ ਡਿੰਡਾ, ਦੀਪਾਲੀ ਬਿਸਵਾਸ, ਸ਼ੁੱਕਰ ਮੁੰਡਾ, ਸ਼ਿਆਂਪਦਾ ਮੁਖਰਜੀ, ਬਨਸ਼੍ਰੀ ਮੈਤੀ ਤੇ ਬਿਸਵਜੀਤ ਕੁੰਡੂ ਵੀ ਸ਼ਾਮਲ ਹਨ।


ਪੱਛਮੀ ਬੰਗਾਲ ’ਚ ਤ੍ਰਿਣਮੂਲ ਦੇ ਵੱਡੇ ਆਗੂਆਂ ਦੇ ਭਗਵਾ ਰੰਗ ਵਿੱਚ ਰੰਗ ਵਿੱਚ ਰੰਗਣ ਦੀ ਸ਼ੁਰੂਆਤ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਈ ਸੀ। ਸਭ ਤੋਂ ਪਹਿਲਾਂ ਮੁਕੁਲ ਰਾਏ ਨੇ ਭਾਜਪਾ ਦਾ ਪੱਲਾ ਫੜਿਆ ਸੀ। ਫਿਰ ਅਨੁਪਮ ਹਾਜਰਾ, ਸੌਮਿੱਤਰ ਖ਼ਾਨ ਆਦਿ ਸੰਸਦ ਮੈਂਬਰ ਭਾਜਪਾ ’ਚ ਸ਼ਾਮਲ ਹੋ ਗਏ ਸਨ। ਇਸ ਦੌਰਾਨ ਵਿਧਾਇਕ ਅਰਜੁਨ ਸਿੰਘ ਵੀ ਭਾਜਪਾਈ ਬਣੇ।


ਗ਼ੌਰਤਲਬ ਹੈ ਕਿ ਸਾਬਕਾ ਰੇਲ ਮੰਤਰੀ ਤੇ ਟੀਐਮਸੀ ਸੰਸਦ ਮੈਂਬਰ ਦਿਨੇਸ ਤ੍ਰਿਵੇਦੀ ਨੇ 12 ਫ਼ਰਵਰੀ ਨੂੰ ਰਾਜ ਸਭਾ ਵਿੱਚ ਅਸਤੀਫ਼ਾ ਦੇ ਕੇ ਪੱਛਮੀ ਬੰਗਾਲ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਹੰਗਾਮਾ ਮਚਾ ਦਿੱਤਾ ਸੀ। ਇਸ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਸੀ।


ਦੱਸ ਦੇਈਏ ਕਿ ਅਸਤੀਫ਼ਾ ਦਿੰਦੇ ਸਮੇਂ ਦਿਨੇਸ਼ ਤ੍ਰਿਵੇਦੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਟੀਐਮਸੀ ਵਿੰਚ ਰਹਿੰਦਿਆਂ ਘੁਟਣ ਹੋ ਰਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਵੀ ਕੀਤੀ ਸੀ। ਉਨ੍ਹਾਂ ਤੋਂ ਇਲਾਵਾ ਟੀਐਮਸੀ ਨੇਤਾ ਤੇ ਫ਼ਿਲਮ ਅਦਾਕਾਰ ਮਿਥੁਨ ਚੱਕਰਵਰਤੀ ਵੀ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਏ, ਭਾਵੇਂ ਪਾਰਟੀ ਨੇ ਉਨ੍ਹਾਂ ਨੂੰ ਇਸ ਵਾਰ ਚੋਣ ਮੈਦਾਨ ’ਚ ਨਹੀਂ ਉਤਾਰਿਆ।


ਇਹ ਵੀ ਪੜ੍ਹੋ: Assam Election 2021 Results: ਆਸਾਮ ਨੇ ਬਚਾਈ ਬੀਜੇਪੀ ਦੀ ਇੱਜ਼ਤ, ਵੱਡੇ ਫਰਕ ਨਾਲ ਸੱਤਾ 'ਚ ਵਾਪਸੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904